
ਮਹਾਰਾਸ਼ਟਰ ਦੇ ਸਾਂਗਲੀ ਵਿਚ ਇਕ ਅੱਠ ਮਹੀਨੇ ਦੀ ਗਰਭਵਤੀ ਔਰਤ ਦੇ ਨਾਲ ਅੱਠ ਲੋਕਾਂ ਦੇ ਬਲਾਤਕਾਰ ਦੀ ਖ਼ਬਰ ਆਉਣ ਤੋਂ ਬਾਅਦ ਮਹਾਰਸ਼ਟਰ ਮਹਿਲਾ ਕਮਿਸ਼ਨ...
ਮੁੰਬਈ : ਮਹਾਰਾਸ਼ਟਰ ਦੇ ਸਾਂਗਲੀ ਵਿਚ ਇਕ ਅੱਠ ਮਹੀਨੇ ਦੀ ਗਰਭਵਤੀ ਔਰਤ ਦੇ ਨਾਲ ਅੱਠ ਲੋਕਾਂ ਦੇ ਬਲਾਤਕਾਰ ਦੀ ਖ਼ਬਰ ਆਉਣ ਤੋਂ ਬਾਅਦ ਮਹਾਰਸ਼ਟਰ ਮਹਿਲਾ ਕਮਿਸ਼ਨ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਤੋਂ ਰਿਪੋਰਟ ਮੰਗੀ ਹੈ। ਇਹ ਵਾਰਦਾਤ ਮੰਗਲਵਾਰ ਸਵੇਰੇ ਛੇ ਵਜੇ ਉਸ ਸਮੇਂ ਹੋਈ ਜਦੋਂ 20 ਸਾਲਾ ਔਰਤ ਅਪਣੇ ਪਤੀ ਦੇ ਨਾਲ ਤਾਸਗਾਓਂ ਦੇ ਤਰੁਚੀ ਫਾਟਾ ਗਈ ਹੋਈ ਸੀ। ਤਾਸਗਾਓਂ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਜੋੜਾ ਕੰਮ ਕਰਨ ਲਈ ਇਕ ਜੋੜੇ ਦੀ ਭਾਲ ਕਰ ਰਿਹਾ ਸੀ।
Pregnant Woman Gang Rapedਉਨ੍ਹਾਂ ਵਿਚੋਂ ਇਕ ਮੁਲਜ਼ਮ ਨੇ ਉਸ ਪੀੜਤ ਨੌਜਵਾਨ ਨੂੰ ਪਹਿਲਾਂ ਕਾਲ ਕਰ ਕੇ ਤੁਰਚੀ ਫਾਟਾ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਇਕ ਜੋੜਾ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਅਡਵਾਂਸ ਵਿਚ 20 ਹਜ਼ਾਰ ਰੁਪਏ ਲੈ ਕੇ ਆਉਣ ਲਈ ਕਿਹਾ ਸੀ। ਜਿਵੇਂ ਹੀ ਉਹ ਮੌਕੇ 'ਤੇ ਪਹੁੰਚੇ, ਮਨੇ ਅਤੇ ਉਸ ਦੇ ਹੋਰ ਸਹਿਯੋਗੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ।
Pregnant Woman Gang Rapedਉਨ੍ਹਾਂ ਦੋਹਾਂ ਪਤੀ-ਪਤਨੀ 'ਤੇ ਪਾਈਪ ਅਤੇ ਡਾਂਗ ਨਾਲ ਹਮਲਾ ਕੀਤਾ, ਪੈਸੇ ਅਤੇ ਔਰਤ ਦੇ ਗਹਿਣੇ ਖੋਹ ਲਏ। ਉਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਉਸ ਔਰਤ ਦੇ ਪਤੀ ਨੂੰ ਬੰਨ੍ਹ ਕੇ ਗੱਡੀ ਦੇ ਅੰਦਰ ਲੌਕ ਕਰ ਦਿਤਾ ਅਤੇ ਉਨ੍ਹਾਂ ਲੋਕਾਂ ਨੇ ਔਰਤ ਦੇ ਨਾਲ ਗੈਂਗਰੇਪ ਕੀਤਾ।
Courtਔਰਤ ਇਸ ਗੱਲ ਦੀ ਗੁਹਾਰ ਲਗਾਉਂਦੀ ਰਹੀ ਕਿ ਉਸ ਦੀ ਹਾਲਤ ਦੇਖ ਕੇ ਸਾਰੇ ਉਨ੍ਹਾਂ ਨੂੰ ਛੱਡ ਦੇਣ। ਉਸ ਤੋਂ ਬਾਅਦ ਹਮਲਾਵਰਾਂ ਨੇ ਉਨ੍ਹਾਂ ਜੋੜੇ ਨੂੰ ਪਿਲਸ ਨੂੰ ਦੱਸਣ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਕਾਫ਼ੀ ਤਾਕਤਵਰ ਹਨ ਅਤੇ ਉਨ੍ਹਾਂ ਦੀ ਕੋਈ ਨਹੀਂ ਸੁਣੇਗਾ। ਬਾਅਦ ਵਿਚ ਪੀੜਤ ਪਤੀ-ਪਤਨੀ ਨੇ ਤਾਸਗਾਓਂ ਥਾਣੇ ਵਿਚ ਜਾ ਕੇ ਚਾਰ ਵਿਅਕਤੀ ਮਨੇ, ਸਾਗਰ, ਜਾਵੇਦ ਖ਼ਾਨ ਅਤੇ ਵਿਨੋਦ ਦੇ ਵਿਰੁਧ ਐਫਆਈਆਰ ਦਰਜ ਕਰਵਾਈ। ਵਾਰਦਾਤ ਦੇ ਕਰੀਬ 48 ਘੰਟੇ ਬਾਅਦ ਵੀ ਪੁਲਿਸ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
Pregnant Woman Gang Rapedਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੈ ਰਹਾਤਕਰ ਨੇ ਸਾਂਗਲੀ ਦੇ ਐਸਪੀ ਨੂੰ ਲਿਖਦੇ ਹੋਏ ਕਿਹਾ ਕਿ ਉਹ ਇਸ ਕੇਸ ਵਿਚ ਵਿਅਕਤੀਗਤ ਤੌਰ 'ਤੇ ਦੇਖਣ ਅਤੇ ਕੇਸ ਦੀ ਵਿਸਥਾਰਤ ਰਿਪੋਰਟ ਦੇਣ। ਵਿਰੋਧੀ ਨੈਸ਼ਨਲ ਕਾਂਗਰਸ ਪਾਰਟੀ ਨੇਤਾ ਚਿਤਰਾ ਵਾਘ ਨੇ ਇਸ ਘਟਨਾ ਨੂੰ ਮਨੁੱਖਤਾ 'ਤੇ ਧੱਬਾ ਕਰਾਰ ਦਿਤਾ ਅਤੇ ਮੁੱਖ ਮੰਤਰੀ ਤੋਂ ਪੁਛਿਆ ਕਿ ਕਦੋਂ ਔਰਤ ਦੇ ਵਿਰੁਧ ਅਜਿਹੇ ਸੰਗੀਨ ਅਪਰਾਧ ਖ਼ਤਮ ਹੋਣਗੇ?