
ਪੁਲਿਸ ਅਨੁਸਾਰ ਇਹ ਘਟਨਾ 29 ਜੁਲਾਈ ਦੀ ਰਾਤ ਨੂੰ 11.15 ਵਜੇ ਦੇ ਕਰੀਬ ਵਾਪਰੀ
ਮਹਾਰਾਸ਼ਟਰ- ਬਿਊਟੀ ਪਾਰਲਰ ਵਿਚ ਕੰਮ ਕਰ ਰਹੀ 18 ਸਾਲਾ ਲੜਕੀ ਦੇਰ ਰਾਤ ਘਰ ਪਹੁੰਚੀ ਤਾਂ ਮਾਪਿਆਂ ਨੇ ਉਸ ਨੂੰ ਕਾਫ਼ੀ ਝਿੜਕਿਆ। ਆਪਣੇ ਮਾਪਿਆਂ ਦੀ ਇਸ ਜਾਂਟ ਨਾਲ ਲੜਕੀ ਨੂੰ ਐਨਾ ਗੁੱਸਾ ਆਇਆ ਕਿ ਉਹ ਆਪਣੇ ਘਰ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਗਈ। ਲੜਕੀ ਦੇ ਮੰਜ਼ਿਲ ਤੋਂ ਹੇਠਾਂ ਡਿੱਗਦੀ ਦੀ ਵੀਡੀਓ ਸੀਸੀਟੀਵੀ ਵਿਚ ਰਿਕਾਰਡ ਹੋ ਗਈ। ਇਹ ਘਟਨਾ ਮਹਾਰਾਸ਼ਟਰ ਦੇ ਮੁੰਬਈ ਦੀ ਹੈ।
Suicide
ਪੁਲਿਸ ਅਨੁਸਾਰ ਇਹ ਘਟਨਾ 29 ਜੁਲਾਈ ਦੀ ਰਾਤ ਨੂੰ 11.15 ਵਜੇ ਦੇ ਕਰੀਬ ਵਾਪਰੀ। ਰੌਂਗਟੇ ਖੜ੍ਹੇ ਕਰਨ ਵਾਲੀ ਸਾਰੀ ਘਟਨਾ ਬਿਲਡਿੰਗ 'ਤੇ ਲੱਗੇ ਸੀਸੀਟੀਵੀ ਵਿਚ ਰਿਕਾਰਡ ਹੋ ਗਈ। ਦਰਅਸਲ, ਮਾਹੁਲ ਮਹਾਡਾ ਕਲੋਨੀ ਦੀ 35 ਨੰਬਰ ਇਮਾਰਤ ਵਿਚ ਧਰਮਿੰਦਰ ਤਪਾਸੇ ਆਪਣੇ ਪਰਵਾਰ ਦੇ ਨਾਲ ਰਹਿੰਦਾ ਸੀ। ਧਰਮਿੰਦਰ ਦੀ 18 ਸਾਲ ਦੀ ਬੇਟੀ ਆਰਤੀ ਇਕ ਬਿਊਟੀ ਪਾਰਲਰ ਵਿਚ ਕੰਮ ਕਰਦੀ ਸੀ।
Suicide ਦੱਸਿਆ ਜਾ ਰਿਹਾ ਹੈ ਕਿ 29 ਜੁਲਾਈ ਨੂੰ ਜਦੋਂ ਆਰਤੀ ਘਰ ਦੇਰ ਰਾਤ ਨੂੰ ਪਹੁੰਚੀ ਤਾਂ ਉਸ ਦੇ ਪਰਵਾਰ ਵਾਲਿਆਂ ਨੇ ਉਸ ਨੂੰ ਕਾਫ਼ੀ ਝਿੜਕਾ ਦਿੱਤੀਆਂ ਕਿਉਂਕਿ ਘਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ। ਆਪਣੇ ਮਾਪਿਆ ਦੀ ਝਿੜਕ ਤੋਂ ਆਰਤੀ ਐਨੀ ਗੁੱਸੇ ਵਿਚ ਸੀ ਕਿ ਉਸ ਨੇ ਗੁੱਸੇ ਵਿਚ ਆ ਕੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਰਦਿਆਂ ਦੀ ਥੋੜ੍ਹੀ ਜਿਹੀ ਝਿੜਕ ਤੋਂ ਆਰਤੀ ਇਸ ਤਰ੍ਹਾਂ ਦਾ ਕਦਮ ਉਠਾ ਸਕਦੀ ਹੈ ਕਿਸੇ ਨੇ ਸੋਚਿਆ ਵੀ ਨਹੀਂ ਸੀ। ਆਰਤੀ ਦੇ ਭੈਮ-ਭਰਾ ਦੋਵੇਂ ਮੰਜ਼ਿਲ ਤੋਂ ਹੇਠਾਂ ਆਏ ਅਤੇ ਉਸ ਨੂੰ ਨੇੜਲੇ ਰਾਜਾਵਾੜੀ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਆਰਤੀ ਨੂੰ ਮ੍ਰਿਤਕ ਐਲਾਨ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।