ਸੋਸ਼ਲ ਮੀਡੀਆ ’ਤੇ ਬੱਚਿਆਂ ਨੂੰ ਧਮਕੀ ਮਿਲੀ ਤਾਂ 24 ਘੰਟੇ 'ਚ ਹੋਵੇਗੀ ਕਾਰਵਾਈ
Published : Dec 3, 2018, 11:16 am IST
Updated : Dec 3, 2018, 11:16 am IST
SHARE ARTICLE
Mobile
Mobile

ਕੇਂਦਰ ਸਰਕਾਰ ਨੇ ਬੱਚਿਆਂ ਨੂੰ ਆਨਲਾਈਨ ਧਮਕੀ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸਮਗਰੀ ਭੇਜਣ ਦੇ ਮਾਮਲਿਆਂ ਵਿਚ ਸੋਸ਼ਲ ਮੀਡਿਆ ਕੰਪਨੀਆਂ ਨੂੰ 24 ਘੰਟੇ ਦੇ ਅੰਦਰ ਕਾਰਵਾਈ ਕਰਨ ਨੂੰ ਕਿਹਾ ਹੈ।

ਨਵੀਂ ਦਿੱਲੀ (ਭਾਸ਼ਾ) : ਕੇਂਦਰ ਸਰਕਾਰ ਨੇ ਬੱਚਿਆਂ ਨੂੰ ਆਨਲਾਈਨ ਧਮਕੀ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸਮਗਰੀ ਭੇਜਣ ਦੇ ਮਾਮਲਿਆਂ ਵਿਚ ਸੋਸ਼ਲ ਮੀਡੀਆ ਕੰਪਨੀਆਂ ਨੂੰ 24 ਘੰਟੇ ਦੇ ਅੰਦਰ ਕਾਰਵਾਈ ਕਰਨ ਨੂੰ ਕਿਹਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕੇ ਜਾਣ ਤੋਂ ਬਾਅਦ ਇਹ ਨਿਰਦੇਸ਼ ਦਿਤਾ ਗਿਆ ਹੈ।

MobileMobile

ਘਰ ਮੰਤਰਾਲੇ ਨੇ ਸਿਖ਼ਰ ਪੱਧਰ ’ਤੇ ਬੈਠਕ ਦੇ ਬਾਅਦ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਆਨਲਾਈਨ ਧਮਕੀ  ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਉਨ੍ਹਾਂ ’ਤੇ ਤੁਰਤ ਕਾਰਵਾਈ ਕਰਨ। ਮੰਤਰਾਲਾ ਨੇ ਕਿਹਾ ਕਿ ਵਟਸਐਪ, ਟਵਿਟਰ ਜਾਂ ਫੇਸਬੁਕ ਜਿਹੇ ਮਾਧਿਅਮਾਂ ’ਤੇ ਅਜਿਹੀ ਧਮਕੀਆਂ ਨੂੰ ਰੋਕਣ ਲਈ ਕੜੇ ਕਦਮ ਚੁੱਕੇ ਜਾਣ।

Social MediaSocial Media

ਅਜਿਹੇ ਮਾਮਲਿਆਂ ਦੀ ਜਾਣਕਾਰੀ ਦੇਣ ਦੇ ਬਾਅਦ ਮੁਲਜ਼ਮ ਦਾ ਖਾਤਾ ਬੰਦ ਕਰਨ ਦੇ ਨਾਲ ਨਿਯਮ ਤੋੜਨ ਦੇ ਮਾਮਲੇ ਵਿਚ ਹੋਰ ਸਖ਼ਤ ਕਾਰਵਾਈ 24 ਘੰਟੇ ਦੇ ਅੰਦਰ ਸ਼ੁਰੂ ਕੀਤੀ ਜਾਵੇ। ਮੁਲਜ਼ਮ ਦਾ ਵੇਰਵਾ ਜਲਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉਪਲਬਧ ਕਰਵਾਇਆ ਜਾਵੇ। ਸੂਤਰਾਂ ਦੇ ਅਨੁਸਾਰ ਬੱਚੇ ਜਾਂ ਉਨ੍ਹਾਂ ਦੇ ਸਬੰਧੀ ਬਾਲ ਹੈਲਪਲਾਈਨ ਉੱਤੇ ਸ਼ਿਕਾਇਤਾਂ ਕਰਦੇ ਹਨ।

ਬਾਲ ਸੁਰੱਖਿਆ ਕਮਿਸ਼ਨ ਜਾਂ ਪੁਲਿਸ ਦੇ ਜ਼ਰੀਏ ਵੀ ਸ਼ਿਕਾਇਤਾਂ ਪਹੁੰਚਦੀਆਂ ਹਨ। ਕਈ ਮਾਮਲਿਆਂ ਵਿਚ ਕਾਨੂੰਨ ਪਰਿਵਰਤਨ ਏਜੰਸੀਆਂ ਸਿੱਧਾ ਸੋਸ਼ਲ ਮੀਡੀਆ ਕੰਪਨੀਆਂ ਨਾਲ ਸੰਪਰਕ ਕਰਦੀਆਂ ਹਨ। ਮੁੰਬਈ ਵਿਚ ਇਕ ਬਾਰਾਂ ਸਾਲ ਦੇ ਬੱਚੇ ਨੂੰ ਅਸ਼ਲੀਲ ਸਮਗਰੀ ਭੇਜ ਕੇ ਉਸ ਤੋਂ ਪੈਸੇ ਮੰਗੇ ਗਏ। ਬੈਂਗਲੁਰੂ ਵਿਚ ਇਕ ਬੱਚੇ ਨੂੰ ਆਨਲਾਈਨ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

Child DevelopmentChild Development

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਆਨਲਾਈਨ ਧਮਕੀ ਦਾ ਸਾਹਮਣਾ ਕਰਨ ਵਾਲਿਆਂ ਵਿਚ ਮੁੰਡੇ ਅਤੇ ਕੁੜੀਆਂ ਦੋਵੇਂ ਸ਼ਾਮਿਲ ਹਨ। ਸਾਲ 2016 ਵਿਚ ਕਰੀਬ 22 ਫ਼ੀਸਦੀ ਦੀ ਤੁਲਨਾ ਵਿਚ ਅਜਿਹੇ ਮਾਮਲੇ 37 ਫ਼ੀਸਦੀ ਹੋ ਗਏ ਹਨ।  ਪੀੜ੍ਹਤ ਬੱਚਿਆਂ ਦੇ ਪਰਿਵਾਰ ਵਾਲੇ ਜ਼ਿਆਦਾਤਰ ਮੰਨਦੇ ਹਨ ਕਿ ਇਸ ’ਤੇ ਸਰਕਾਰ ਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।

child helplinechild helpline

ਬੱਚਿਆਂ ਨੂੰ ਧਮਕੀ ਦੇ ਕਰੀਬ 32 ਫ਼ੀਸਦੀ ਮਾਮਲਿਆਂ ਵਿਚ ਬਾਲਗ਼ ਜ਼ਿੰਮੇਵਾਰ ਹੁੰਦੇ ਹਨ ।ਬੱਚਿਆਂ ਨੂੰ ਪਰੇਸ਼ਾਨੀ ਦੀਆਂ ਘਟਨਾਵਾਂ ਉੱਤੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਦੀ ਵੈੱਬਸਾਈਟ ਉੱਤੇ ਆਨਲਾਇਨ, ਮੋਬਾਇਲ ਨੰਬਰ ਜਾਂ ਬਾਲ ਹੈਲਪਲਾਈਨ ਨੰਬਰ 1098 ’ਤੇ ਸ਼ਿਕਾਇਤ ਕਰ ਸਕਦੇ ਹਨ। http://ncpcr.gov.in ਵੈੱਬਸਾਈਟ ’ਤੇ ਜਾਕੇ ਬੱਚਿਆਂ ਨੂੰ ਸਿਰਫ਼ ਨਾਮ,  ਮੋਬਾਇਲ ਨੰਬਰ ਜਾਂ ਈਮੇਲ ਸ਼ਿਕਾਇਤ ਵਿਚ ਲਿਖਣੀ ਹੋਵੇਗੀ ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement