ਹੱਥ ਜੋੜ ਕੇ ਨਮਸਤੇ ਕਰਨ ਨਾਲ ਕੋਵਿਡ-19 ਤੋਂ ਬਚਣ ਦੀ ਉਮੀਦ ਜ਼ਿਆਦਾ: ਰਿਪੋਰਟ
Published : May 4, 2020, 3:52 pm IST
Updated : May 4, 2020, 3:52 pm IST
SHARE ARTICLE
Namaste is best way to prevent from coronavirus
Namaste is best way to prevent from coronavirus

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਂਮਾਰੀ ਵਿਗਿਆਨੀਆਂ ਨੇ ਕਿਹਾ ਕਿ...

ਨਵੀਂ ਦਿੱਲੀ: ਦੁਨੀਆਭਰ ਵਿਚ ਕੋਰੋਨਾ ਵਾਇਰਸ ਤੋਂ ਬਚਣ ਲਈ ਭਾਰਤ ਵਿਚ ਇਕ-ਦੂਜੇ ਨੂੰ ਨਮਸਕਾਰ ਕਰਨ ਦਾ ਤਰੀਕਾ ‘ਨਮਸਤੇ’ ਦੂਜੇ ਦੇਸ਼ਾਂ ਦੇ ਨਮਸਕਾਰ ਕਰਨ ਦੇ ਤਰੀਕੇ ਤੋਂ ਵਧ ਕਾਰਗਰ ਸਾਬਿਤ ਹੋ ਸਕਦਾ ਹੈ। ਕਿਉਂ ਕਿ ਇਸ ਨਾਲ ਵਾਇਰਸ ਤੋਂ ਬਚਣ ਦੇ ਇਕ ਮਹੱਤਵਪੂਰਨ ਨਿਯਮ ਸਮਾਜਿਕ ਦੂਰੀ ਬਣਾਏ ਰੱਖਣ ਦਾ ਉਲੰਘਣ ਵੀ ਨਹੀਂ ਹੁੰਦਾ।

Covid-19Covid-19

ਇਕ ਮੀਡੀਆ ਰਿਪੋਰਟ ਦਾ ਕੋਵਿਡ-19 ਰਿਡਲ: Why does the virus fail some places and spare others?' ਦੇ ਅਨੁਸਾਰ ਕੋਰੋਨਾ ਵਾਇਰਸ ਨੇ ਜ਼ਮੀਨ ਤੇ ਲਗਭਗ ਹਰ ਥਾਂ ਅਪਣੇ ਪ੍ਰਕੋਪ ਦਿਖਾਇਆ ਹੈ। ਨਿਊਯਾਰਕ, ਪੇਰਿਸ ਅਤੇ ਲੰਡਨ ਵਰਗੇ ਮਹਾਨਗਰਾਂ ਵਿਚ ਜਿੱਥੇ ਇਸ ਨਾਲ ਤਬਾਹੀ ਮਚੀ ਹੋਈ ਹੈ ਉੱਥੇ ਬੈਂਕਾਕ, ਬਗਦਾਦ, ਨਵੀਂ ਦਿੱਲੀ, ਲਾਗੇਸ ਵਰਗੇ ਸ਼ਹਿਰਾਂ ਵਿਚ ਸਥਿਤੀ ਹੁਣ ਤਕ ਉੰਨੀ ਖਰਾਬ ਨਹੀਂ ਹੋਈ ਹੈ।

PM Narendra Modi and Donald TrumpPM Narendra Modi and Donald Trump

ਉਸ ਨੇ ਕਿਹਾ ਕਿ ਸਵਾਲ ਇਹ ਹੈ ਕਿ ਕੁੱਝ ਸਥਾਨਾਂ ਤੇ ਵਾਇਰਸ ਦਾ ਕਹਿਰ ਵਧ ਅਤੇ ਕੁੱਝ ਥਾਵਾਂ ਤੇ ਘਟ ਕਿਉਂ ਹੈ? ਇਸ ਨੂੰ ਲੈ ਕੇ ਕਈ ਸਿਧਾਂਤ ਅਤੇ ਅਟਕਲਾਂ ਹਨ ਪਰ ਇਸ ਦਾ ਕੋਈ ਠੋਸ ਜਵਾਬ ਨਹੀਂ ਮਿਲ ਸਕਿਆ। ਇਸ ਦਾ ਪਤਾ ਲਗਾਉਣ ਲਈ ਕਿ ਦੇਸ਼ ਵਾਇਰਸ ਨਾਲ ਕਿਵੇਂ ਨਜਿੱਠੇਗਾ, ਕਿਸ ਨੂੰ ਇਸ ਤੋਂ ਖਤਰਾ ਹੈ ਇਹ ਪਤਾ ਲਗਾਉਣ ਅਤੇ ਇਹ ਜਾਣਨ ਵਿਚ ਮਦਦ ਮਿਲ ਸਕਦੀ ਹੈ ਕਿ ਘਰ ਤੋਂ ਬਾਹਰ ਜਾਣਾ ਸੁਰੱਖਿਅਤ ਕਦੋਂ ਹੋਵੇਗਾ।

NamasteNamaste

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਂਮਾਰੀ ਵਿਗਿਆਨੀਆਂ ਨੇ ਕਿਹਾ ਕਿ ਸੱਭਿਆਚਾਰਕ ਕਾਰਕ ਜਿਵੇਂ ਕਿ ਸਮਾਜਿਕ ਦੂਰੀ ਬਣਾਉਣਾ ਜੋ ਕੁੱਝ ਸਮਾਜਾਂ ਵਿਚ ਪਹਿਲਾਂ ਤੋਂ ਹੀ ਜਾਰੀ ਹੈ, ਇਸ ਨਾਲ ਕੁੱਝ ਦੇਸ਼ ਵਧ ਸੁਰੱਖਿਅਤ ਹਨ।

Handshake Handshake

ਥਾਈਲੈਂਡ ਅਤੇ ਭਾਰਤ ਵਿਚ ਜਿੱਥੇ ਵਾਇਰਸ ਦੇ ਮਾਮਲੇ ਤੁਲਨਾਤਮਕ ਰੂਪ ਤੋਂ ਘਟ ਹਨ ਉੱਥੇ ਲੋਕ ਇਕ ਦੂਜੇ ਨੂੰ ਨਮਸਕਾਰ ਦੋਵੇਂ ਹੱਥ ਜੋੜ ਕੇ ਨਮਸਤੇ ਕਰ ਕੇ ਕਰਦੇ ਹਨ। ਉੱਥੇ ਜਪਾਨ ਅਤੇ ਦੱਖਣ ਕੋਰੀਆ ਵਿਚ ਵੀ ਕੋਰੋਨਾ ਵਾਇਰਸ ਆਉਣ ਤੋਂ ਕਾਫੀ ਸਮਾਂ ਪਹਿਲਾਂ ਤੋਂ ਲੋਕ ਸਿਰ ਝੁਆ ਕੇ ਇਕ-ਦੂਜੇ ਨੂੰ ਨਮਸਤੇ ਕਰਦੇ ਹਨ ਅਤੇ ਥੋੜਾ ਜਿਹਾ ਬਿਮਾਰ ਹੋਣ ਤੇ ਉਹਨਾਂ ਨੂੰ ਮਾਸਕ ਪਾਉਣ ਦੀ ਆਦਤ ਹੈ।

Handshake Handshake

ਰਿਪੋਰਟ ਮੁਤਾਬਕ ਵਿਕਾਸਸ਼ੀਲ ਦੇਸ਼ਾਂ ਵਿਚ ਬਜ਼ੁਰਗਾਂ ਦੀ ਘਰ ਵਿਚ ਦੇਖਭਾਲ ਕਰਨ ਕਰ ਕੇ ਪੱਛਮੀ ਦੇਸ਼ਾਂ ਦੀ ਤੁਲਨਾ ਵਿਚ ਉੱਥੇ ਬਜ਼ੁਰਗਾਂ ਦੀ ਜਾਨ ਘਟ ਜਾ ਰਹੀ ਹੈ।  ਹਾਰਵਰਡ ਗਲੋਬਲ ਹੈਲਥ ਰਿਸਰਚ ਇੰਸਟੀਚਿਊਟ ਦੇ ਨਿਦੇਸ਼ਕ ਆਸ਼ੀਸ਼ ਝਾ ਨੇ ਕਿਹਾ ਕਿ ਕਈ ਦੇਸ਼ਾਂ ਵਿਚ ਨੌਜਵਾਨਾਂ ਦੀ ਆਬਾਦੀ ਵਧ ਹੋਣ ਕਰ ਕੇ ਵੀ ਮਹਾਮਾਰੀ ਦੇ ਮਾਮਲੇ ਘਟ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement