
ਦਿੱਲ਼ੀ ਵਿਚ ਸਰਦਾਰ ਵੱਲਭ ਭਾਈ ਪਟੇਲ ਹਸਪਤਾਲ ਦੇ ਅਲੱਗ-ਅਲੱਗ ਵਾਰਡਾਂ ਦੇ ਨਾਮ ਗਲਵਨ ਘਾਟੀ ਵਿਚ ਸ਼ਹੀਦ ਹੋਏ 20 ਜਵਾਨਾਂ ਦੇ ਨਾਮ ਤੇ ਰੱਖੇ ਜਾਣਗੇ।
ਨਵੀਂ ਦਿੱਲੀ : ਦਿੱਲ਼ੀ ਵਿਚ ਸਰਦਾਰ ਵੱਲਭ ਭਾਈ ਪਟੇਲ ਹਸਪਤਾਲ ਦੇ ਅਲੱਗ-ਅਲੱਗ ਵਾਰਡਾਂ ਦੇ ਨਾਮ ਗਲਵਨ ਘਾਟੀ ਵਿਚ ਸ਼ਹੀਦ ਹੋਏ 20 ਜਵਾਨਾਂ ਦੇ ਨਾਮ ਤੇ ਰੱਖੇ ਜਾਣਗੇ। ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਵੱਲ਼ੋਂ ਇਸ ਸਬੰਧੀ ਫੈਸਲਾ ਲਿਆ ਗਿਆ ਹੈ। DRDO ਨੇ ਕਿਹਾ ਕਿ ਇਹ ਫੈਸਲਾ ਗਲਵਨ ਘਾਟੀ ਦੇ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਲਿਆ ਗਿਆ ਹੈ।
Army
DRDO ਨੇ ਇਸ ਹਸਪਤਾਲ ਦੇ ਆਈਸੀਯੂ ਦਾ ਨਾਮ ਗਲਵਨ ਵਿਚ ਸ਼ਹੀਦ ਹੋਏ ਆਰਮੀ ਅਫ਼ਸਰ ਕਰਨਲ ਸੰਤੋਸ਼ ਬਾਬੂ ਦੇ ਨਾਮ ਤੇ ਰੱਖਣ ਦਾ ਫੈਸਲਾ ਲਿਆ ਹੈ। DRDO ਦੇ ਚੇਅਰਮੈਨ ਤਕਨੀਕੀ ਸਲਾਹਕਾਰ ਸੰਜੀਵ ਜੋਸ਼ੀ ਨੇ ਕਿਹਾ ਹੈ ਕਿ 15 ਜੂਨ ਨੂੰ ਗਲਵਨ ਵਿਚ ਭਾਰਤ ਦੇ ਜਿਨ੍ਹਾਂ ਸੈਨਿਕਾਂ ਨੇ ਸ਼ਹਾਦਤ ਦਿੱਤੀ ਸੀ। ਉਨ੍ਹਾਂ ਦੇ ਸਨਮਾਨ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਅਲੱਗ-ਅਲੱਗ ਅਫ਼ਸਰਾਂ ਦਾ ਨਾਮ ਰੱਖਿਆ ਹੈ।
Indian Army
ਇਹ ਹਸਪਤਾਲ ਬਣ ਕੇ ਤਿਆਰ ਹੈ ਐਤਵਾਰ ਨੂੰ ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਮਿਲ ਕੇ ਇਸ ਦਾ ਉਦਘਾਟਨ ਕਰ ਸਕਦੇ ਹਨ। ਇਸ ਹਸਪਤਾਲ ਵਿਚ 1000 ਬੈੱਡ ਹਨ। ਕਰੋਨਾ ਲਈ ਵਿਸ਼ੇਸ਼ ਆਈਸੀਯੂ ਇੱਥੇ ਬਣਾਏ ਗਏ ਹਨ ਅਤੇ ਇਹ ਪੂਰੀ ਤਰ੍ਹਾਂ ਏਅਰ ਕਡੀਸ਼ਨਰ ਹਨ। ਦੱਸ ਦਈਏ ਕਿ ਗਲਵਨ ਘਾਟੀ ਵਿਚ ਨਰੀਖਣ ਕਰਨ ਗਈ ਆਰਮੀ ਦੀ ਇਸ ਟੀਮ ਦੀ ਕਮਾਨ ਕਮਾਂਡਰ ਕਰਨਲ ਸੰਤੋਸ਼ ਬਾਬੂ ਸੰਭਾਲ ਰਹੇ ਸਨ।
Army
ਇਸੇ ਸਮੇਂ ਚੀਨੀ ਸੈਨਿਕਾਂ ਵੱਲੋਂ ਭਾਰਤੀ ਜਵਾਨਾਂ ਤੇ ਹਮਲਾ ਕੀਤਾ ਗਿਆ ਸੀ। ਅਚਾਨਕ ਹੋਏ ਇਸ ਹਮਲੇ ਦਾ ਭਾਰਤੀ ਸੈਨਿਕਾਂ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ । ਜਿਸ ਤੋਂ ਬਾਅਦ ਇਸ ਲੜਾਈ ਵਿਚ ਚੀਨ ਦੇ 40 ਜਵਾਨ ਵੀ ਮਾਰੇ ਗਏ ਸਨ।
Army
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।