SSC CHSL Recruitment 2019 ਲਈ ਅਪਲਾਈ ਕਰਨ ਦਾ ਅੱਜ ਆਖ਼ਰੀ ਦਿਨ, ਇੰਝ ਕਰੋ ਅਪਲਾਈ
Published : Apr 5, 2019, 2:00 pm IST
Updated : Apr 5, 2019, 2:00 pm IST
SHARE ARTICLE
SSC CHSL Recruitment 2019
SSC CHSL Recruitment 2019

7 ਅਪ੍ਰੈਲ ਸ਼ਾਮ 5 ਵਜੇ ਤੱਕ ਕੀਤਾ ਜਾ ਸਕਦੈ ਫ਼ੀਸ ਦਾ ਭੁਗਤਾਨ

ਨਵੀਂ ਦਿੱਲੀ: ਅੱਜ SSC CHSL 2019 ਲਈ ਬਿਨੈ ਕਰਨ ਦਾ ਆਖ਼ਰੀ ਦਿਨ ਹੈ। ਇਸ ਪ੍ਰੀਖਿਆ ਲਈ ਬਿਨੈ ਤੁਸੀ Staff Selection Commission (SSC) ਦੀ ਆਫ਼ੀਸ਼ੀਅਲ ਵੈੱਬਸਾਈਟ SSC.nic.in ’ਤੇ ਜਾ ਕੇ ਬਿਨੈ ਕਰ ਸਕਦੇ ਹੋ। SSC CHSL Recruitment 2019 ਦੇ ਜ਼ਰੀਏ ਕੇਂਦਰ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿਚ ਖ਼ਾਲੀ ਪਈਆਂ ਲੋਅਰ ਡਿਵੀਜ਼ਨ ਕਲਰਕ, ਡਾਟਾ ਐਂਟਰੀ ਆਪਰੇਟਰ,

ਪੋਸਟਰ ਅਸਿਸਟੈਂਟ/ਸੋਰਟਿੰਗ ਅਸਿਸਟੈਂਟ ਆਦਿ ਅਹੁਦਿਆਂ ਨੂੰ ਭਰਿਆ ਜਾਵੇਗਾ। ਅੱਜ ਬਿਨੈ ਦੀ ਆਖ਼ਰੀ ਮਿਤੀ ਹੈ ਜਦੋਂ ਕਿ 7 ਅਪ੍ਰੈਲ ਸ਼ਾਮ 5 ਵਜੇ ਤੱਕ ਆਨਲਾਈਨ ਫ਼ੀਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਸੀਮਾ 18-27 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਉਮਰ ਦੀ ਗਿਣਤੀ 1 ਅਗਸਤ 2018 ਤੋਂ ਮੰਨੀ ਜਾਵੇਗੀ। ਬਿਨੈਕਾਰ ਦਾ ਜਨਮ 2 ਅਗਸਤ 1992 ਅਤੇ 1 ਅਗਸਤ 2001 ਦੇ ਵਿਚ ਹੋਣਾ ਚਾਹੀਦਾ ਹੈ।

ਉਥੇ ਹੀ ਪ੍ਰੀਖਿਆ ਲਈ 100 ਰੁਪਏ ਫ਼ੀਸ ਰੱਖੀ ਗਈ ਹੈ। ਔਰਤਾਂ, ਐਸਸੀ, ਐਸਟੀ, ਪੀਡਬਲਿਊਡੀ ਅਤੇ ਐਕਸ ਸਰਵਿਸ ਮੈਨ ਨੂੰ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ।

ਇਸ ਤਰ੍ਹਾਂ ਕਰੋ ਅਪਲਾਈ:

1. SSC ਦੀ ਆਫੀਸ਼ੀਅਲ ਵੈੱਬਸਾਈਟ SSC.nic.in ਉਤੇ ਜਾਓ

2. ਇੱਥੇ ਹੋਮ ਪੇਜ ਉਤੇ ਲਾਗਿਨ ਟੈਬ ਉਤੇ ਕਲਿੱਕ ਕਰੋ

3. ਹੁਣ ਨਿਊ ਯੂਜ਼ਰ ਦਾ ਵਿਕਲਪ ਚੁਣੋ

4. ਇਸ ਤੋਂ ਬਾਅਦ ਮੰਗੀ ਗਈ ਸਾਰੀ ਜਾਣਕਾਰੀ ਭਰੋ

5. ਇਸ ਤੋਂ ਬਾਅਦ ਇਕ ਰਜਿਸਟਰੇਸ਼ਨ ਆਈਡੀ ਬਣੇਗੀ। ਇਸ ਤੋਂ ਬਾਅਦ Apply Online ਉਤੇ ਕਲਿਕ ਕਰੋ ਅਤੇ ਫ਼ਾਰਮ ਭਰੋ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement