ਰਾਫ਼ੇਲ ਤੋਂ ਬਾਅਦ ਸੰਸਦ 'ਚ ਹੁਣ HAL 'ਤੇ ਛਿੜਿਆ ਵਿਵਾਦ, ਰਖਿਆ ਮੰਤਰੀ ਨੇ ਦਿਤਾ ਜਵਾਬ
Published : Jan 7, 2019, 3:03 pm IST
Updated : Jan 7, 2019, 3:03 pm IST
SHARE ARTICLE
Nirmala Sitharaman
Nirmala Sitharaman

ਰਾਫ਼ੇਲ ਸੌਦੇ ਨੂੰ ਲੈ ਕੇ ਸੰਸਦ ਵਿਚ ਸ਼ੁਰੂ ਹਈ ਲੜਾਈ ਹੁਣ ਹਿੰਦੁਸਤਾਨ ਏਅਰੋਨਾਟਿਕਲਸ ਤੱਕ ਪਹੁੰਚ ਗਈ ਹੈ। ਇਸ ਮਾਮਲੇ ਵਿਚ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਲੈ ਕੇ ਰਖਿਆ...

ਨਵੀਂ ਦਿੱਲੀ : ਰਾਫ਼ੇਲ ਸੌਦੇ ਨੂੰ ਲੈ ਕੇ ਸੰਸਦ ਵਿਚ ਸ਼ੁਰੂ ਹਈ ਲੜਾਈ ਹੁਣ ਹਿੰਦੁਸਤਾਨ ਏਅਰੋਨਾਟਿਕਲਸ ਤੱਕ ਪਹੁੰਚ ਗਈ ਹੈ। ਇਸ ਮਾਮਲੇ ਵਿਚ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਲੈ ਕੇ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਜਵਾਬ ਦਿਤਾ ਹੈ। ਰਖਿਆ ਮੰਤਰੀ ਨੇ ਸਦਨ ਵਿਚ ਰਾਹੁਲ ਵਲੋਂ ਚੁੱਕੇ ਗਏ ਸਵਾਲਾਂ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿਤਾ ਹੈ।

ਹਾਲਾਂਕਿ, ਇਸ ਤੋਂ ਬਾਅਦ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਿਹਾ ਅਤੇ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿਤੀ। ਖਬਰਾਂ ਦੇ ਮੁਤਾਬਕ ਰਖਿਆ ਮੰਤਰੀ ਨੇ ਸਦਨ ਵਿਚ ਕਿਹਾ ਕਿ ਮੈਂ ਜੋ ਰਾਫ਼ੇਲ ਨੂੰ ਲੈ ਕੇ ਬਿਆਨ ਦਿਤਾ ਸੀ ਉਸ ਉਤੇ ਮੈਂ ਕਾਇਮ ਹਾਂ। ਇਸ ਨੂੰ ਲੈ ਕੇ ਜੋ ਸਵਾਲ ਚੁੱਕੇ ਗਏ ਉਹ ਗਲਤ ਹਨ।

Nirmala Sitharaman Nirmala Sitharaman

ਮੈਨੂੰ ਐਚਏਐਲ ਵਲੋਂ ਪੁਸ਼ਟੀ ਮਿਲੀ ਹੈ ਕਿ 2014 ਤੋਂ 2018 ਦੇ ਵਿਚ 26,570.80 ਕਰੋਡ਼ ਦੇ ਸਮਝੌਤੇ ਹੋਏ ਉਥੇ ਹੀ 73,000 ਕਰੋਡ਼ ਦੇ ਆਰਡਰ ਪਾਈਪਲਾਈਨ ਵਿਚ ਹਨ। ਦੱਸ ਦਈਏ ਕਿ ਕਾਂਗਰਸ ਨੇ ਸਦਨ ਵਿੱਚ ਰਾਫੇਲ ਉੱਤੇ ਰਕਸ਼ਾ ਮੰਤਰੀ ਦੇ ਬਿਆਨ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਕਾਂਗਰਸ ਪ੍ਰਧਾਨ ਨੇ ਟਵੀਟ ਕਰ ਨਿਰਮਲਾ ਸੀਤਾਰਮਣ ਦਾ ਅਸਤੀਫ਼ਾ ਵੀ ਮੰਗਿਆ ਸੀ।

ਰਾਹੁਲ ਗਾਂਧੀ ਨੇ ਐਚਏਐਲ ਨੂੰ ਇਕ ਲੱਖ ਕਰੋਡ਼ ਰੁਪਏ ਦਾ ਸਰਕਾਰੀ ਆਰਡਰ ਦੇਣ ਦੇ ਮਾਮਲੇ ਵਿਚ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਉਤੇ ਸੰਸਦ ਵਿਚ ਝੂਠ ਬੋਲਣ ਦਾ ਇਲਜ਼ਾਮ ਲਗਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਉਹ ਸਦਨ ਵਿਚ ਅਪਣੇ ਬਿਆਨ ਦੇ ਸਮਰਥਨ ਵਿਚ ਜਾਂ ਤਾਂ ਦਸਤਾਵੇਜ਼ ਪੇਸ਼ ਕਰਨ ਜਾਂ ਅਸਤੀਫ਼ਾ ਦੇਣ। ਰਾਹੁਲ ਦੇ ਇਸ ਬਿਆਨ 'ਤੇ ਰਖਿਆ ਮੰਤਰੀ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਮੁੱਦੇ ਨੂੰ ਪੂਰੀ ਤਰ੍ਹਾਂ ਸਮਝੇ ਬਿਨਾਂ ਹੀ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ।

Rahul GandhiRahul Gandhi

ਉਨ੍ਹਾਂ ਨੇ ਰਾਹੁਲ ਨੂੰ ਜਵਾਬ ਦਿੰਦੇ ਹੋਏ ਐਚਏਐਲ ਨੂੰ ਡੀਲ ਦੇ ਦਸਤਾਵੇਜ਼ ਵੀ ਦਿਤੇ। ਸੰਸਦ ਦਾ ਸ਼ਰਦਰੁਤ ਸ਼ੈਸ਼ਨ ਰਾਫ਼ੇਲ ਜਹਾਜ਼ ਸੌਦਾ, ਤਿੰਨ ਤਲਾਕ ਬਿਲ ਅਤੇ ਸਬਰੀਮਾਲਾ ਵਰਗੇ ਤਮਾਮ ਮੁੱਦੇ ਨੂੰ ਲੈ ਕੇ ਗਰਮਾਇਆ ਹੋਇਆ ਹੈ। ਜਿੱਥੇ ਰਾਜ ਸਭਾ ਵਿਚ ਅੱਜ ਤਿੰਨ ਤਲਾਕ ਬਿਲ ਪੇਸ਼ ਕੀਤਾ ਜਾਵੇਗਾ ਪਰ ਇਸ ਦੇ ਪਾਸ ਹੋਣ ਦੇ ਲੱਛਣ ਘੱਟ ਨਜ਼ਰ ਆ ਰਹੇ ਹਨ। ਹਾਲਾਂਕਿ, ਸਰਕਾਰ ਨੇ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਤੋਂ ਸਹਿਯੋਗ ਮੰਗਿਆ ਹੈ।

ਦੂਜੇ ਪਾਸੇ ਰਾਫ਼ੇਲ ਜਹਾਜ਼ ਸੌਦੇ ਨੂੰ ਲੈ ਕੇ ਵੀ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਗਹਿਮਾ-ਗਹਿਮੀ ਜਾਰੀ ਹੈ। ਕਾਂਗਰਸ ਜਿੱਥੇ ਲਗਾਤਾਰ ਰਾਫ਼ੇਲ ਮੁੱਦੇ 'ਤੇ ਹਮਲਾਵਰ ਹੈ,  ਤਾਂ ਉਥੇ ਹੀ ਸਰਕਾਰ ਦੇ ਮੰਤਰੀ ਵੀ ਪਲਟਵਾਰ ਕਰਨ ਵਿਚ ਲੱਗੇ ਹੋਏ ਹਨ। ਇਸ ਵਿਚ ਦੋਵਾਂ ਧਿਰਾਂ ਨੇ ਅਪਣੇ ਸਾਂਸਦਾਂ ਨੂੰ ਅਰਾਮ ਵਿਚ ਮੌਜੂਦ ਰਹਿਣ ਦਾ ਨਿਰਦੇਸ਼ ਦਿਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement