
ਤ੍ਰਿਣਮੂਲ ਕਾਂਗਰਸ ਸਮੇਤ 17 ਰਾਜਨੀਤਕ ਦਲ ਇਸ ਮੰਗ ਦੇ ਨਾਲ ਚੋਣ ਕਮਿਸ਼ਨ ਨਾਲ ਸੰਪਰਕ ਕਰਨ ਦੀ ਯੋਜਨਾ ਬਣਾ ਰਹੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ...
ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਸਮੇਤ 17 ਰਾਜਨੀਤਕ ਦਲ ਇਸ ਮੰਗ ਦੇ ਨਾਲ ਚੋਣ ਕਮਿਸ਼ਨ ਨਾਲ ਸੰਪਰਕ ਕਰਨ ਦੀ ਯੋਜਨਾ ਬਣਾ ਰਹੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਵੋਟ ਪਰਚੀ ਨਾਲ ਕਰਵਾਈਆਂ ਜਾਣ। ਇਹ 17 ਵਿਰੋਧੀ ਪਾਰਟੀਆਂ ਇਸ ਯੋਜਨਾ 'ਤੇ ਚਰਚਾ ਕਰਨ ਲਈ ਅਗਲੇ ਹਫ਼ਤੇ ਮੀਟਿੰਗ ਕਰਨਗੀਆਂ। ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰਕ ਓ ਬ੍ਰਾਇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਅਜਿਹਾ ਮਾਮਲਾ ਹੈ, ਜਿਸ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਸਹਿਮਤ ਹਨ।
Ballet Paperਉਨ੍ਹਾਂ ਕਿਹਾ ਕਿ ਸਾਡੀ ਅਗਲੇ ਹਫ਼ਤੇ ਇਕ ਮੀਟਿੰਗ ਕਰਨ ਦੀ ਯੋਜਨਾ ਹੈ। ਅਸੀਂ ਚੋਣ ਕਮਿਸ਼ਨ ਨਾਲ ਸੰਪਰਕ ਕਰਨ ਅਤੇ ਇਹ ਮੰਗ ਕਰਨ ਦੀ ਯੋਜਨਾ ਬਣਾਈ ਹੈ ਕਿ ਚੋਣ ਕਮਿਸ਼ਨ ਅਗਲੀਆਂ ਲੋਕ ਸਭਾ ਚੋਣਾਂ ਵੋਟ ਪਰਚੀ ਨਾਲ ਕਰਵਾਉਣ। ਇਸ ਮਾਮਲੇ 'ਤੇ ਸਾਰੇ ਵਿਰੋਧੀ ਦਲਾਂ ਦਾ ਸਮਰਥਨ ਹਾਸਲ ਕਰਨ ਦੀ ਪਹਿਲ ਤ੍ਰਿਣਮੂਲ ਕਾਂਞਰਸ ਦੀ ਮੁਖੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਕੀਤੀ ਸੀ ਜਦੋਂ ਉਹ 19 ਜਨਵਰੀ ਦੀ ਅਪਣੀ ਰੈਲੀ ਲਈ ਵਿਰੋਧੀ ਨੇਤਾਵਾਂ ਨੂੰ ਸੱਦਾ ਦੇਣ ਲਈ ਉਨ੍ਹਾਂ ਨੂੰ ਮਿਲਣ ਸੰਸਦ ਆਈ ਸੀ।
Ballet Paperਮਮਤਾ ਬੈਨਰਜੀ ਨੂੰ ਸੰਸਦ ਵਿਚ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਵਿਚ9 ਉਨ੍ਹਾਂ ਨੂੰ ਮਿਲਣ ਆਏ ਨੇਤਾਵਾਂ ਨੂੰ ਇਹ ਅਪੀਲ ਕਰਦੇ ਹੋਏ ਸੁਣਿਆਗਿਆ ਕਿ ਉਹ ਈਵੀਐਮ ਵਿਚ ਛੇੜਛਾੜ ਦੀ ਰਿਪੋਰਟ ਅਤੇ 2019 ਦੀਆਂ ਚੋਣਾਂ ਵੋਟ ਪਰਚੀ ਨਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਸਾਂਝਾ ਵਫ਼ਦ ਚੋਣ ਕਮਿਸ਼ਨ ਕੋਲ ਭੇਜਣ। ਤ੍ਰਿਣਮੂਲ ਕਾਂਗਰਸ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਨਿਰਪੱਖਤਾ 'ਤੇ ਸਵਾਲ ਖੜ੍ਹਾ ਕਰਦੇ ਹੋਏ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਮੰਗ ਕੀਤੀ ਸੀ ਕਿ 2019 ਦੀਆਂ ਚੋਣਾਂ ਵਿਚ ਵੋਟ ਪਰਦੀ ਵਾਪਸ ਲਿਆਂਦੀ ਜਾਵੇ।
EVM and Ballet Paperਪੱਛਮ ਬੰਗਾਲ ਦੀ ਸੱਤਾਧਾਰੀ ਪਾਰਟੀ ਨੇ ਕਿਹਾ ਕਿ ਇਹ ਇਕ ਅਜਿਹਾ ਸਾਂਝਾ ਪ੍ਰੋਗਰਾਮ ਹੈ, ਜੋ ਵਿਰੋਧੀ ਦਲਾਂ ਨੂੰ ਇਕਜੁੱਟ ਕਰੇਗਾ। ਸਭ ਤੋਂ ਰੌਚਕ ਗੱਲ ਇਹ ਹੈ ਕਿ ਮਮਤਾ ਬੈਨਰਜੀ ਨੇ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੂੰ ਵੀ ਇਸ ਵਫ਼ਦ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਦਸ ਦਈਏ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਪਹਿਲਾਂ ਮੰਗ ਕੀਤੀ ਸੀ ਕਿ 2019 ਦੀਆਂ ਚੋਣਾਂ ਈਵੀਐਮ ਦੀ ਥਾਂ ਵੋਟ ਪਰਚੀ ਨਾਲ ਕਰਵਾਈਆਂ ਜਾਣ।