
ਕਠੂਆ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ਵਿਚ ਮਹੱਤਵਪੂਰਨ ਗਵਾਹ ਤਾਲਿਬ ਹੁਸੈਨ 'ਤੇ ਸਾਂਬਾ ਪੁਲਿਸ ਸਟੇਸ਼ਨ ਦੇ ਅੰਦਰ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ...
ਨਵੀਂ ਦਿੱਲੀ : ਕਠੂਆ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ਵਿਚ ਮਹੱਤਵਪੂਰਨ ਗਵਾਹ ਤਾਲਿਬ ਹੁਸੈਨ 'ਤੇ ਸਾਂਬਾ ਪੁਲਿਸ ਸਟੇਸ਼ਨ ਦੇ ਅੰਦਰ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਹੈ, ਜਿੱਥੇ ਉਹ ਬਲਾਤਕਾਰ ਅਤੇ ਹਥਿਆਰ ਰੱਖਣ ਦੇ ਦੋਸ਼ ਤਹਿਤ ਪੁਲਿਸ ਰਿਮਾਂਡ 'ਤੇ ਹੈ। ਹੁਸੈਨ ਦੇ ਪਰਵਾਰ ਮੁਤਾਬਕ ਉਨ੍ਹਾਂ 'ਤੇ 6 ਅਗੱਸਤ ਨੂੰ ਦੁਪਹਿਰ ਦੇ ਖਾਣੇ ਸਮੇਂ ਹਮਲਾ ਕੀਤਾ ਗਿਆ। ਉਨ੍ਹਾਂ ਦਸਿਆ ਕਿ ਜਦੋਂ ਦੁਪਹਿਰ ਦਾ ਖਾਣਾ ਖਾਧਾ ਜਾ ਰਿਹਾ ਸੀ ਤਾਂ ਪੁਲਿਸ ਸਟੇਸ਼ਨ ਦੇ ਦੋ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿਤਾ।
Deepika Rajawat and Talib Hussainਪਰਵਾਰ ਦੇ ਇਕ ਮੈਂਬਰ ਨੇ ਦਸਿਆ ਕਿ ਉਸ ਦਾ ਸਿਰ ਵਾਰ-ਵਾਰ ਕੰਧ ਨਾਲ ਮਾਰਿਆ ਗਿਆ। ਉਥੇ ਮੌਜੂਦ ਪੁਲਿਸ ਕਰਮਚਾਰੀ ਤਾਲਿਬ ਦੀ ਰੱਖਿਆ ਕਰਨ ਦੀ ਬਜਾਏ ਹਮਲੇ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿਤਾ ਗਿਆ। ਪਰਵਾਰ ਦੇ ਇਕ ਹੋਰ ਮੈਂਬਰ ਅਨੁਸਾਰ ਕੁੱਝ ਰਿਸ਼ਤੇਦਾਰ ਦੁਪਹਿਰ ਵੇਲੇ ਹੁਸੈਨ ਨੂੰ ਮਿਲਣ ਲਈ ਗਏ ਸਨ ਪਰ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿਤਾ ਗਿਆ ਸੀ। ਸਾਨੂੰ ਦਸਿਆ ਗਿਆ ਸੀ ਕਿ ਅਸੀਂ ਉਸ ਨੂੰ ਨਹੀਂ ਮਿਲ ਸਕਦੇ ਹਾਂ। ਅਸੀਂ ਸੋਚਿਆ ਕਿ ਜ਼ਰੂਰ ਕੁੱਝ ਗ਼ਲਤ ਹੋਇਆ ਹੈ ਅਤੇ ਜਦੋਂ ਅਸੀਂ ਉਥੇ ਮੌਜੂਦ ਲੋਕਾਂ ਤੋਂ ਪੁਛਿਆ ਤਾਂ ਉਨ੍ਹਾਂ ਨੇ ਸਾਨੂੰ ਦਸਿਆ ਕਿ ਤਾਲਿਬ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ।
Talib Hussainਉਨ੍ਹਾਂ ਨੇ ਸੋਚਿਆ ਕਿ ਉਹ ਮਰ ਗਿਆ ਸੀ। ਹਾਲਾਂਕਿ ਹੁਸੈਨ ਦੇ ਪਰਵਾਰ ਦੇ ਮੈਂਬਰਾਂ ਨੇ ਬਾਅਦ ਵਿਚ ਦੇਖਿਆ ਕਿ ਉਸ ਨੂੰ ਸਾਂਬਾ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਸੀ। ਉਨ੍ਹਾਂ ਲੋਕਾਂ ਮੁਤਾਬਕ ਜਿਨ੍ਹਾਂ ਨੇ ਉਸ ਨੂੰ ਦੇਖਿਆ, ਉਹ ਖ਼ੂਨ ਨਾਲ ਲਥਪਥ ਹੋ ਗਿਆ ਸੀ। ਹੁਸੈਨ ਦੇ ਰਿਸ਼ਤੇਦਾਰ ਨਾਲ ਕਿਹਾ ਕਿ ਉਸ ਦੇ ਸਿਰ 'ਤੇ ਬੁਰੀ ਤਰ੍ਹਾਂ ਸੱਟਾਂ ਮਾਰੀਆਂ ਗਈਆਂ ਸਨ। ਦਿਨ ਵਿਚ ਸੁਪਰੀਮ ਕੋਰਟ ਦੇ ਵਕੀਲ ਇੰਦਰਾ ਜੈ ਸਿੰਘ ਨੇ ਵੀ ਹਮਲੇ ਸਬੰਧੀ ਟਵੀਟ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਹੁਸੈਨ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਸ ਦੀ ਖੋਪੜੀ ਟੁੱਟ ਗਈ ਸੀ।
SP Vaid Police Comissnorਜੰਮੂ-ਕਸ਼ਮੀਰ ਦੇ ਪੁਲਿਸ ਕਮਿਸ਼ਨਰ ਐਸ ਪੀ ਵੈਦ ਨੇ ਤਸ਼ੱਦਦ ਕੀਤੇ ਜਾਣ ਦੇ ਦਾਅਵਿਆਂ ਨੂੰ ਖ਼ਾਰਜ ਕਰ ਦਿਤਾ ਹੈ ਅਤੇ ਦਸਿਆ ਹੈ ਕਿ ਹੁਸੈਨ ਨੇ ਖ਼ੁਦ ਨਿਰਾਸ਼ਾ ਦੇ ਆਲਮ ਵਿਚ ਇਹ ਹਰਕਤ ਕੀਤੀ ਹੈ। ਇਕ ਰਿਸ਼ਤੇਦਾਰ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਕਿਉਂਕਿ ਕਠੂਆ ਗੈਂਗਰੇਪ ਮਾਮਲੇ ਵਿਚ ਉਹ ਇਕ ਪ੍ਰਮੁੱਖ ਗਵਾਹ ਹੈ। ਬਕਰਵਾਲ ਸਮਾਜ ਦੇ ਵਕੀਲ ਅਤੇ ਵਰਕਰ ਨੇ ਪਹਿਲਾਂ ਕਠੂਆ ਵਿਚ ਅੱਠ ਸਾਲਾ ਦੀ ਬੱਚੀ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ ਸੀ।
Talib Hussain ਉਹ ਇਸ ਮਾਮਲੇ ਵਿਚ ਪ੍ਰਮੁੱਖ ਗਵਾਹ ਵੀ ਹੈ, ਜਿਸ ਨੂੰ ਸੁਪਰੀਮ ਕੋਰਟ ਨੇ ਮਈ ਵਿਚ ਜੰਮੂ ਤੋਂ ਪਠਾਨਕੋਟ ਵਿਚ ਤਬਦੀਲ ਕਰ ਦਿਤਾ ਗਿਆ ਸੀ। ਜਨਵਰੀ ਮਹੀਨੇ ਵਿਚ ਜੰਮੂ ਦੇ ਕਠੂਆ ਜ਼ਿਲ੍ਹੇ ਵਿਚ ਗੈਂਗਰੇਪ ਤੋਂ ਬਾਅਦ ਹੱਤਿਆ ਦੀ ਘਿਨਾਉਣੀ ਘਟਨਾ ਸਾਹਮਣੇ ਆਈ ਸੀ, ਜਿਸ ਨਾਲ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਦੌੜ ਗਈ ਸੀ।