
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੀ ਪੁੱਤਰੀ ਅਤੇ ਕਾਂਗਰਸ ਨੇਤਾ ਸ਼ਰਮਿਸ਼ਠਾ ਮੁਖ਼ਰਜੀ ਨੇ ਕਿਹਾ ਕਿ ਜਿਸ ਗੱਲ ਦਾ ਉਨ੍ਹਾਂ ਨੂੰ ਡਰ...
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੀ ਪੁੱਤਰੀ ਅਤੇ ਕਾਂਗਰਸ ਨੇਤਾ ਸ਼ਰਮਿਸ਼ਠਾ ਮੁਖ਼ਰਜੀ ਨੇ ਕਿਹਾ ਕਿ ਜਿਸ ਗੱਲ ਦਾ ਉਨ੍ਹਾਂ ਨੂੰ ਡਰ ਸੀ, ਉਹੀ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਦਾ ਡਰ ਸੀ, ਭਾਜਪਾ, ਆਰਐਸਐਸ ਦੇ 'ਡਰਟੀ ਡਿਪਾਰਟਮੈਂਟ' ਨੇ ਉਹੀ ਕੀਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ਵਿਚ ਅਜਿਹਾ ਨਜ਼ਰ ਆ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਸੰਘ ਨੇਤਾਵਾਂ ਅਤੇ ਵਰਕਰਾਂ ਵਾਂਗ ਸਵਾਗਤ ਕਰ ਰਹੇ ਹਨ। ਸ਼ਰਮਿਸ਼ਠਾ ਮੁਖ਼ਰਜੀ ਨੇ ਉਨ੍ਹਾਂ ਦੇ ਆਰਐਸਐਸ ਦੇ ਪ੍ਰੋਗਰਾਮ ਵਿਚ ਜਾਣ ਦਾ ਵਿਰੋਧ ਕੀਤਾ ਸੀ RSSਅਤੇ ਟਵਿੱਟਰ 'ਤੇ ਅਪਣੀ ਪੋਸਟ ਜ਼ਰੀਏ ਉਨ੍ਹਾਂ ਨੇ ਅਪਣੀ ਨਾਖ਼ੁਸ਼ੀ ਜ਼ਾਹਿਰ ਕੀਤੀ ਸੀ। ਇਸ ਤੋਂ ਪਹਿਲਾਂ ਸ਼ਰਮਿਸ਼ਠਾ ਮੁਖ਼ਰਜੀ ਨੇ ਪ੍ਰਣਬ ਮੁਖ਼ਰਜੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਵੀ ਵਿਰੋਧ ਕੀਤਾ ਸੀ। ਉਨ੍ਹਾਂ ਨੇ ਇਸ ਸਬੰਧੀ ਟਵਿੱਟਰ 'ਤੇ ਵੀ ਲਿਖਿਆ ਸੀ। ਟਵੀਟ ਵਿਚ ਉਨ੍ਹਾਂ ਨੇ ਅਪਣੇ ਪਿਤਾ ਨੂੰ ਟੈਗ ਕਰ ਕੇ ਨਾ ਸਿਰਫ਼ ਨਸੀਹਤ ਦਿਤ਼ੀ, ਬਲਕਿ ਇਸ ਘਟਨਾ ਤੋਂ ਸਬਕ ਲੈਣ ਦੀ ਅਪੀਲ ਵੀ ਕੀਤੀ। ਟਵੀਟ ਵਿਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੱਜ ਦੀ ਇਸ ਘਟਨਾ ਤੋਂ ਬਾਅਦ ਹੁਣ ਪ੍ਰਣਬ ਮੁਖ਼ਰਜੀ ਨੂੰ ਵੀ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਹੋਵੇਗਾ ਕਿ ਭਾਜਪਾ ਡਰਟੀ ਟ੍ਰਿਕਸ ਡਿਪਾਰਟਮੈਂਟ ਕਿਸ ਤਰ੍ਹਾਂ ਅਪਰੇਟ ਕਰਦਾ ਹੈ।
parnab mukhrjiਦਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਣਬ ਮੁਖ਼ਰਜੀ ਨੇ ਲਗਾਤਾਰ ਕਾਂਗਰਸ ਨੇਤਾਵਾਂ ਵਲੋਂ ਇਹ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਰਐਸਐਸ ਦੇ ਸਮਾਗਮ ਵਿਚ ਨਾ ਜਾਣ। ਲਗਾਤਾਰ ਵਧ ਰਹੇ ਦਬਾਅ ਤੋਂ ਬਾਅਦ ਪ੍ਰਣਬ ਮੁਖ਼ਰਜੀ ਨੇ ਆਰਐਸਐਸ ਦੇ ਨਾਗਪੁਰ ਵਿਚ ਹੋਣ ਵਾਲੇ ਸਮਾਗਮ ਵਿਚ ਜਾਣ ਨੂੰ ਲੈ ਕੇ ਪਿਛਲੇ ਦਿਨੀਂ ਚੁੱਪੀ ਤੋੜ ਦਿਤੀ ਸੀ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਹ ਨਾਗਪੁਰ ਵਿਚ ਹੀ ਜਵਾਬ ਦੇਣਗੇ। ਬੰਗਾਲੀ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਪ੍ਰਣਬ ਮੁਖ਼ਰਜੀ ਨੇ ਕਿਹਾ ਸੀ ਕਿ ਜੋ ਕੁੱਝ ਵੀ ਮੈਂ ਕਹਿਣਾ ਹੈ, ਮੈਂ ਨਾਗਪੁਰ ਵਿਚ ਕਹਾਂਗਾ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਕਈ ਚਿੱਠੀਆਂ ਆਈਆਂ ਅਤੇ ਕਈ ਲੋਕਾਂ ਨੇ ਫ਼ੋਨ ਕੀਤੇ ਪਰ ਉਨ੍ਹਾਂ ਨੇ ਕਿਸੇ ਨੂੰ ਕੋਈ ਜਵਾਬ ਨਹੀਂ ਦਿਤਾ।
Jairam Rameshਦਸ ਦਈਏ ਕਿ ਜੈਰਾਮ ਰਾਮੇਸ਼ ਅਤੇ ਸੀਕੇ ਜਾਫ਼ਰ ਸ਼ਰੀਫ਼ ਵਰਗੇ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਪ੍ਰਣਬ ਮੁਖਰਜੀ ਨੂੰ ਚਿੱਠੀ ਲਿਖ ਕੇ ਪ੍ਰੋਗਰਾਮ ਵਿਚ ਜਾਣ ਦੇ ਫ਼ੈਸਲੇ 'ਤੇ ਫਿਰ ਤੋਂ ਵਿਚਾਰ ਕਰਨ ਲਈ ਕਿਹਾ ਸੀ। ਜੈਰਾਮ ਰਮੇਸ਼ ਨੇ ਦਸਿਆ ਸੀ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਨੂੰ ਲਿਖਿਆ ਕਿ ਉਨ੍ਹਾਂ ਵਰਗੇ ਵਿਦਵਾਨ ਅਤੇ ਸੈਕੁਲਰ ਵਿਅਕਤੀ ਨੂੰ ਆਰਐਸਐਸ ਦੇ ਨਾਲ ਕਿਸੇ ਤਰ੍ਹਾਂ ਦੀ ਨਜ਼ਦੀਕੀ ਨਹੀਂ ਦਿਖਾਉਣੀ ਚਾਹੀਦੀ। ਆਰਐਸਐਸ ਪ੍ਰੋਗਰਾਮ ਜਾਣ ਨਾਲ ਦੇਸ਼ ਦੇ ਸੈਕੁਲਰ ਮਾਹੌਲ 'ਤੇ ਬਹੁਤ ਗ਼ਲਤ ਅਸਰ ਪਵੇਗਾ।ਦਸ ਦਈਏ ਕਿ ਸਾਬਕਾ ਰਾਸ਼ਟਰਪਤੀ ਨੇ ਆਰਐਸਐਸ ਦੇ ਮੁੱਖ ਦਫ਼ਤਰ 'ਤੇ ਹੋਣ ਵਾਲੇ ਸਿਖ਼ਲਾਈ ਪ੍ਰੋਗਰਾਮ ਦੇ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਆਉਣ ਦਾ ਸੱਦਾ ਸਵੀਕਾਰ ਕੀਤਾ ਸੀ।
Union Minister Nitin Gadkariਇਸ ਨੂੰ ਲੈ ਕੇ ਕਈ ਕਾਂਗਰਸੀ ਨੇਤਾ ਵਿਰੋਧ ਕਰ ਰਹੇ ਹਨ। ਉਥੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਮੁਖ਼ਰਜੀ ਦਾ ਆਰਐਸਐਸ ਦਾ ਸੱਦਾ ਸਵੀਕਾਰ ਕਰਨਾ ਇਕ ਚੰਗੀ ਪਹਿਲ ਹੈ। ਰਾਜਨੀਤਕ ਛੂਆ ਛੂਤ ਚੰਗੀ ਗੱਲ ਨਹੀਂ ਹੈ। ਸੂਤਰਾਂ ਮੁਤਾਬਕ ਆਰਐਸਐਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਮੁਖਰਜੀ ਨੂੰ ਉਦੋਂ ਸੱਦਾ ਦਿਤਾ ਸੀ ਜਦੋਂ ਉਹ ਰਾਸ਼ਟਰਪਤੀ ਸਨ। ਹਾਲਾਂਕਿ ਮੁਖ਼ਰਜੀ ਨੇ ਉਦੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿਤਾ ਸੀ ਕਿ ਸੰਵਿਧਾਨਕ ਅਹੁਦੇ 'ਤੇ ਰਹਿੰਦੇ ਹੋਏ ਉਹ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕਦੇ।