ਕਿਸਾਨਾਂ ਨੂੰ ਡਾਂਗਾ ਮਾਰਨ ਵਾਲੇ ਬਿਆਨ ’ਤੇ CM ਖੱਟਰ ਦਾ ਸਪਸ਼ਟੀਕਰਨ
Published : Oct 8, 2021, 1:47 pm IST
Updated : Oct 8, 2021, 1:47 pm IST
SHARE ARTICLE
Manohar lal Khattar
Manohar lal Khattar

ਸਫਾਈ ਦਿੰਦਿਆਂ ਉਹਨਾਂ ਕਿਹਾ, “ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ। ਇਹ ਬਿਆਨ ਸਿਰਫ ਆਤਮ ਰੱਖਿਆ ਨੂੰ ਲੈ ਕੇ ਦਿੱਤਾ ਗਿਆ ਸੀ'।

ਚੰਡੀਗੜ੍ਹ: ਕੁਝ ਦਿਨ ਪਹਿਲਾਂ ਕਿਸਾਨਾਂ ਨੂੰ ਲੈ ਕੇ ਦਿੱਤੇ ਗਏ ਇਕ ਬਿਆਨ ’ਤੇ ਸਪਸ਼ਟੀਕਰਨ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹਨਾਂ ਨੇ ਇਹ ਬਿਆਨ ਆਤਮ ਰੱਖਿਆ ਨੂੰ ਲੈ ਕੇ ਦਿੱਤਾ ਸੀ।

Manohar Lal KhattarManohar Lal Khattar

ਹੋਰ ਪੜ੍ਹੋ: UNESCO ਦੀ ਰਿਪੋਰਟ ਵਿਚ ਖੁਲਾਸਾ, ਪੰਜਾਬ ਦੇ ਸਕੂਲਾਂ ਵਿਚ ਕੁੱਲ 4442 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ

ਦਰਅਸਲ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਬਾਰੇ ਬਿਆਨ ਦਿੰਦਿਆਂ ਕਿਹਾ ਸੀ ਕਿ, "ਕਿਸਾਨਾਂ ਨੂੰ ਜਵਾਬ ਦੇਣ ਲਈ ਹਰ ਜ਼ਿਲ੍ਹੇ ਵਿਚ 500 ਤੋਂ 700 ਲੋਕਾਂ ਨੂੰ ਡਾਂਗਾਂ ਨਾਲ ਖੜੇ ਕਰੋ। ਜੇਲ੍ਹ ਜਾਣ ਤੋਂ ਨਾ ਡਰੋ ਤੇ ਜ਼ਮਾਨਤ ਦੀ ਪ੍ਰਵਾਹ ਨਾ ਕਰੋ। ਦੋ-ਚਾਰ ਮਹੀਨੇ ਜੇਲ੍ਹ ’ਚ ਰਹਿ ਕੇ ਇੰਨੀ ਪੜ੍ਹਾਈ ਹੋ ਜਾਵੇਗੀ ਕਿ ਲੀਡਰ ਬਣ ਕੇ ਨਿਕਲੋਗੇ।"

Farmers call for Bharat Bandh on September 27Farmers Protest

ਹੋਰ ਪੜ੍ਹੋ: ਕੈਨੇਡਾ 'ਚ ਸ਼ੁਰੂ ਹੋਇਆ Short Term Course, ਜਲਦ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਕਰੋ ਪੂਰਾ

ਇਸ ਬਾਰੇ ਸਫਾਈ ਦਿੰਦਿਆਂ ਉਹਨਾਂ ਕਿਹਾ, “ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ। ਇਹ ਬਿਆਨ ਸਿਰਫ ਆਤਮ ਰੱਖਿਆ ਨੂੰ ਲੈ ਕੇ ਦਿੱਤਾ ਗਿਆ ਸੀ। ਕਈ ਕਿਸਾਨ ਨੇਤਾਵਾਂ ਅਤੇ ਅੰਦੋਲਨਕਾਰੀਆਂ ਨੂੰ ਇਹ ਰਾਸ ਨਹੀਂ ਆ ਰਿਹਾ ਹੈ, ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਜਿਨ੍ਹਾਂ ਨੂੰ ਇਸ ਨਾਲ ਦੁੱਖ ਹੋਇਆ ਹੈ, ਉਹਨਾਂ ਲਈ ਮੈਂ ਬਿਆਨ ਵਾਪਸ ਲੈਂਦਾ ਹਾਂ”।

Manohar Lal KhattarManohar Lal Khattar

ਹੋਰ ਪੜ੍ਹੋ: ਰਣਜੀਤ ਕਤਲ ਮਾਮਲੇ ‘ਚ ਰਾਮ ਰਹੀਮ ਦੋਸ਼ੀ ਕਰਾਰ, 12 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ

ਦੱਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼ੁੱਕਰਵਾਰ ਨੂੰ ਦੂਜੇ ਨਰਾਤੇ ਮੌਕੇ ਪੰਚਕੁਲਾ ਸਥਿਤ ਮਾਤਾ ਮਨਸਾ ਦੇਵੀ ਮੰਦਿਰ ਵਿਚ ਮੱਥਾ ਟੇਕਣ ਪਹੁੰਚੇ ਸੀ। ਇੱਥੇ ਉਹਨਾਂ ਨੇ ਸਾਰਿਆਂ ਨੂੰ ਨਰਾਤਿਆਂ ਦੀ ਵਧਾਈ ਦਿੱਤੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement