ਕਾਂਗਰਸ ਅਤੇ ਕਮਿਊਨਿਸਟ ਭੋਲੇ ਭਾਲੇ ਕਿਸਾਨਾਂ ਨੂੰ ਕਰ ਰਹੇ ਹਨ ਗੁੰਮਰਾਹ – ਮਨੋਹਰ ਲਾਲ ਖੱਟੜ
Published : Jan 10, 2021, 9:44 pm IST
Updated : Jan 10, 2021, 9:44 pm IST
SHARE ARTICLE
cm haryana
cm haryana

ਕਿਹਾ ਤਿੰਨੇ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ ‘ਤੇ ਅੜੇ ਲੋਕਾਂ ਨੂੰ ਸਮਝਾਉਣ ਲਈ ਭਾਜਪਾ ਨੇ ਪ੍ਰਦੇਸ਼ ਵਿੱਚ ਕਿਸਾਨ ਸੰਵਾਦ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ।

ਚੰਡੀਗੜ੍ਹ :ਹਰਿਆਣਾ ਦੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਰਨਾਲ ਦੇ ਕੈਮਿਲਾ ਪਿੰਡ ਵਿਚ ਇਕ ਸੰਵਾਦ ਪ੍ਰੋਗਰਾਮ ਦੌਰਾਨ ਹੋਈ ਹੁੱਲੜਬਾਜ਼ੀ ਦੀ ਸਖ਼ਤ ਅਲੋਚਨਾ ਕੀਤੀ ਹੈ । ਮੁੱਖ ਮੰਤਰੀ ਨੇ ਕਿਹਾ ਕਿ ਹੁਲੜਬਾਜ਼ੀ  ਕਾਂਗਰਸ ਤੇ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ । ਮਨੋਹਰ ਲਾਲ ਨੇ ਕਿਹਾ ਕਿ ਤੰਦਰੁਸਤ ਲੋਕਤੰਤਰ ਦੀ ਮਰਿਆਦਾ ਇਹੀ ਹੈ ਕਿ ਹਰ ਕੋਈ ਆਪਣੀ ਗੱਲ ਕਰਦਾ ਰਹੇ, ਆਪਣੀ ਗੱਲ ਬਾਤ ਕਹਿਣ ਤੋਂ ਰੋਕਣ ਦੀ ਕੋਸ਼ਿਸ਼ ਤੰਦਰੁਸਤ ਲੋਕਤੰਤਰ ਦੀ ਹੱਤਿਆ ਤੋਂ ਘੱਟ ਨਹੀਂ ਹੈ । 

Farmer ProtestFarmer Protestਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ ‘ਤੇ ਅੜੇ ਲੋਕਾਂ ਨੂੰ ਸਮਝਾਉਣ ਲਈ ਭਾਜਪਾ ਨੇ ਪ੍ਰਦੇਸ਼ ਵਿੱਚ ਕਿਸਾਨ ਸੰਵਾਦ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ । ਪਹਿਲਾਂ ਪ੍ਰੋਗਰਾਮ ਦੱਖਣੀ ਹਰਿਆਣਾ ਦੇ ਨਾਲ ਕੋਲ ਵਿੱਚ ਹੋ ਚੁੱਕਾ ਹੈ , ਦੂਸਰਾ ਪ੍ਰੋਗਰਾਮ ਐਤਵਾਰ ਨੂੰ ਉੱਤਰ ਹਰਿਆਣਾ ਦੇ ਕੈਮਿਲਾ ਵਿਚ ਆਯੋਜਿਤ ਕੀਤਾ ਸੀ ਪਰ ਮੁੱਖ ਮੰਤਰੀ ਜੇ ਹੈਲੀਕਾਪਟਰ ਦੀ ਲੈਂਡ ਹੋਣ ਤੋਂ ਪਹਿਲਾਂ ਹੀ ਉਥੇ ਹੁੱਲੜਬਾਜ਼ੀ ਸ਼ੁਰੂ ਹੋ ਗਈ । ਇਸਦੇ ਬਾਅਦ ਚੰਡੀਗੜ੍ਹ ਪਹੁੰਚੇ  ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੀਡੀਆ ਨਾਲ ਤੇ ਸਾਹਮਣੇ ਆਪਣੀ ਗੱਲ ਰੱਖੀ ।  

Farmer Protest - Rahul GandhiFarmer Protest - Rahul Gandhiਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਕਮਿਊਨਿਸਟ ਪਾਰਟੀ ਦੇ ਉਕਸਾਵੇ ‘ਤੇ ਕਿਸਾਨਾਂ ਦਾ ਨਾਮ ‘ਤੇ ਜੋ ਲੋਕ ਬਾਰਡਰ ‘ਤੇ ਜੰਮੇ ਹੋਏ ਹਨ । ਉਹ ਲਗਾਤਾਰ ਆਪਣੀ ਗੱਲਬਾਤ ਕਰ ਰਹੇ ਹੈ , ਜਦੋਂ ਅਸੀਂ ਗੱਲਬਾਤ ਕਰਨ ਲੱਗੇ ਤਾਂ ਕਮਿਊਨਿਸਟਾਂ ਤੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਗੁਰਨਾਮ ਸਿੰਘ ਚੜੂਨੀ ਨੇ ਨੂੰ ਬਰਦਾਸ਼ਤ ਨਹੀਂ ਹੋਇਆ । ਉਨ੍ਹਾਂ ਨੇ ਭੋਲੇ ਭਾਲੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ ਜੋ ਲੋਕਤੰਤਰ ਦੀ ਮਰਿਆਦਾ ਦੇ ਲਈ ਠੀਕ ਨਹੀਂ ਹੈ ।

Manohar Lal KhattarManohar Lal Khattarਮਨੋਹਰ ਲਾਲ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਕਿਸੇ ਵੀ ਸਥਿਤੀ ਵਿਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ। ਅਸੀਂ ਕਿਸਾਨਾਂ ਨੂੰ ਘੱਟੋ ਘੱਟ ਇਕ ਸਾਲ ਲਈ ਇਨ੍ਹਾਂ ਕਾਨੂੰਨਾਂ ਨੂੰ ਅਪਨਾਉਣ ਲਈ ਕਹਿ ਰਹੇ ਹਾਂ । ਕਾਨੂੰਨਾਂ ਵਿਚ ਹਮੇਸ਼ਾਂ ਤਬਦੀਲੀਆਂ ਅਤੇ ਸੋਧਾਂ ਹੁੰਦੀਆਂ ਹਨ । ਜੇ ਉਨ੍ਹਾਂ ਨੂੰ ਇਕ ਸਾਲ ਦੇ ਅੰਦਰ ਲੱਗ ਜਾਂਦਾ ਹੈ ਕਿ ਕਾਨੂੰਨ ਸਹੀ ਨਹੀਂ ਹਨ,ਤਾਂ ਮੈਂ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਿਸਾਨਾਂ ਨਾਲ ਉਨ੍ਹਾਂ ਨੂੰ ਸੋਧਣ ਲਈ ਜਾਵਾਂਗਾ ।

Farmers ProtestFarmers Protestਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਵਿੱਚ ਬਹੁਤੇ ਲੋਕ ਕਾਂਗਰਸ ਅਤੇ ਕਮਿਊਨਿਸਟ ਵਿਚਾਰਧਾਰਾ ਦੇ ਹਨ। ਉਹ ਗੱਲ ਕਰਦੇ ਹਨ । ਆਖਰਕਾਰ ਇਹ ਕਿਹਾ ਜਾਂਦਾ ਹੈ ਕਿ ਪੰਚਾਇਤ ਦੇ ਫ਼ੈਸਲੇ ਦਾ ਸਿਰ ਮੱਥੇ ,ਪਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਓ। ਉਹ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ,ਪਰ ਰਾਜਨੀਤੀ ਕਾਰਨ ਉਹ ਜਾਣ ਬੁੱਝ ਕੇ ਸਮਝਣ ਲਈ ਤਿਆਰ ਨਹੀਂ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement