
ਭਾਰਤ ਵਿਚ ਚੰਗੀ ਗੁਣਵੱਤਾ ਦੇ ਵਾਹਨ ਦੀ ਪੇਸ਼ਕਸ਼ ’ਚ ਕੋਈ ਕਸਰ ਨਹੀਂ ਛਡਣੀ ਚਾਹੀਦੀ
ਨਵੀਂ ਦਿੱਲੀ : ਸਰਕਾਰ ਨੇ ਮੰਗਲਵਾਰ ਨੂੰ ਉਨ੍ਹਾਂ ਰਿਪੋਰਟਾਂ ’ਤੇ ਚਿੰਤਾ ਪ੍ਰਗਟਾਈ ਹੈ ਜਿਨ੍ਹਾਂ ਵਿਚ ਭਾਰਤ ’ਚ ਆਟੋਮੋਬਾਈਲ ਨਿਰਮਾਤਾ ਜਾਣ ਬੁਝ ਕੇ ਘੱਟ ਸੁਰੱਖਿਆ ਮਾਪਦੰਡਾਂ ਵਾਲੇ ਵਾਹਨਾਂ ਨੂੰ ਵੇਚ ਰਹੇ ਹਨ ਅਤੇ ਇਸ ਨੂੰ ਤੁਰਤ ਬੰਦ ਕਰਨ ਨੂੰ ਕਿਹਾ। ਸੜਕ ਆਵਾਜ਼ਾਈ ਅਤੇ ਰਾਜਮਾਰਗ ਮੰਤਰਾਲਾ ਦੇ ਸਕੱਤਰ ਗਿਰਧਰ ਅਰਮਨੇ ਨੇ ਆਟੋ ਨਿਰਮਾਤਾਵਾਂ ਦੇ ਸੰਗਠਨ ‘ਸਿਆਮ’ ਵਲੋਂ ਕਰਵਾਏ ਇਕ ਪ੍ਰੋਗਰਾਮ ਵਿਚ ਕਿਹਾ ਕਿ ਸਿਰਫ ਕੁਝ ਨਿਰਮਾਤਾਵਾਂ ਨੇ ਹੀ ਵਾਹਨ ਸੁਰੱਖਿਆ ਰੇਟਿੰਗ ਪ੍ਰਣਾਲੀ ਨੂੰ ਅਪਣਾਇਆ ਹੈ ਅਤੇ ਉਹ ਵੀ ਸਿਰਫ ਅਪਣੇ ਮਹਿੰਗੇ ਮਾਡਲਾਂ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ।
vehicles
ਉਨ੍ਹਾਂ ਨੇ ਕਿਹਾ ਕਿ ਮੈਂ ਕੁੱਝ ਖ਼ਬਰਾਂ ਤੋਂ ਬੇਹਦ ਦੁੱਖੀ ਹਾਂ ਕਿ ਭਾਰਤ ’ਚ ਆਟੋ ਨਿਰਮਾਤਾ ਜਾਣ ਬੁੱਝ ਕੇ ਸੁਰੱਖਿਆ ਮਾਣਕਾਂ ਨੂੰ ਘੱਟ ਰਖਦੇ ਹਨ। ਇਸ ਰਵਾਇਤ ਨੂੰ ਬੰਦ ਕਰਨ ਦੀ ਲੋੜ ਹੈ। ਅਰਮਨੇ ਨੇ ਕਿਹਾ ਕਿ ਵਾਹਨ ਨਿਰਮਾਤਾ ਸੜਕ ਸੁਰੱਖਿਆ ਵਿਚ ਸੱਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਭਾਰਤ ਵਿਚ ਉਨ੍ਹਾਂ ਨੂੰ ਸੱਭ ਤੋਂ ਚੰਗੀ ਗੁਣਵੱਤਾ ਦੇ ਵਾਹਨ ਦੀ ਪੇਸ਼ਕਸ਼ ’ਚ ਕੋਈ ਕਸਰ ਨਹੀਂ ਛਡਣੀ ਚਾਹੀਦੀ।
Vehicles
ਉਨ੍ਹਾਂ ਨੇ ਕਿਹਾ ਕਿ ਸਾਰੇ ਨਿਰਮਾਤਾਵਾਂ ਨੂੰ ਅਪਣੇ ਸਾਰੇ ਵਾਹਨਾਂ ਲਈ ਸੁਰੱਖਿਆ ਰੇਟਿੰਗ ਦੇਣੀ ਜ਼ਰੂਰੀ ਹੈ ਤਾਂ ਕਿ ਖਪਤਕਾਰਾਂ ਨੂੰ ਇਹ ਪਤਾ ਲੱਗ ਸਕੇ ਕਿ ਉਹ ਕੀ ਖ਼ਰੀਦ ਰਹੇ ਹਨ। ਵਾਹਨ ਤੋਂ ਟੀ. ਗਰੁੱਪ ਗਲੋਬਲ ਐਨ.ਸੀ.ਏ.ਪੀ.ਨੇ ਅਪਣੇ ਟੈਸਟ ’ਚ ਦੇਖਿਆ ਕਿ ਭਾਰਤ ’ਚ ਵੇਚੇ ਜਾ ਰਹੇ ਕੁਝ ਮਾਡਲਾਂ ਵਿਚ ਸੁਰੱਖਿਆ ਮਾਣਕ ਬਰਾਮਦ ਕੀਤੇ ਜਾਣ ਵਾਲੇ ਮਾਡਲਾਂ ਦੀ ਤੁਲਨਾ ’ਚ ਘੱਟ ਹੈ।
vehicles
ਭਾਰਤ ਅਤੇ ਅਮਰੀਕਾ ਦੀ ਉਦਾਹਰਣ ਦਿੰਦੇ ਹੋਏ ਅਰਮਨੇ ਨੇ ਕਿਹਾ ਕਿ 2018 ਵਿਚ ਅਮਰੀਕਾ ਵਿਚ 45 ਲੱਖ ਹਾਦਸਿਆਂ ਦੌਰਾਨ 36,560 ਲੋਕ ਮਾਰੇ ਗਏ ਜਦੋਂ ਕਿ ਭਾਰਤ ’ਚ ਸਿਰਫ 4.5 ਲੱਖ ਸੜਕ ਹਾਦਸਿਆਂ ’ਚ 1.5 ਲੱਖ ਲੋਕ ਮਾਰੇ ਗਏ। ਅਮਰੀਕਾ ਵਿਚ ਭਾਰਤ ਤੋਂ 10 ਗੁਣਾ ਜ਼ਿਆਦਾ ਹਾਦਸੇ ਹੋਏ ਜਦੋਂ ਕਿ ਭਾਰਤ ’ਚ ਘੱਟ ਰਫ਼ਤਾਰ ਦੇ ਬਾਵਜੂਦ 5 ਗੁਣਾ ਜ਼ਿਆਦਾ ਲੋਕ ਮਾਰੇ ਗਏ।