
। ਰਾਜਪਾਲ ਕਲਰਾਜ ਮਿਸ਼ਰਾ ਦੇ ਆਸ਼ਣ ਹੋਇਆ ਜਿਸ ਵਿਚ ਉਨ੍ਹਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ।
ਜੈਪੁਰ : ਰਾਜਸਥਾਨ ਵਿਧਾਨ ਸਭਾ ਦਾ ਬਜਟ ਇਜਲਾਸ ਬੁਧਵਾਰ ਨੂੰ ਸ਼ੁਰੂ ਹੋਇਆ ਅਤੇ ਇਸ ਦੌਰਾਨ ਇਕ ਵਿਧਾਇਕ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਅੰਦੋਲਨਕਾਰੀ ਕਿਸਾਨਾਂ ਦੇ ਸਮਰਥਨ ਵਿਚ ‘ਜੈ ਸ਼੍ਰੀ ਕਿਸਾਨ’ ਅਤੇ ‘ਅੰਦੋਲਨਜੀਵੀ ਜ਼ਿੰਦਾਬਾਦ’ ਦੇ ਨਾਹਰੇ ਲਾਏ। ਰਾਜਸਥਾਨ ਦੀ ਪੰਦਰਵੀਂ ਅਸੈਂਬਲੀ ਦਾ ਛੇਵਾਂ ਸੈਸ਼ਨ ਬੁਧਵਾਰ ਸਵੇਰੇ 11 ਵਜੇ ਸ਼ੁਰੂ ਹੋਇਆ। ਰਾਜਪਾਲ ਕਲਰਾਜ ਮਿਸ਼ਰਾ ਦੇ ਆਸ਼ਣ ਹੋਇਆ ਜਿਸ ਵਿਚ ਉਨ੍ਹਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ।
photoਅਪਣੇ ਸੰਬੋਧਨ ਦੌਰਾਨ ਭਾਦਰਾ ਤੋਂ ਵਿਧਾਇਕ ਬਲਵਾਨ ਪੂਨੀਆ ਨੇ ਕਿਸਾਨ ਅੰਦੋਲਨ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਨਾਹਰੇਬਾਜ਼ੀ ਕੀਤੀ। ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਉਨ੍ਹਾਂ ਨੇ ‘ਕਾਲਾ ਕਾਨੂੰਨ ਵਾਪਸ ਲਉ’ ਦਾ ਝੰਡਾ ਲਹਿਰਾਇਆ ਅਤੇ ‘ਜੈ ਸ਼੍ਰੀ ਕਿਸਾਨ’ ਅਤੇ ‘ਅੰਦੋਲਨਜੀਵੀ ਜ਼ਿੰਦਾਬਾਦ’ ਦੇ ਨਾਹਰੇ ਵੀ ਲਗਾਏ। ਸੱਤਾਧਾਰੀ ਧਿਰ ਦੇ ਕਈ ਮੰਤਰੀਆਂ ਵਲੋਂ ਉਨ੍ਹਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੰਬੋਧਨ ਦੌਰਾਨ ਪੂਨੀਆ ਨਾਹਰੇ ਲਗਾਉਂਦੇ ਰਹੇ ।
photoਇਸ ਸਮੇਂ ਦੌਰਾਨ ਮੰਤਰੀ ਹਰੀਸ਼ ਚੌਧਰੀ ਅਤੇ ਡਿਪਟੀ ਵ੍ਹਿਪ ਮਹਿੰਦਰ ਚੌਧਰੀ ਨੇ ਵੀ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੰਬੋਧਨ ਦੌਰਾਨ ਨਾਅਰੇਬਾਜ਼ੀ ਕਰਦੇ ਰਹੇ । ਕਾਂਗਰਸ ਵਿਧਾਇਕ ਇੰਦਰਾ ਮੀਨਾ ਟਰੈਕਟਰ ਰਾਹੀਂ ਵਿਧਾਨ ਸਭਾ ਪਹੁੰਚੀ । ਉਨ੍ਹਾਂ ਕਿਹਾ, 'ਮੈਂ ਦੇਸ਼ ਭਰ ਦੇ ਕਿਸਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਕਾਂਗਰਸ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੇ ਅੰਦੋਲਨ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ ।'
PM Modiਦੱਸ ਦੇਈਏ ਕਿ ਨਵੰਬਰ ਤੋਂ ਲੈ ਕੇ ਹੁਣ ਤੱਕ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਡੀ ਗਿਣਤੀ ਵਿੱਚ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ, ਸਰਕਾਰ ਨਾਲ ਕਈ ਦੌਰ ਦੇ ਕਿਸਾਨ ਨੇਤਾਵਾਂ ਵਿੱਚ ਗੱਲਬਾਤ ਹੋਈ ਹੈ, ਪਰ ਅਜੇ ਤੱਕ ਕੋਈ ਹੱਲ ਨਹੀਂ ਮਿਲ ਸਕਿਆ । ਉਸੇ ਸਮੇਂ, 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਕੱਢੀ ਗਈ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਬਾਅਦ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਉਹ ਇਸ ਸਮੇਂ ਇਸ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਤਿਆਰ ਹਨ ਪਰ ਕਿਸਾਨ ਆਗੂ ਕਾਨੂੰਨ ਬਦਲਣ ਦੀ ਆਪਣੀ ਮੰਗ ’ਤੇ ਅੜੇ ਹੋਏ ਹਨ।