
ਆਗੂ ਰਮਨ ਨੇ ਦੱਸਿਆ ਕਿ ਛੱਬੀ ਜਨਵਰੀ ਤੋਂ ਬਾਅਦ ਲੋਕਾਂ ਨੂੰ ਸੰਭਾਲਿਆ ਜਾਂਦਾ ਤਾਂ ਮੋਰਚੇ ਵਿੱਚ ਦਹਿਸ਼ਤ ਪੈਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ।
ਨਵੀਂ ਦਿੱਲੀ , ਅਰਪਨ ਕੌਰ : ਦਿੱਲੀ ਬਾਰਡਰ ‘ਤੇ ਡਟੇ ਸਟੂਡੈਂਟਸ ਫਾਰ ਸੁਸਾਇਟੀ ਦੇ ਆਗੂਆਂ ਨੇ ਗੀਤਾਂ ਰਾਹੀਂ ਕਿਸਾਨਾਂ ਵਿਚ ਭਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਹੁਣ ਚੜ੍ਹਦੀ ਕਲਾ ਵਿੱਚ ਕਿਸੇ ਪ੍ਰਕਾਰ ਦੇ ਡਰਨ ਦੀ ਲੋੜ ਨਹੀਂ ਹੈ । ਐਸ ਐਫ ਐਸ ਦੇ ਆਗੂ ਰਮਨ ਨੇ ਦੱਸਿਆ ਕਿ ਛੱਬੀ ਜਨਵਰੀ ਤੋਂ ਬਾਅਦ ਲੋਕਾਂ ਨੂੰ ਸੰਭਾਲਿਆ ਜਾਂਦਾ ਤਾਂ ਮੋਰਚੇ ਵਿੱਚ ਦਹਿਸ਼ਤ ਪੈਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ । ਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਵਾਲੇ ਘਟਨਾਕ੍ਰਮ ਤੋਂ ਬਾਅਦ ਇੱਕ ਵਾਰ ਲੋਕਾਂ ਵਿੱਚ ਜ਼ਰੂਰ ਦਹਿਸ਼ਤ ਪਈ ਸੀ ਪਰ ਉਹ ਹੁਣ ਲੋਕ ਹੁਣ ਸਮਝ ਚੁੱਕੇ ਹਨ ।
photoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਛੱਬੀ ਜਨਵਰੀ ਵਾਲੇ ਦਿਨ ਅਤੇ ਰਾਤ ਨੂੰ ਨੈੱਟ ਬੰਦ ਕਰਨ ਉਪਰੰਤ ਲੋਕਾਂ ਵਿੱਚ ਦਹਿਸ਼ਤ ਪਾਉਣ ਦੇ ਯਤਨ ਕੀਤੇ ਗਏ , ਬੇਸ਼ੱਕ ਦੀ ਉਸ ਦਿਨ ਮੋਰਚੇ ਵਿੱਚ ਹਾਜ਼ਰ ਲੋਕਾਂ ਵਿੱਚ ਦਹਿਸ਼ਤ ਨਹੀਂ ਸੀ ਪਰ ਮੋਰਚੇ ਤੋਂ ਬਾਹਰ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਸੀ । ਜਿਸ ਨੂੰ ਤੋੜਨ ਲਈ ਬਹੁਤਾ ਸਮਾਂ ਨਹੀਂ ਲੱਗਿਆ ।
photoਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਵਾਲੇ ਦਿਨ ਨੈਸ਼ਨਲ ਮੀਡੀਏ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਸਾਨੀ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ ਪਰ ਸਦਕੇ ਜਾਈਏ ਕਿਸਾਨਾਂ ਦੇ ਜਿਨ੍ਹਾਂ ਨੇ ਮੁੜ ਮੋਰਚਾ ਸੰਭਾਲਿਆ , ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਪ੍ਰਤੀ ਸਰਕਾਰ ਦੀ ਪਹੁੰਚ ਬਹੁਤ ਹੀ ਨਿੰਦਣਯੋਗ ਸੀ । ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਲਈ ਸਰਕਾਰ ਨੇ ਬਹੁਤ ਸਾਰੀਆਂ ਸ਼ਾਜ਼ਿਸ਼ਾਂ ਰਚੀਆਂ ਪਰ ਕਿਸਾਨੀ ਅੰਦੋਲਨ ਸ਼ਾਜਿਸ਼ਾਂ ਰਚਣ ਦੇ ਬਾਵਜੂਦ ਵੀ ਮਜ਼ਬੂਤ ਹੋਇਆ ਹੈ । ਉਨ੍ਹਾਂ ਦੱਸਿਆ ਕਿ 26 ਜਨਵਰੀ ਤੋਂ ਲੈ ਕੇ 29 ਜਨਵਰੀ ਤੱਕ ਬੇਸ਼ੱਕ ਦੀ ਮਾਹੌਲ ਬਹੁਤ ਤਣਾਅਪੂਰਨ ਰਿਹਾ ਪਰ ਫਿਰ ਵੀ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਬਚਾਅ ਲਿਆ ਹੈ ।
photoਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਨੂੰ ਬਚਾਉਣ ਦੇ ਲਈ ਲੋਕਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ । ਉਨ੍ਹਾਂ ਕਿਹਾ ਕਿ ਇਹ ਟਿਕੈਤ ਦੀ ਅੱਖਾਂ ਵਿੱਚੋਂ ਨਿੱਕਲਿਆ ਰਿਹਾ ਪਾਣੀ ਕਿਸਾਨੀ ਮੋਰਚੇ ਦਾ ਟਰਨਿੰਗ ਪੁਆਇੰਟ ਬਣਿਆ ਉਸ ਤੋਂ ਬਾਅਦ ਲੋਕਾਂ ਦਾ ਮੋਰਚੇ ਵਿੱਚ ਹੜ੍ਹ ਆ ਗਿਆ । ਉਨ੍ਹਾਂ ਕਿਹਾ ਕਿ ਹੁਣ ਕਿਸਾਨੀ ਮੇੋਰਚਾ ਪੂਰੀ ਤਰ੍ਹਾਂ ਬੱਝ ਚੁੱਕਾ ਹੈ ।