
ਕਿਸਾਨੀ ਅੰਦੋਲਨ ਹੁਣ ਗੜ੍ਹ ਬਣ ਚੁੱਕਿਆ ਹੈ ਜਿੱਥੇ ਹਰ ਵਰਗ ਦੇ ਲੋਕ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ...
ਨਵੀਂ ਦਿੱਲੀ (ਅਰਪਨ ਕੌਰ): ਕਿਸਾਨੀ ਅੰਦੋਲਨ ਹੁਣ ਗੜ੍ਹ ਬਣ ਚੁੱਕਿਆ ਹੈ ਜਿੱਥੇ ਹਰ ਵਰਗ ਦੇ ਲੋਕ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕਰ ਰਹੇ ਹਨ। ਜਿੱਥੇ ਮੋਦੀ ਸਰਕਾਰ ਇਸਨੂੰ ਕਿਸਾਨਾਂ ਦੀ ਅੰਦੋਲਨ ਨਹੀਂ ਮੰਨ ਰਹੀ, ਉਥੇ ਹੀ ਵੱਖ-ਵੱਖ ਧਰਮਾਂ ਦੇ ਲੋਕ, ਵੱਖ-ਵੱਖ ਵਰਗਾਂ ਦੇ ਲੋਕ ਚਾਹੇ ਉਹ ਸਿੱਖ, ਇਸਾਈ, ਹਿੰਦੂ, ਮੁਸਲਿਮ ਹੋਣ ਸਭ ਕਿਸਾਨੀ ਸੰਘਰਸ਼ ਵਿਚ ਆਪਣਾ ਹਿੱਸਾ ਪਾ ਰਹੇ ਹਨ।
ਇਸ ਦੌਰਾਨ ਸਪੋਕਸਮੈਨ ਦੀ ਸੀਨੀਅਰ ਪੱਤਰਕਾਰ ਅਰਪਨ ਕੌਰ ਨਾਲ ਪਾਸਟਰ ਐਸੋਸੀਏਸ਼ਨ ਪਟਿਆਲਾ ਤੋਂ ਸੁਖਚੈਨ ਮਸੀਹ ਵੱਲੋਂ ਗੱਲਬਾਤ ਦੌਰਾਨ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਦੇ ਨਵੇਂ ਕਾਨੂੰਨ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਲਈ ਹਾਨੀਕਾਰਕ ਹਨ, ਅਤੇ ਭਵਿੱਖ ਵਿਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਦੇਸ਼ ਦੇ ਕਿਸਾਨਾਂ ਦਾ ਸਮਰਥਨ ਕਰਦੇ ਹਾਂ। ਇਸਦੇ ਨਾਲ ਹੀ ਉਨ੍ਹਾਂ ਕਿਹਾ ਇਹ ਸਮਰਥਨ ਅਸੀਂ ਪੂਰੇ ਪੰਜਾਬ ਅਤੇ ਪੂਰੇ ਭਾਰਤ ਵਿਚ ਕਿਸਾਨਾਂ ਨੂੰ ਕ੍ਰਿਸਚਨ ਭਾਈਚਾਰਾ ਸਮਰਥਨ ਕਰਦਾ ਹੈ।
Sukhchain Masih
ਉਨ੍ਹਾਂ ਕਿਹਾ ਕਿ ਅਸੀਂ ਪੂਰੇ ਭਾਰਤ ਵਿਚ ਜਿੱਥੇ ਵੀ ਸਾਡੀਆਂ ਸੰਸਥਾਵਾਂ ਹਨ ਉਨ੍ਹਾਂ ਨੂੰ ਅਸੀਂ ਇਸ ਸੰਘਰਸ਼ ਨਾਲ ਜੁੜਨ ਲਈ ਸੰਪਰਕ ਕਰ ਦਿੱਤਾ ਹੈ। ਪਾਦਰੀ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਹ ਸੰਘਰਸ਼ ਹੁਣ ਤੱਕ ਦਾ ਬਹੁਤ ਵੱਡਾ ਸੰਘਰਸ਼ ਰਿਹਾ ਹੈ ਜਿੱਥੇ ਸੈਂਕੜੇ ਕਿਸਾਨਾਂ ਦੀ ਜਾਨ ਵੀ ਚਲੇ ਗਈ ਹੈ ਜੋ ਬਹੁਤ ਹੀ ਦੁਖਦਾਇਕ ਹੈ।
Kissan
ਉਨ੍ਹਾਂ ਕਿਹਾ ਕਿ ਜਿਸ ਉਪਜਾਊ ਜਮੀਨ ਵਿਚ ਕਿਸਾਨ ਸਾਡੇ ਲਈ ਅਨਾਜ ਉਗਾਉਂਦਾ ਹੈ, ਉਸਨੂੰ ਪੂਰਾ ਦੇਸ਼ ਖਾਂਦਾ ਹੈ, ਇਸ ਲਈਂ ਅਸੀਂ ਇਸ ਅੰਦੋਲਨ ਨੂੰ ਆਪਣਾ ਅੰਦੋਲਨ ਸਮਝਦੇ ਹਾਂ ਕਿਉਂਕਿ ਅਸੀਂ ਵੀ ਉਸ ਅਨਾਜ ਵਿਚੋਂ ਹਾ ਖਾਂਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਅੰਦੋਲਨ ਚੱਲੇਗਾ ਉਦੋਂ ਤੱਕ ਅਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਾਂਗੇ।
Kissan
ਪਾਦਰੀ ਨੇ ਕਿਹਾ ਕਿ ਇਸ ਅੰਦੋਲਨ ਵਿਚ ਕੋਈ ਅਤਿਵਾਦੀ ਨਹੀਂ ਹੈ ਪਰ ਸਰਕਾਰ ਇਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਉਤੇ ਝੁੱਠੇ ਇਲਜ਼ਾਮ ਲਗਾ ਕੇ ਇਸ ਅੰਦੋਲਨ ਨੂੰ ਤੋੜਨਾ ਚਾਹੁੰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿ ਅਸੀਂ ਪ੍ਰਾਰਥਾਨਾ ਕਰਦੇ ਹਾਂ ਕਿ ਮੋਦੀ ਸਰਕਾਰ ਦਾ ਕਠੋਰ ਦਿਲ ਕਿਸਾਨਾਂ ਪ੍ਰਤੀ ਨਰਮ ਹੋਵੇ ਅਤੇ ਇਹ ਕਿਸਾਨ ਆਪਣੇ ਆਪਣੇ ਘਰਾਂ ਨੂੰ ਵਾਪਸ ਜਾਣ।