ਖੇਤੀ ਕਾਨੂੰਨਾਂ ਨੂੰ ਤਿੰਨ ਸਾਲ ਲਈ ਮੁਅੱਤਲ ਕਰਨ ਦੀ ਤਜਵੀਜ਼ ਕਿਸਾਨ ਸੰਘਰਸ਼ ਦੀ ਪ੍ਰਾਪਤੀ-ਪ੍ਰਸ਼ਾਂਤ
Published : Feb 10, 2021, 9:23 pm IST
Updated : Feb 10, 2021, 9:23 pm IST
SHARE ARTICLE
Farmer protest
Farmer protest

ਬਸਤੀਵਾਦ ਖਿਲਾਫ ਵਿਦਰੋਹ ਨਾਇਕ ਬਿਰਸਾ ਮੁੰਡਾ ਦੇ ਕੱਟ ਆਊਟ ਨਾਲ ਉਗਰਾਹਾਂ ਦੀ ਸਟੇਜ 'ਤੇ ਪੁੱਜੇ ਆਦਿਵਾਸੀ ਕਿਸਾਨ

ਨਵੀਂ ਦਿੱਲੀ : ਟਿਕਰੀ ਬਾਡਰ ਤੇ ਬੀਕੇਯੂ ਏਕਤਾ ਉਗਰਾਹਾਂ ਦੀ ਪਕੌੜਾ ਚੌਂਕ ਨੇੜੇ ਦੀ ਸਟੇਜ ‘ਤੇ ਅੱਜ ਸੁਪਰੀਮ ਕੋਰਟ ਦੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਖੇਤੀ ਵਿਰੋਧੀ ਕਾਲੇ ਕਨੂੰਨਾਂ ਨੂੰ ਤਿੰਨ ਸਾਲ ਲਈ ਮੁਅੱਤਲ ਕਰ ਦੇਣ ਦੀ ਤਜਵੀਜ਼ ਭੇਜਣਾ ਕਿਸਾਨ ਸੰਘਰਸ਼ ਦੀ ਵੱਡੀ ਪ੍ਰਾਪਤੀ ਹੈ । ਉਨ੍ਹਾਂ ਕਿਹਾ ਕਿ ਇਹਨਾਂ ਕਨੂੰਨਾਂ ਵਿਰੁੱਧ ਪਹਿਲਾਂ ਤਾਂ ਮੋਦੀ ਸਰਕਾਰ 

 

ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸੀ ਪਰ ਕਿਸਾਨ ਸੰਘਰਸ਼ ਦੇ ਦਬਾਅ ਪਹਿਲਾਂ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਗੱਲ ਕਹੀ ਅਤੇ ਹੁਣ  ਤਿੰਨ ਸਾਲ ਤੱਕ ਕਾਨੂੰਨ ਮੁਲਤਵੀ ਕਰਨ ਦੀ ਤਜਵੀਜ਼ ਕਿਸਾਨ ਸੰਘਰਸ਼ ਦੀ ਇੱਕ ਹੋਰ ਪ੍ਰਾਪਤੀ ਹੈ । ਉਨ੍ਹਾਂ ਕਿਹਾ ਕਿ ਦੇਸ਼  ਫੈਲ ਰਹੇ ਅੰਦੋਲਨ ਅੱਗੇ ਝੁਕਕੇ ਸਰਕਾਰ ਨੂੰ ਇਹ ਕਾਨੂੰਨ ਹਰ ਹਾਲਤ ਰੱਦ ਕਰਨੇ ਹੀ ਪੈਣਗੇ । ਆਦਿਵਾਸੀ ਕਿਸਾਨਾਂ ਵੱਲੋਂ ਬਸਤੀਵਾਦ ਖਿਲਾਫ ਵਿਦਰੋਹ ਦੇ ਆਪਣੇ  ਨਾਇਕ ਬਿਰਸਾ ਮੁੰਡਾ ਦਾ ਕੱਟ ਆਊਟ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਭੇਂਟ ਕਰਕੇ ਖੇਤੀ ਕਾਨੂੰਨਾਂ ਖਿਲਾਫ਼ ਚੱਲਦੇ

parshant bhushan parshant bhushanਸੰਘਰਸ਼ ਨਾਲ ਯੱਕਯਹਿਤੀ ਪ੍ਰਗਟ ਕੀਤੀ ਗਈ। ਝਾਰਖੰਡ ਤੋਂ ਕਿਸਾਨ ਆਗੂਆਂ ਬਾਬੂਨਾਗ,ਆਕਾਸ,ਭੈਣ ਗੀਤਾ ਮੁੰਡੀ ਅਤੇ ਜਸਵੰਤ ਸਿੰਘ ਦੀ ਅਗਵਾਈ ਵਿੱਚ  ਇੱਥੇ ਪਹੁੰਚੇ ਆਦਿਵਾਸੀ ਕਿਸਾਨਾਂ ਨੇ ਅੰਗਰੇਜ਼ ਬਸਤੀਵਾਦ ਖ਼ਿਲਾਫ਼ ਕੌਮੀ ਮੁਕਤੀ ਸੰਗਰਾਮ ਦੀ ਗ਼ਦਰੀ ਸ਼ਹੀਦ ਬੀਬੀ ਗੁਲਾਬ ਕੌਰ ਨਗਰ 'ਚ ਸਜੇ ਮੰਚ 'ਤੇ ਇਥੇ ਬਿਰਸਾ ਮੁੰਡਾ ਦੀ ਵਿਰਾਸਤ ਦੀ ਹਾਜ਼ਰੀ ਲਵਾਕੇ  ਪੰਜਾਬੀ ਕਿਸਾਨਾਂ ਤੇ ਆਦਿਵਾਸੀ  ਕਿਸਾਨਾਂ ਦੇ ਸਾਂਝੇ ਸੰਗਰਾਮਾਂ ਦੀ ਲੋੜ ਦਾ ਸੁਨੇਹਾ ਦਿੱਤਾ ।

photophotoਅੱਜ  ਪੰਜਾਬੀ ਫਿਲਮ ਇੰਡਸਟਰੀ ਤੋਂ ਪੰਮੀ ਬਾਈ, ਗੁਰਪ੍ਰੀਤ ਘੁੱਗੀ, ਚਾਚਾ ਰੋਣਕੀ ਰਾਮ, ਮਲਕੀਤ ਰੌਣੀ, ਮੈਡਮ ਸੁਨੀਤਾ ਧੀਰ, ਰਾਜਵੀਰ ਜਵੰਦਾ, ਸਰਦਾਰ ਸੋਹੀ, ਬਿਨੂ ਢਿੱਲੋਂ, ਕਰਮਜੀਤ ਅਨਮੋਲ, ਗੁਰਮੀਤ ਸਾਜਨ ਆਦਿ ਕਲਾਕਾਰਾਂ ਨੇ ਪਹੁੰਚ ਕੇ ਕਿਸਾਨ ਮੋਰਚੇ ਵਿੱਚ ਹਾਜ਼ਰੀ ਲਵਾਈ ਅਤੇ ਸਾਂਝੇ ਤੌਰ ਤੇ " ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ " ਗੀਤ ਪੇਸ਼ ਕੀਤਾ। ਅੱਜ ਦੇ ਧਰਨੇ ਨੂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਸੰਘਰਸ਼ ਕਮੇਟੀ ਤੋਂ ਸੁਖਵੰਤ ਸਿੰਘ ਵਲਟੋਹਾ, ਹਰਿਆਣਾ ਤੋਂ ਪ੍ਰੋਫੈਸਰ ਕ੍ਰਿਸ਼ਨ ਜੂਨ ਅਤੇ ਮਾਸਟਰ ਰਿਸਾਲ ਧਨੌਰੀ ਜੀਂਦ ਨੇ ਵੀ ਸੰਬੋਧਨ ਕੀਤਾ।ਲੋਕ ਪੱਖੀ ਗਾਇਕ ਮਿੱਠੂ ਸਿੰਘ ਕਿਲਾ ਭਰੀਆ , ਅਜਮੇਰ ਸਿੰਘ ਅਤੇ ਕੁਲਦੀਪ ਸਿੰਘ ਕਾਹਨੇ ਕੇ ਅਕਲੀਆ ਨੇ ਗੀਤ ਪੇਸ਼ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement