
ਆਈਆਈਟੀ ਕਾਨਪੁਰ ਵੱਲੋਂ ਅੱਜ ਜੁਆਇੰਟ ਐਂਟਰੈਂਸ ਐਕਜ਼ਾਮਿਨੇਸ਼ਨ (JEE) ਐਡਵਾਂਸ 2018 ਦੇ ਨਤੀਜੇ ਘੋਸ਼ਿਤ.....
ਚੰਡੀਗੜ੍ਹ, ਆਈਆਈਟੀ ਕਾਨਪੁਰ ਵੱਲੋਂ ਅੱਜ ਜੁਆਇੰਟ ਐਂਟਰੈਂਸ ਐਕਜ਼ਾਮਿਨੇਸ਼ਨ (JEE) ਐਡਵਾਂਸ 2018 ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਨਤੀਜੇ 'ਚੋਂ ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰਣਵ ਗੋਇਲ ਨੇ ਦੇਸ਼ 'ਚੋਂ ਪਹਿਲਾਂ ਰੈਂਕ ਹਾਸਲ ਕੀਤਾ ਹੈ। ਆਈਆਈਟੀ ਰੁੜਕੀ ਦੇ ਪੜਨ ਵਾਲੇ ਪ੍ਰਣਵ ਗੋਇਲ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਪੰਜਾਬ ਦਾ ਮਾਣ ਵਧਾਉਣ ਦੇ ਨਾਲ ਨਾਲ ਆਪਣੇ ਸੁਪਨਿਆਂ ਵੱਲ ਜਾਂਦੇ ਰਾਹ ਨੂੰ ਵੀ ਹੋ ਰੁਸ਼ਨਾ ਲਿਆ ਹੈ।
Topper Pranav Goyalਦੱਸ ਦਈਏ ਕਿ ਜੇਈਈ ਐਡਵਾਂਸ 2018 ਦੀ ਇਹ ਪ੍ਰੀਖਿਆ 20 ਮਈ ਨੂੰ ਆਯੋਜਿਤ ਕੀਤੀ ਗਈ ਸੀ। ਸਫ਼ਲ ਉਮੀਦਵਾਰਾਂ ਦੀ ਇੱਕ ਵਾਰ ਸੂਚੀ ਜਾਰੀ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਆੱਲ ਇੰਡੀਆ ਰੈਂਕਿੰਗ ਜਾਰੀ ਕੀਤੀ ਜਾਵੇਗੀ। ਤੇ ਇਨ੍ਹਾਂ ਨਤੀਜਿਆਂ ਦੇ ਘੋਸ਼ਿਤ ਹੋਣ ਮਗਰੋਂ ਦੇਸ਼ ਦੇ ਸਾਰੇ ਇੰਜੀਨਿਅਰਿੰਗ ਕਾਲਜਾਂ ਵਿੱਚ ਸੀਟ ਚੁਣਨ ਦੀ ਪ੍ਰੀਕਿਰਿਆ ਸ਼ੁਰੂ ਹੋਵੇਗੀ। ਤੇ ਇਹ ਪ੍ਰੀਕਿਰਿਆ 15 ਜੂਨ ਤੋਂ ਸ਼ੁਰੂ ਹੋਣ ਦੀ ਗੱਲ ਕਹੀ ਜਾ ਰਹੀ ਹੈ।
Pranav Goyal ਇਸ ਤੋਂ ਅਲਾਵਾ ਜਿਹੜੇ ਉਮੀਦਵਾਰਾਂ ਨੇ ਆਰਕੀਟੈਕਚਰ ਐਪਟੀਟਿਊਡ ਟੈਸਟ ਦਿੱਤਾ ਹੈ ਉਹ ਵੀ 18 ਜੂਨ ਤੋਂ ਬਾਅਦ ਆਪਣਾ ਕਾਲਜ ਚੁਣ ਸਕਣਗੇ। ਤੁਹਾਨੂੰ ਦੱਸ ਦਈਏ ਕਿ 25 ਜੂਨ ਸੀਟ ਦੀ ਰਜਿਸਟਰੇਸ਼ਨ ਦੇ ਲਈ ਆਖਿਰੀ ਤਰੀਕ ਹੈ। ਪ੍ਰਣਵ ਗੋਇਲ ਦੀ ਗੱਲ ਕਰੀਏ ਤਾਂ ਉਸ ਨੇ ਇਸ ਪ੍ਰੀਖਿਆ 'ਚ 360 'ਚੋਂ 337 ਨੰਬਰ ਹਾਸਲ ਕੀਤੇ ਹਨ।
Pranavਇਸ ਵਿਸ਼ੇਸ਼ ਮੌਕੇ 'ਤੇ ਪ੍ਰਣਵ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਸਿਰ ਬੰਨ੍ਹਿਆ ਹੈ। ਪ੍ਰਣਵ ਦੇ ਪਿਤਾ ਇਕ ਬਿਜ਼ਨਸਮੈਨ ਹਨ, ਜੋ ਪਹਿਲਾਂ ਇਕ ਅਧਿਆਪਕ ਸਨ। ਪ੍ਰਣਵ ਆਪਣੀ ਇੰਜੀਨੀਅਰ ਦੀ ਪੜਾਈ ਦੇ ਹਿਸਾਬ ਨਾਲ ਕੰਮ ਕਰਨਾ ਚਾਹੁੰਦਾ ਹੈ। ਪ੍ਰਣਵ ਦੀ ਇਸ ਸਫਲਤਾ ਕਾਰਨ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਪਾਇਆ ਗਿਆ ਹੈ।