
ਦਿੱਲੀ ਦੀ ਇਕ ਅਦਾਲਤ ਨੇ ਮਨੀ ਲਾਡਰਿੰਗ ਮਾਮਲੇ ਵਿਚ 12 ਫਰਵਰੀ ਤੱਕ ਈਡੀ ਦੀ ਹਿਰਾਸਤ ਵਿਚ ਭੇਜਿਆ ਹੋਇਆ ਹੈ।
ਨਵੀਂ ਦਿੱਲੀ : ਇਨਫੋਰਸਮੈਂਟ ਡਾਰੈਕਟੋਰੇਟ ਦੁਬਈ ਤੋਂ ਸਪੁਰਦ ਕੀਤੇ ਗਏ ਦੀਪਕ ਤਲਵਾਰ ਤੋਂ ਕੋਮਾਂਤਰੀ ਏਅਰਲਾਈਨਜ਼ ਵੱਲੋਂ ਬੈਂਕ ਆਫ਼ ਸਿੰਗਾਪੁਰ ਵਿਚ ਜਮ੍ਹਾਂ ਕਰਵਾਏ ਗਏ ਕਥਿਤ 270 ਕਰੋੜ ਰੁਪਏ ਦੇ ਸਬੰਧ ਵਿਚ ਪੁਛਗਿਛ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਤਲਵਾਰ ਦੇ ਯੂਪੀਏ ਸ਼ਾਸਨ ਵਿਖੇ ਸੀਨੀਅਰ ਮੰਤਰੀਆਂ ਅਤੇ ਨੌਕਰਸ਼ਾਹਾਂ ਦੇ ਨਾਲ ਸਬੰਧ ਸਨ। ਤਲਵਾਰ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ
Patiala house court
ਵਿਚ ਸੀਬੀਆਈ ਜੱਜ ਦੇ ਸਾਹਮਣੇ ਜਮਾਨਤ ਪਟੀਸ਼ਨ ਦਾਖਲ ਕੀਤੀ ਹੈ। ਈਡੀ ਉਸ ਤੋਂ ਪੁਛਗਿਛ ਕਰ ਰਹੀ ਹੈ ਤਾਂ ਕਿ ਉਸ ਪੈਸੇ ਦਾ ਪਤਾ ਲਗ ਸਕੇ ਕਿ ਜਿਹਨਾਂ ਨੂੰ ਤਲਵਾਰ ਅਧੀਨ ਸੰਸਥਾਵਾਂ ਦੇ ਬੈਂਕ ਅਕਾਉਂਟ ਤੋਂ ਕੱਢਣ ਤੋਂ ਬਾਅਦ ਸਿਆਸਤਦਾਨੀਆਂ ਅਤੇ ਅਧਿਕਾਰੀਆਂ ਵਿਚ ਵੰਡਿਆ ਗਿਆ ਸੀ। ਇਹਨਾਂ ਸਿਆਸਤਦਾਨੀਆਂ ਅਤੇ ਅਧਿਕਾਰੀਆਂ ਤੇ ਸ਼ੱਕ ਹੈ ਕਿ ਉਹਨਾਂ ਨੇ ਖਾਸ
Enforcement Directorate
ਵਿਦੇਸ਼ੀ ਜਹਾਜ਼ ਨਿਰਮਾਤਾ ਜਾਂ ਏਅਰਲਾਈਨਜ਼ ਨੂੰ ਲਾਭ ਪਹੁੰਚਾਉਣ ਵਿਚ ਭੂਮਿਕਾ ਨਿਭਾਈ। 31 ਜਨਵਰੀ ਨੂੰ ਖੋਜ ਅਤੇ ਵਿਸ਼ਲੇਸ਼ਣ ਵਿੰਗ (ਰਾਅ) ਤਲਵਾਰ ਨੂੰ ਦੁਬਈ ਤੋਂ ਸਪੁਰਦਗੀ ਰਾਹੀਂ ਭਾਰਤ ਲਿਆਈ ਸੀ। ਉਸ ਵੇਲ੍ਹੇ ਤੋਂ ਹੀ ਦਿੱਲੀ ਦੀ ਇਕ ਅਦਾਲਤ ਨੇ ਮਨੀ ਲਾਡਰਿੰਗ ਮਾਮਲੇ ਵਿਚ 12 ਫਰਵਰੀ ਤੱਕ ਈਡੀ ਦੀ ਹਿਰਾਸਤ ਵਿਚ ਭੇਜਿਆ ਹੋਇਆ ਹੈ।
Intelligence agency Raw
ਸੂਤਰਾਂ ਮੁਤਾਬਕ ਈਡੀ ਨੂੰ 2008 ਅਤੇ 2012 ਦੌਰਾਨ ਬੈਂਕ ਆਫ਼ ਸਿੰਗਾਪੁਰ ਵਿਚ ਜਮ੍ਹਾਂ ਹੋਏ 55 ਮਿਲੀਅਨ ਦਾ ਵੇਰਵਾ ਮਿਲਿਆ ਹੈ। ਇਹ ਪੈਸਾ ਕਥਿਤ ਤੌਰ ਤੇ ਉਹਨਾਂ ਕੰਪਨੀਆਂ ਦੇ ਖਾਤੇ ਵਿਚ ਜਮ੍ਹਾਂ ਹੋਇਆ ਹੈ ਜਿਸ ਦੀ ਮਲਕੀਅਤ ਤਲਵਾਰ ਕੋਲ ਹੈ। ਚਾਰ ਮੁੱਖ ਕੌਮਾਂਤਰੀ ਏਅਰਲਾਈਨਜ਼ ਅਤੇ ਜਹਾਜ਼ ਨਿਰਮਾਤਾ ਏਅਰਬਸ ਨੇ ਕਥਿਤ ਤੌਰ ਤੇ ਕਈ ਮਿਲੀਅਨ ਡਾਲਰ ਟਰਾਂਸਫਰ ਕੀਤੇ ਸਨ।
Emirates Airline
ਉਹਨਾਂ ਦਾ ਨਾਮ ਜਾਂਚ ਏਜੰਸੀ ਨੇ ਤਲਵਾਰ ਨੂੰ ਹਿਰਾਸਤ ਵਿਚ ਲੈਣ ਦੇ ਲਈ ਰਿਮਾਂਡ ਨੋਟ ਵਿਚ ਲਿਖ ਦਿਤਾ ਸੀ। ਏਅਰਲਾਈਨ ਦੇ ਨਾਮ ਏਮੀਰੇਟਸ, ਏਅਰ ਏਸ਼ੀਆ, ਏਅਰ ਅਰਬੀਆ ਅਤੇ ਕਤਰ ਏਅਰਵੇਜ਼ ਹਨ। ਪਿਛਲੇ ਦੋ ਸਾਲਾਂ ਦੀ ਈਡੀ ਦੀ ਜਾਂਚ ਵਿਚ ਪਤਾ ਲਗਾ ਹੈ ਕਿ ਤਲਵਾਰ ਨੂੰ ਵਿਦੇਸ਼ੀ ਏਅਰਲਾਨੀਜ਼ ਅਤੇ ਜਹਾਜ਼ ਨਿਰਮਾਤਾ ਏਅਰਬਸ ਤੋਂ ਕਥਿਤ ਤੌਰ ਤੇ 270 ਕਰੋੜ ਰੁਪਏ ਮਿਲੇ ਹਨ ਤਾਂ ਕਿ ਉਹਨਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਲਾਭ ਮਿਲ ਸਕੇ।