
ਅਮਰੀਕਾ ਦੇ ਨਿਊਯਾਰਕ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ ਅਮੀਰਾਤ ਏਅਰਲਾਈਨਜ਼ ਦੇ ਇਕ ਜਹਾਜ਼ ਵਿਚ 10 ਯਾਤਰੀ ਬਿਮਾਰ ਮਿਲੇ, ਜਿਨ੍ਹਾਂ ਨੂੰ ਇੱਥੋਂ ਦੇ ਇਕ ਹਸਪਤਾਲ...
ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ ਅਮੀਰਾਤ ਏਅਰਲਾਈਨਜ਼ ਦੇ ਇਕ ਜਹਾਜ਼ ਵਿਚ 10 ਯਾਤਰੀ ਬਿਮਾਰ ਮਿਲੇ, ਜਿਨ੍ਹਾਂ ਨੂੰ ਇੱਥੋਂ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਹਾਜ਼ 14 ਘੰਟੇ ਦਾ ਸਫ਼ਰ ਤੈਅ ਕਰ ਕੇ ਇੱਥੇ ਪਹੁੰਚਿਆ ਸੀ। ਨਿਊਯਾਰਕ ਸਿਟੀ ਮੇਅਰ ਦੇ ਦਫ਼ਤਰ ਦੇ ਬੁਲਾਰੇ ਰਾਉਲ ਕੰਟ੍ਰੇਰਾਸ ਨੇ ਦਸਿਆ ਕਿ ਅਮੀਰਾਤ ਏਅਰਲਾਈਨਸ ਦਾ ਜਹਾਜ਼ 203, ਬੁਧਵਾਰ ਸਵੇਰੇ ਕਰੀਬ ਨੌਂ ਵਜੇ ਇਥੇ ਉਤਰਿਆ। ਜਹਾਜ਼ ਵਿਚ ਘੱਟ ਤੋਂ ਘੱੱਟ 521 ਯਾਤਰੀ ਸਵਾਰ ਸਨ, ਜਿਸ ਵਿਚ 19 ਲੋਕਾਂ ਨੇ ਬਿਮਾਰ ਮਹਿਸੂਸ ਕੀਤਾ।
Emirate Airlines Plane
ਬਿਮਾਰ 19 ਯਾਤਰੀਆਂ ਵਿਚ ਨੌਂ ਲੋਕਾਂ ਨੇ ਹਸਪਤਾਲ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿਤਾ। ਰੋਗ ਕੰਟਰੋਲ ਅਤੇ ਨਿਵਾਰਣ ਕੇਂਦਰ (ਸੀਡੀਸੀ) ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਬਿਮਾਰੀ ਦਾ ਪਤਾ ਨਹੀਂ ਲੱਗ ਸਕਿਆ ਹੈ, ਯਾਤਰੀਆਂ ਨੇ ਖ਼ਾਸੀ ਅਤੇ ਬੁਖ਼ਾਰ ਵਰਗੇ ਲੱਛਣ ਦੀ ਸ਼ਿਕਾਇਤ ਕੀਤੀ। ਹਵਾਈ ਅੱਡਾ ਬੋਰਡ ਦੇ ਅਧਿਕਾਰੀਆਂ ਦੇ ਅਨੁਸਾਰ ਡਬਲ ਡੈਕ ਏਅਰਬੱਸ 380 ਨੂੰ ਟਰਮੀਨਲ ਤੋਂ ਦੂਰ ਲਿਜਾਇਆ ਗਿਆ ਤਾਕਿ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰ ਸਕਣ। ਵਾਈਟ ਹਾਊਸ ਦੀ ਬੁਲਾਰੀ ਸਾਰਾ ਸੈਂਡਰਸ ਨੇ ਕਿਹਾ ਕਿ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਟਨਾ ਤੋਂ ਜਾਣੂ ਕਰਵਾਇਆ ਗਿਆ।
Emirate Airlines Plane
ਇਹ ਵੀ ਪੜ੍ਹੋ : ਦੁਬਈ ਦੀ ਜਹਾਜ਼ ਕੰਪਨੀ ਅਮੀਰਾਤ ਏਅਰਲਾਈਨਜ਼ ਨੇ ਅਪਣੇ ਇਕ ਵੱਡੇ ਫ਼ੈਸਲੇ ਵਿਚ ਹਿੰਦੂ ਮੀਲ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਵਿਕਲਪ ਕਈ ਕੌਮਾਂਤਰੀ ਜਹਾਜ਼ਾਂ ਵਿਚ ਯਾਤਰੀਆਂ ਨੂੰ ਮੁਹਈਆ ਕਰਵਾਇਆ ਜਾਂਦਾ ਹੈ ਜੋ ਕਿ ਕਾਫ਼ੀ ਲੋਕਪ੍ਰਿਯ ਹੈ। ਲੋਕ ਅਪਣੀ ਪਸੰਦ ਦੇ ਆਧਾਰ 'ਤੇ ਜਹਾਜ਼ ਦੇ ਅੰਦਰ ਪਹਿਲਾਂ ਤੋਂ ਹੀ ਅਪਣੀ ਧਾਰਮਿਕ ਆਸਥਾ ਦੇ ਅਨੁਸਾਰ ਅਪਣਾ ਖਾਣਾ ਬੁੱਕ ਕਰ ਸਕਦੇ ਹਨ ਪਰ ਅਮੀਰਾਤ ਏਅਰਲਾਈਨਜ਼ ਨੇ ਹੁਣ ਹਿੰਦੂ ਮੀਲ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
Emirate Airlines Plane
ਅਮੀਰਾਤ ਏਅਰਲਾਈਨਜ਼ ਨੇ ਅਧਿਕਾਰਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹਿੰਦੂ ਕਸਟਮਰ ਅਪਣੇ ਖਾਣੇ ਨੂੰ ਅਡਵਾਂਸਡ ਵਿਚ ਸਾਰੇ ਖੇਤਰੀ ਸ਼ਾਕਾਹਾਰੀ ਆਊਟਲੈਟ ਤੋਂ ਬੁਕ ਕਰ ਸਕਦੇ ਹਨ ਜੋਕਿ ਜਹਾਜ਼ ਦੇ ਅੰਦਰ ਖਾਣ ਦੀ ਸੁਵਿਧਾ ਮੁਹੱਈਆ ਕਰਵਾਉਂਦੀ ਹੈ। ਇਸ ਵਿਚ ਕਈ ਪ੍ਰਬੰਧ ਹਨ, ਜਿਵੇਂ ਕਿ ਹਿੰਦੂ ਮੀਲ, ਜੈਨ ਮੀਲ, ਭਾਰਤੀ ਸ਼ਾਕਾਹਾਰੀ ਖਾਣਾ, ਕੋਸ਼ਰ ਮੀਲ, ਬਗੈਰ ਬੀਫ਼ ਵਾਲਾ ਖਾਣਾ, ਮਾਸਾਹਾਰੀ ਖਾਣਾ ਆਦਿ। ਯਾਤਰੀ ਸਾਰੇ ਤਰ੍ਹਾਂ ਦੇ ਬਦਲਾਂ ਨੂੰ ਇਨ੍ਹਾਂ ਆਊਟਲੈਟ ਤੋਂ ਚੁਣ ਸਕਦੇ ਹਨ।
Emirate Airlines Plane
ਏਅਰਲਾਈਨਜ਼ ਵਲੋਂ ਕਿਹਾ ਗਿਆ ਹੈ ਕਿ ਲਗਾਤਾਰ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਵਿਚ ਲੋਕਾਂ ਦੇ ਸੁਝਾਅ ਦੇ ਆਧਾਰ 'ਤੇ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਕਿ ਜਹਾਜ਼ ਦੇ ਅੰਦਰ ਹਿੰਦੂ ਮੀਲ ਦੇ ਵਿਕਲਪ ਨੂੰ ਬੰਦ ਕੀਤਾ ਜਾ ਰਿਹਾ ਹੈ। ਅਸੀਂ ਲਗਾਤਾਰ ਜਹਾਜ਼ ਦੇ ਅੰਦਰ ਦਿਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਬਾਰੇ ਵਿਚ ਯਾਤਰੀਆਂ ਤੋਂ ਸੁਝਾਅ ਲੈਂਦੇ ਹਨ, ਇਸੇ ਆਧਾਰ 'ਤੇ ਫ਼ੈਸਲਾ ਲਿਆ ਗਿਆ ਹੈ। ਦਸ ਦਈਏ ਕਿ ਸਾਰੀਆਂ ਵੱਡੀਆਂ ਜਹਾਜ਼ ਕੰਪਨੀਆਂ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣ ਦਾ ਬਦਲ ਦਿੰਦੀਆਂ ਹਨ, ਜਦਕਿ ਏਅਰ ਇੰਡੀਆ ਅਤੇ ਸਿੰਗਾਪੁਰ ਏਅਰਲਾਈਨਜ਼ ਵਿਚ ਵੀ ਧਾਰਮਿਕ ਭੋਜਨ ਦਾ ਵਿਕਲਪ ਹੁੰਦਾ ਹੈ।