
ਮੰਨੀ ਪ੍ਰਮੰਨੀ ਏਅਰਲਾਈਨ ਅਮੀਰਾਤ ਨੇ ਫਲਾਈਟ ਵਿਚ ਖਾਣੇ ਦੀ ਸੂਚੀ ਵਿਚੋਂ 'ਹਿੰਦੂ ਖਾਣੇ' ਨੂੰ ਹਟਾ ਦਿਤਾ ਹੈ। ਦੁਬਈ ਅਧਾਰਤ ਏਅਰਲਾਈਨ ਨੇ ਕਿਹਾ ਕਿ ਇਹ ਫ਼ੈਸਲਾ...
ਨਵੀਂ ਦਿੱਲੀ : ਮੰਨੀ ਪ੍ਰਮੰਨੀ ਏਅਰਲਾਈਨ ਅਮੀਰਾਤ ਨੇ ਫਲਾਈਟ ਵਿਚ ਖਾਣੇ ਦੀ ਸੂਚੀ ਵਿਚੋਂ 'ਹਿੰਦੂ ਖਾਣੇ' ਨੂੰ ਹਟਾ ਦਿਤਾ ਹੈ। ਦੁਬਈ ਅਧਾਰਤ ਏਅਰਲਾਈਨ ਨੇ ਕਿਹਾ ਕਿ ਇਹ ਫ਼ੈਸਲਾ ਆਨਲਾਈਨ ਨੇ ਕਿਹਾ ਕਿ ਇਹ ਫ਼ੈਸਲਾ ਆਨਲਾਈਨ ਉਪਲਬਧ ਪ੍ਰੋਡਕਟ ਅਤੇ ਸੇਵਾਵਾਂ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਸਾਡੇ ਦੁਆਰਾ ਲਗਾਤਾਰ ਕੀਤੇ ਜਾਣ ਵਾਲੇ ਰਿਵਿਊ ਦੇ ਆਧਾਰ 'ਤੇ ਜੋ ਪ੍ਰੋਡਕਟ ਅਤੇ ਸੇਵਾਵਾਂ ਗਾਹਕਾਂ ਨੂੰ ਉਪਲਬਧ ਹਨ, ਉਸ ਦੇ ਆਧਾਰ 'ਤੇ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਅਸੀਂ 'ਹਿੰਦੂ ਮੀਲ' ਦੇ ਬਦਲ ਨੂੰ ਬਦਲ ਖ਼ਤਮ ਕਰਾਂਗੇ।
foodਗਾਹਕਾਂ ਦੇ ਫੀਡਬੈਕ ਨੂੰ ਦੇਖਦੇ ਹੋਏ ਅਸੀਂ ਲਗਾਤਾਰ ਅਪਣੇ ਦੁਆਰਾ ਉਪਲਬਧ ਕਰਵਾਏ ਗਏ ਬਦਲਾਂ 'ਤੇ ਵਿਚਾਰ ਕਰਦੇ ਹਾਂ। ਇਹ ਸਾਨੂੰ ਅਪਣੀਆਂ ਸੇਵਾਵਾਂ ਨੂੰ ਬਿਹਤਰ ਕਰਨ ਵਿਚ ਮਦਦ ਕਰਦਾ ਹੈ। ਏਅਰਲਾਈਨ ਵਲੋਂ ਅੱਗੇ ਕਿਹਾ ਗਿਆ ਕਿ ਹਿੰਦੂ ਯਾਤਰੀ 'ਵੈਜੀਟੇਰੀਅਨ' ਅਤੇ 'ਨਾਨ-ਵੈਟੀਟੇਰੀਅਨ' ਬਦਲਾਂ ਵਿਚੋਂ ਅਪਣੇ ਖਾਣੇ ਨੂੰ ਚੁਣ ਸਕਦੇ ਹਨ। ਅਸੀਂ ਉਨ੍ਹਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਾਂਗੇ। ਵੈਜੀਟੇਰੀਅਨ ਲੋਕ ਵੈਜੀਟੇਰੀਅਨ ਜੈਨ ਮੀਲ, ਇੰਡੀਅਨ ਵੈਜੀਟੇਰੀਅਨ ਮੀਲ, ਬਦਲਾਂ ਵਿਚੋਂ ਚੁਣ ਸਕਦੇ ਹਨ।
Emirates flightsਦਸ ਦਈਏ ਕਿ ਹਿੰਦੂ ਮੀਲ ਕਈ ਏਅਰਲਾਈਨ ਦੁਆਰਾ ਦਿਤਾ ਜਾਣ ਵਾਲਾ ਬਦਲ ਹੈ, ਜਿਸ ਦੇ ਜ਼ਰੀਏ ਯਾਤਰੀ ਅਪਣੇ ਧਾਰਮਿਕ ਭੋਜਨ ਦੇ ਅਨੁਸਾਰ ਪਹਿਲਾਂ ਹੀ ਤੋਂ ਹੀ ਬਦਲ ਚੁਣ ਸਕਦੇ ਹਨ। ਸਿੰਗਾਪੁਰ ਏਅਰਲਾਈਨਜ਼ ਅਤੇ ਏਅਰ ਇੰਡੀਆ ਵਰਗੀਆਂ ਏਅਰਲਾਈਨਜ਼ ਰਿਲੀਜਿਅਸ ਮੀਲ ਦਾ ਬਦਲ ਉਪਲਬਧ ਕਰਵਾਉਂਦੀਆਂ ਹਨ। ਦੁਬਈ ਸਥਿਤ ਅਮੀਰਾਤ ਏਅਰਲਾਈਨਜ਼ ਨੇ ਕਿਹਾ ਕਿ ਉਹ ਹੁਣ ਅਪਣੀਆਂ ਉਡਾਨਾਂ ਵਿਚ ਹਿੰਦੂ ਖਾਣੇ ਦੀ ਸਹੂਲਤ ਨਹੀਂ ਦੇਵੇਗੀ ਪਰ ਯਾਤਰੀ ਅਪਣੀ ਧਾਰਮਿਕ ਮਾਨਤਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਪਹਿਲਾਂ ਤੋਂ ਹੀ ਅਪਣੇ ਲਈ ਖ਼ਾਸ ਭੋਜਨ ਦਾ ਆਦੇਸ਼ ਦੇ ਸਕਦੇ ਹਨ।
No more 'Hindu meals' on Emirates flightsਏਅਰਲਾਈਨਜ਼ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਖ਼ਪਤਕਾਰਾਂ ਨੂੰ ਉਪਲਬਧ ਅਪਣੇ ਉਤਪਾਦਾਂ ਅਤੇ ਸੇਵਾਵਾਂ ਦੀ ਲਗਾਤਾਰ ਸਮੀਖਿਆ ਦੇ ਹਿੱਸੇ ਦੇ ਤੌਰ 'ਤੇ ਅਮੀਰਾਤ ਪੁਸ਼ਟੀ ਕਰ ਰਹੀ ਹੈ ਕਿ ਉਹ ਹਿੰਦੂ ਖਾਣੇ ਦੇ ਵਿਕਲਪ ਨੂੰ ਜਾਰੀ ਨਹੀਂ ਰੱਖੇਗੀ। ਬੁਲਾਰੇ ਨੇ ਕਿਹਾ ਕਿ ਅਸੀਂ ਅਪਣੀ ਪੇਸ਼ਕਸ਼ 'ਤੇ ਗਾਹਕਾਂ ਦੀ ਪ੍ਰਤੀਕਿਰਿਆ ਦਾ ਧਿਆਨ ਰੱਖ ਕੇ ਉਸ 'ਤੇ ਲਗਾਤਾਰ ਵਿਚਾਰ ਕਰਦੇ ਹਾਂ।
Emirates flights ਇਸ ਨਾਲ ਸਾਨੂੰ ਸੇਵਾ ਦੀ ਸਮਰੱਥਾ ਵਿਚ ਸੁਧਾਰ ਕਰਨ ਵਿਚ ਮਦਦ ਮਿਲਦੀ ਹੈ। ਏਅਰਲਾਈਨ ਸ਼ਾਕਾਹਾਰੀ ਯਾਤਰੀਆਂ ਨੂੰ ਭਾਰਤੀ ਸ਼ਾਕਾਹਾਰੀ ਭੋਜਨ ਪ੍ਰਦਾਨ ਕਰਦੀ ਹੈ, ਜਿਸ ਵਿਚ ਭਾਰਤੀ ਉਪ ਮਹਾਦੀਪ ਦੇ ਖਾਣਿਆਂ ਦਾ ਸਵਾਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਜੈਨ ਸਮਾਜ ਲਈ ਸ਼ਾਕਾਹਾਰੀ ਜੈਨ ਭੋਜਨ ਪ੍ਰਦਾਨ ਕਰਦੀ ਹੈ।