ਪਟੇਲ ਦੀ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਦੁਆਰਾ 31 ਅਕਤੂਬਰ ਨੂੰ
Published : Oct 11, 2018, 4:42 pm IST
Updated : Oct 11, 2018, 4:42 pm IST
SHARE ARTICLE
Patel statue inauguration by Prime Minister Modi on October 31
Patel statue inauguration by Prime Minister Modi on October 31

ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉਚੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਬਣ ਕੇ ਤਿਆਰ ਹੋ ਗਈ...

ਨਵੀਂ ਦਿੱਲੀ (ਭਾਸ਼ਾ) : ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉਚੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਬਣ ਕੇ ਤਿਆਰ ਹੋ ਗਈ ਹੈ। ਹੁਣ ਇਸ ਮੂਰਤੀ ਦੀ ਫਾਈਨਲ ਫਿਨਿਸ਼ਿੰਗ ਉਤੇ ਕੰਮ ਚੱਲ ਰਿਹਾ ਹੈ। ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਮੋਦੀ ਚਾਹੁੰਦੇ ਸਨ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਇਕ ਅਜਿਹੀ ਮੂਰਤੀ ਬਣੇ ਜੋ ਦੁਨੀਆ ਵਿਚ ਸਭ ਤੋਂ ਉਚੀ ਹੋਵੇ। ਨਰਿੰਦਰ ਮੋਦੀ ਦਾ ਸਭ ਤੋਂ ਵੱਡਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਾਰ ਦੀ ਇਸ ਸਭ ਤੋਂ ਉਚੀ ਮੂਰਤੀ ਸਟੈਚਿਊ ਆਫ ਯੂਨਿਟੀ ਦਾ ਉਦਘਾਟਨ ਕਰਣਗੇ।

Statue of Sardar Vallabh Bhai PatelStatue of Sardar Vallabhbhai Patelਸਰਦਾਰ ਦੀ ਇਸ ਮੂਰਤੀ ਦੇ ਨਾਲ ਹੀ ਸ੍ਰੇਸ਼ਟ ਭਾਰਤ ਭਵਨ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਇਸ ਭਵਨ ਵਿਚ 50 ਤੋਂ ਵੱਧ ਕਮਰੇ ਤਿਆਰ ਕੀਤੇ ਜਾਣਗੇ। ਇਸ ਦੇ ਨਾਲ ਹੀ ਇਥੇ ਆਉਣ ਵਾਲੇ ਸੈਲਾਨੀਆਂ ਲਈ ਵੈਲੀ ਵੀ ਤਿਆਰ ਕੀਤੀ ਗਈ ਹੈ। ਸੁਰੱਖਿਆ, ਸਫ਼ਾਈ ਦੇ ਨਾਲ ਹੀ ਪਟੇਲ ਦੀ ਮੂਰਤੀ ਦੇ ਕੋਲ ਫੂਡ ਕੋਰਟ ਵੀ ਬਣਾਇਆ ਜਾ ਰਿਹਾ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਸਟੈਚਿਊ ਦੇ ਅੰਦਰ ਦੋ ਲਿਫਟਾਂ ਰੱਖੀਆਂ ਗਈਆਂ ਹਨ। ਇਹ ਲਿਫਟ ਸਟੈਚਿਊ ਵਿਚ ਉਪਰ ਤੱਕ ਲੈ ਕੇ ਜਾਵੇਗੀ। ਜਿਥੇ ਸਰਦਾਰ ਪਟੇਲ ਦੇ ਦਿਲ ਦੇ ਕੋਲ ਇਕ ਗੈਲਰੀ ਬਣਾਈ ਗਈ ਹੈ।

World's largest statueWorld's largest statueਇਥੋਂ ਸੈਲਾਨੀਆਂ ਨੂੰ ਸਰਦਾਰ ਪਟੇਲ ਬੰਨ੍ਹ ਅਤੇ ਵੈਲੀ ਦਾ ਨਜ਼ਾਰਾ ਵੇਖਣ ਨੂੰ ਮਿਲੇਗਾ। ਇਸ ਮੂਰਤੀ ਦੇ ਉਸਾਰੀ ਲਈ ਕੇਂਦਰ ਵਿਚ ਮੋਦੀ ਸਰਕਾਰ ਬਣਨ ਤੋਂ ਬਾਅਦ ਅਕਤੂਬਰ 2014 ਵਿਚ ਲਾਰਸੇਨ ਐਂਡ ਟਰਬੋ ਕੰਪਨੀ ਨੂੰ ਠੇਕਾ ਦਿਤਾ ਗਿਆ ਸੀ। ਇਸ ਕੰਮ ਨੂੰ ਮਿੱਥੇ ਸਮੇਂ ਵਿਚ ਮੁਕੰਮਲ ਕਰਨ ਲਈ 4076 ਮਜ਼ਦੂਰਾਂ ਨੇ ਦੋ ਸ਼ਿਫਟਾਂ ਵਿਚ ਕੰਮ ਕੀਤਾ। ਇਸ ਵਿਚ 800 ਸਥਾਨਿਕ ਅਤੇ 200 ਚੀਨ ਤੋਂ ਆਏ ਕਾਰੀਗਰਾਂ ਨੇ ਵੀ ਕੰਮ ਕੀਤਾ। ਇਸ ਮੂਰਤੀ ਤੋਂ ਪਟੇਲ ਦੀ ਉਹ ਸਾਦਗੀ ਵੀ ਝਲਕਦੀ ਹੈ ਜਿਸ ਵਿਚ ਸਿਲਵਟਾਂ ਵਾਲਾ ਧੋਤੀ-ਕੁੜਤਾ ਅਤੇ ਮੋਡੇ ਉਤੇ ਚਾਦਰ ਉਨ੍ਹਾਂ ਦੀ ਪਹਿਚਾਣ ਸੀ।

P.M ModiP.M Modi ​ਇਹ ਸਭ ਕੁਝ ਮੂਰਤੀ ਵਿਚ ਢਲ ਚੁੱਕਿਆ ਹੈ। ਸਰਦਾਰ ਪਟੇਲ ਦੀ ਸਖਸ਼ੀਅਤ ਵਿਚ ਉਹ ਦਮ ਸੀ ਕਿ ਉਨ੍ਹਾਂ ਨੂੰ ਸਨਮਾਨ ਨਾਲ ਅਲੌਹ ਵਿਅਕਤੀ ਕਿਹਾ ਜਾਂਦਾ ਸੀ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਲੋਹਾ ਮੰਗਿਆ ਸੀ ਤਾਂ ਜੋ ਉਹ ਲੋਹਾ ਪਟੇਲ ਦੇ ਸੁਪਨਿਆਂ ਨੂੰ ਮਜ਼ਬੂਤ ਬਣੇ ਦੇਵੇ। ਹੁਣ ਇਹ ਇਤਫ਼ਾਕ ਹੈ ਜਾਂ ਕੁਝ ਹੋਰ, ਪਰ ਪਟੇਲ ਦੀ ਮੂਰਤੀ ਦਾ ਨੀਂਹ ਪੱਥਰ ਵੀ ਉਦੋਂ ਰੱਖਿਆ ਗਿਆ ਸੀ, ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸਨ ਅਤੇ ਉਦਘਾਟਨ ਵੀ ਹੁਣ ਉਦੋਂ ਹੀ ਹੋਣ ਜਾ ਰਿਹਾ ਹੈ, ਜਦੋਂ 2019 ਦੀਆਂ ਚੋਣਾਂ ਆ ਰਹੀਆਂ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement