
ਹਾਲੇ ਵੀ ਸੰਭਲ ਜਾਓ ਸਿੱਖੋ ਕਿਤੇ ਤੁਹਾਡੇ ਨਾਲ ਵੀ..
ਜੰਮੂ-ਕਸ਼ਮੀਰ: ਘਟਨਾ ਜੰਮੂ- ਕਸ਼ਮੀਰ ਦੀ ਹੈ ਜਿਥੇ ਭਾਜਪਾ ਸਰਕਾਰ ਦਾ ਰਾਜ ਹੈ ਤੇ ਭਾਜਪਾ ਰਾਜ ਦੇ ਹੁੰਦੇ ਹੋਏ ਸਿੱਖਾਂ ਨਾਲ ਧੱਕਾ ਨਾ ਹੋਇਆ ਹੋਵੇ ਇਹ ਹੋ ਨੀ ਸਕਦਾ। ਤਸਵੀਰ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿਵੇਂ ਇਕ ਸਿੱਖ ਪਰਿਵਾਰ ਦਾ ਘਰ ਤੋੜਿਆ ਜਾ ਰਿਹਾ ਹੈ।
Sikh Family
ਪਰਿਵਾਰ ਦਾ ਕਹਿਣਾ ਹੈ ਕੇ ਇਹ ਘਰ ਉਹਨਾਂ ਦੀ ਜਗ੍ਹਾ ਵਿੱਚ ਹੈ ਤੇ ਸਰਕਾਰ ਜਾਣ-ਬੁੱਝ ਓਹਨਾਂ ਦੇ ਘਰ ਨੂੰ ਤੋੜ ਰਹੀ ਹੈ ਕਿਉਂ ਕੇ ਉਹ ਸਿੱਖ ਪਰਿਵਾਰ ਹੈ ਤੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ ਤੇ ਅਚਾਨਕ ਹੀ ਘਰ ਤੋੜਨਾ ਸ਼ੁਰੂ ਕਰ ਦਿੱਤਾ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਜਿੰਨੀ ਥਾਂ ਬਣਦੀ ਸੀ ਉਸ ਤੋਂ ਘਟ ਲਈ ਹੈ ਤੇ ਉਹਨਾਂ ਦਾ ਤਿੰਨ ਮੰਜ਼ਿਲਾਂ ਦਾ ਨਕਸ਼ਾ ਵੀ ਪਾਸ ਹੈ ਪਰ ਉਹ ਸਿੱਖ ਹਨ ਇਸ ਲਈ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
Sikh Family
ਉਹ ਸਿਰਫ ਪੈਸੇ ਪਿੱਛੇ ਅਜਿਹਾ ਕਰ ਰਹੇ ਹਨ। ਜਿਹੜੇ ਲੋਕ ਪ੍ਰਸ਼ਾਸ਼ਨ ਨੂੰ ਪੈਸੇ ਦਿੰਦੀ ਹੈ ਉਹਨਾਂ ਦੇ ਰਾਤੋ-ਰਾਤ ਸਾਰੇ ਕੰਮ ਕਰ ਦਿੱਤੇ ਜਾਂਦੇ ਹਨ। ਇੱਥੇ ਬਹੁਤ ਸਾਰੇ ਘਰ ਹਨ ਜੋ ਕਿ ਨਕਸ਼ੇ ਤੋਂ ਬਿਨਾਂ ਹਨ ਪਰ ਉਹਨਾਂ ਕੋਲ ਬਕਾਇਦਾ ਨਕਸ਼ਾ ਵੀ ਹੈ ਤੇ ਤਾਂ ਵੀ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇੱਥੇ ਕਈ ਸ਼ੋਅਰੂਮ ਵੀ ਬਣ ਰਹੇ ਹਨ ਪਰ ਉਹ ਸਰਕਾਰ ਨੂੰ ਨਹੀਂ ਦਿਸਦੇ ਸਿਰਫ ਉਹਨਾਂ ਦਾ ਘਰ ਹੀ ਪ੍ਰਸ਼ਾਸਨ ਨੂੰ ਦਿਖਾਈ ਦਿੰਦਾ ਹੈ।
Sikh Family
ਸਿੱਖਾਂ ਦੇ ਹੱਕਾਂ ਨੂੰ ਮਾਰਿਆ ਜਾਂਦਾ ਹੈ ਇਸ ਲਈ ਸਿੱਖਾਂ ਦੀ ਮੰਗ ਰਹੀ ਹੈ ਕਿ ਉਹਨਾਂ ਨੂੰ ਅਪਣਾ ਰਾਜ ਦਿੱਤਾ ਜਾਵੇ ਤਾਂ ਜੋ ਉਹਨਾਂ ਨਾਲ ਧੱਕਾ ਨਾ ਹੋਵੇ। ਹੁਣ ਸਿੱਖਾਂ ਵੱਲੋਂ ਰੈਫਰੈਂਡਮ 2020 ਦੀ ਮੰਗ ਕੀਤੀ ਜਾ ਰਹੀ ਹੈ। ਦਸ ਦਈਏ ਕਿ ਸਿੱਖ ਰੈਫਰੈਂਡਮ 2020 ਨੂੰ ਕੈਪਟਨ ਵੱਲੋਂ ਨਕਾਰਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ।
Sikh Family
ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਸਿਰਫ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਵਰਗੇ ਲੋਕ ਕਰਦੇ ਹਨ। ਕੈਪਟਨ ਨੇ ਕਿਹਾ ਕਿ ਹਰ ਸਿੱਖ ਦੇਸ਼ ਨਾਲ ਡਟ ਕੇ ਖੜ੍ਹਾ ਹੈ। ਦਰਅਸਲ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨੇ ਕੈਪਟਨ ਦਾ ਧਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਬਾਰੇ ਬਿਆਨ ਵੱਲ ਦਿਵਾਇਆ ਤਾਂ ਉਨ੍ਹਾਂ ਨੇ ਜਥੇਦਾਰ ਬਾਰੇ ਕੋਈ ਵੀ ਟਿੱਪਣੀ ਤੋਂ ਟਾਲਾ ਵੱਟਦਿਆਂ ਕਿਹਾ ਕਿ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।