
ਕੋਵਿਡ ਮਹਾਂਮਾਰੀ ਵਿਚ ਆਯੋਜਿਤ ਇਸ ਸੈਸ਼ਨ ਦੌਰਾਨ ਕੁੱਲ 19 ਬੈਠਕਾਂ ਹਣਗੀਆਂ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਇਜਲਾਸ (Monsoon Session to begin from July 19) 19 ਜੁਲਾਈ ਤੋਂ 13 ਅਗਸਤ ਤੱਕ ਆਯੋਜਿਤ ਹੋਵੇਗਾ। ਕੋਵਿਡ ਮਹਾਂਮਾਰੀ ਵਿਚ ਆਯੋਜਿਤ ਇਸ ਸੈਸ਼ਨ ਦੌਰਾਨ ਕੁੱਲ 19 ਬੈਠਕਾਂ ਹਣਗੀਆਂ। ਲੋਕ ਸਭਾ ਸਪੀਕਰ ਓਮ ਬਿਰਲਾ (Lok Sabha Speaker Om Birla) ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਸੰਸਦ ਦੇ ਤਿੰਨ ਇਜਲਾਸ ਹੋਏ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਸੰਸਦ ਮੈਂਬਰਾਂ ਨੇ ਸ਼ਿਰਕਤ ਕੀਤੀ।
Om Birla
ਹੋਰ ਪੜ੍ਹੋ: ਕੋਰੋਨਾ ਸੰਕਟ ਦੇ ਚਲਦਿਆਂ ਪੁਰੀ ਅਤੇ ਅਹਿਮਦਾਬਾਦ 'ਚ ਕੱਢੀ ਗਈ ਜਗਨਨਾਥ ਯਾਤਰਾ, ਦੇਖੋ ਵੀਡੀਓ
ਇਸ ਮੌਕੇ ਲੋਕ ਸਭਾ ਸਪੀਕਰ ਨੇ ਕਿਹਾ ਕਿ ਨਵੇਂ ਸੰਸਦ ਭਵਨ (New Parliament building) ਦਾ ਨਿਰਮਾਣ ਕਾਰਜ ਅਕਤੂਬਰ 20121 ਵਿਚ ਪੂਰਾ ਹੋ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਅਪਣੇ ਟੀਚੇ ਤੋਂ 10 ਦਿਨ ਪਿੱਛੇ ਚੱਲ ਰਹੇ ਹਾਂ, ਜਲਦ ਹੀ ਇਸ ਨੂੰ ਕਵਰ ਕਰ ਲਵਾਂਗੇ। ਸਪੀਕਰ ਨੇ ਕਿਹਾ ਕਿ 2022 ਵਿਚ ਸੰਸਦ ਦਾ ਨਵਾਂ ਸੈਸ਼ਨ (Monsoon session of Parliament) ਨਵੀਂ ਇਮਾਰਤ ਵਿਚ ਚੱਲੇਗਾ।
Monsoon Session
ਹੋਰ ਪੜ੍ਹੋ: ਟਿੱਪਰ ਨੇ ਕੁਚਲਿਆ 24 ਸਾਲਾ ਨੌਜਵਾਨ, ਭੜਕੇ ਲੋਕਾਂ ਭੰਨਿਆ ਟਿੱਪਰ ਤਾਂ ਪੁਲਿਸ ਨੇ ਵਰ੍ਹਾਏ ਡੰਡੇ
ਲੋਕ ਸਭਾ ਸਪੀਕਰ ਬਿਰਲਾ ਨੇ ਕਿਹਾ ਕਿ 18 ਜੁਲਾਈ ਨੂੰ ਸਰਬ ਪਾਰਟੀ ਮੀਟਿੰਗ ( All Party Meeting) ਹੋਵੇਗੀ। ਉਹਨਾਂ ਨੇ ਦੱਸਿਆ ਕਿ 36 ਸੰਸਦ ਮੈਂਬਰ ਹੁਣ ਮੰਤਰੀ ਬਣ ਗਏ ਹਨ, ਅਜਿਹੇ ਵਿਚ ਉਹਨਾਂ ਦੀ ਥਾਂ ’ਤੇ ਪਾਰਲੀਮੈਂਟ ਕਮੇਟੀ ਵਿਚ ਖਾਲੀ ਅਸਾਮੀ ਜਲਦ ਭਰੀ ਜਾਵੇਗੀ। ਉਹਨਾਂ ਕਿਹਾ ਕਿ ਸੰਸਦੀ ਕਾਰਵਾਈ ਦੀ ਡਿਜੀਟਾਈਜ਼ੇਸ਼ਨ ਲਈ ਪਹਿਲ ਕੀਤੀ ਜਾਵੇਗੀ ਅਤੇ ਸੰਸਦ ਦੀ ਲਾਇਬ੍ਰੇਰੀ ਪੂਰੀ ਤਰ੍ਹਾਂ ਡਿਜੀਟਲਾਈਜ਼ ਕੀਤੀ ਜਾਵੇਗੀ।
Om Birla
ਇਹ ਵੀ ਪੜ੍ਹੋ: Tokyo Olympics ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਗੱਲਬਾਤ ਕਰਨਗੇ ਪੀਐਮ ਮੋਦੀ
ਲੋਕ ਸਭਾ ਸਪੀਕਰ ਨੇ ਕਿਹਾ ਕਿ ਜਿਨ੍ਹਾਂ ਸੰਸਦ ਮੈਂਬਰਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਈ ਹੈ ਉਹਨਾਂ ਨੂੰ ਆਰਟੀਪੀਸੀਆਰ ਟੈਸਟ ਦੀ ਲੋੜ ਨਹੀਂ ਹੈ ਪਰ ਜਿਨ੍ਹਾਂ ਨੇ ਵੈਕਸੀਨ ਦੀ ਖੁਰਾਕ ਨਹੀਂ ਲਈ, ਉਹਨਾਂ ਲਈ ਇਸ ਟੈਸਟ ਦੀ ਸਹੂਲਤ ਰਹੇਗੀ। ਇਹੀ ਨਿਯਮ ਮੀਡੀਆ ਕਰਮੀਆਂ ’ਤੇ ਲਾਗੂ ਹੋਵੇਗਾ। ਲੋਕ ਸਭਾ ਸਪੀਕਰ ਬਿਰਲਾ ਨੇ ਕਿਹਾ ਕਿ 323 ਸੰਸਦ ਮੈਂਬਰਾਂ ਨੇ ਕੋਵਿਡ ਵੈਕਸੀਨ ਲਗਵਾ ਲਈ ਹੈ 23 ਸੰਸਦ ਮੈਂਬਰ ਕੁਝ ਮੈਡੀਕਲ ਕਾਰਨਾਂ ਕਰਕੇ ਟੀਕੇ ਦੀ ਖੁਰਾਕ ਨਹੀਂ ਲੈ ਸਕੇ ਹਨ।