
ਅਖਿਲੇਸ਼ ਨੇ ਟਵੀਟ ਕੀਤਾ, "ਜਦੋਂ ਅੰਨਾਦਾਤਾ ਦੇ ਵੋਟਰ ਬਣਨ ਦਾ ਸਮਾਂ ਨੇੜੇ ਆਇਆ ਤਾਂ ਭਾਜਪਾ ਨੂੰ ਕਿਸਾਨਾਂ ਦੀ ਯਾਦ ਆ ਗਈ।"
ਲਖਨਊ: ਸਮਾਜਵਾਦੀ ਪਾਰਟੀ (Samajwadi Party) ਦੇ ਪ੍ਰਧਾਨ ਅਖਿਲੇਸ਼ ਯਾਦਵ (Akhilesh Yadav) ਨੇ ਉੱਤਰ ਪ੍ਰਦੇਸ਼ ‘ਚ ਕਿਸਾਨਾਂ ਨਾਲ ਜੁੜਨ ਲਈ ਪ੍ਰੋਗਰਾਮ ਨੂੰ ਆਯੋਜਿਤ ਕਰਨ ਦੀ ਯੋਜਨਾ 'ਤੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ- ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਹੁਣ ਭਾਜਪਾ ਉਨ੍ਹਾਂ ਨੂੰ ਯਾਦ ਕਰ ਰਹੀ ਹੈ।
ਹੋਰ ਪੜ੍ਹੋ: ਕ੍ਰਿਕਟਰ ਰਾਸ਼ਿਦ ਖਾਨ ਦੀ ਵਿਸ਼ਵ ਨੇਤਾਵਾਂ ਨੂੰ ਭਾਵੁਕ ਅਪੀਲ- 'ਸਾਨੂੰ ਮੁਸੀਬਤ ਵਿਚ ਨਾ ਛੱਡੋ'
ਅਖਿਲੇਸ਼ ਨੇ ਟਵੀਟ ਕੀਤਾ, “ਸੁਣਿਆ ਹੈ ਕਿ ਗੱਲਾਂ ਦੀ ਖੇਤੀ ਕਰਨ ਵਾਲੀ ਭਾਜਪਾ ਯੂਪੀ ਵਿਚ ਕਿਸਾਨ ਸੰਮੇਲਨ (Farmers Conference in UP) ਕਰੇਗੀ। ਜਦੋਂ ਅੰਨਾਦਾਤਾ ਦੇ ਵੋਟਰ ਬਣਨ ਦਾ ਸਮਾਂ ਨੇੜੇ ਆਇਆ ਤਾਂ ਭਾਜਪਾ (BJP) ਨੂੰ ਕਿਸਾਨਾਂ ਦੀ ਯਾਦ ਆ ਗਈ। ਕਿਸਾਨ ਭਾਜਪਾ ਵਰਕਰਾਂ ਦੇ ਜਾਲ ਵਿਚ ਫਸਣ ਵਾਲੇ ਨਹੀਂ ਹਨ। 2022 ਵਿੱਚ, ਕਿਸਾਨ ਭਾਜਪਾ ਦੇ ਵਿਰੁੱਧ ਇੱਕਜੁੱਟ ਹੋ ਕੇ ਵੋਟ ਪਾਉਣਗੇ।”
Ahilesh Yadav
ਹੋਰ ਪੜ੍ਹੋ: ਪੈਰ ਦੀ ਸੱਟ ਕਾਰਨ Cincinnati ‘ਚ ਹੋਣ ਵਾਲੇ ਟੈਨਿਸ ਟੂਰਨਾਮੈਂਟ ਤੋਂ ਹਟੇ Rafael Nadal
ਦਰਅਸਲ, ਉੱਤਰ ਪ੍ਰਦੇਸ਼ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਾਜਪਾ ਖੇਤੀਬਾੜੀ ਕਾਨੂੰਨਾਂ 'ਤੇ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ 16 ਤੋਂ 23 ਅਗਸਤ ਤੱਕ ਕਿਸਾਨ ਸੰਵਾਦ ਪ੍ਰੋਗਰਾਮ -'ਕਿਸਾਨ ਸੰਵਾਦ' ਸ਼ੁਰੂ ਕਰਨ ਜਾ ਰਹੀ ਹੈ। ਪ੍ਰਦੇਸ਼ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਕਾਮੇਸ਼ਵਰ ਸਿੰਘ ਨੇ ਕਿਹਾ ਕਿ ਪਾਰਟੀ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿਸਾਨਾਂ ਤੱਕ ਪਹੁੰਚ ਕਰੇਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੇਗੀ।