
ਪਿਛਲੇ ਕੁਝ ਸਮੇਂ ਪਹਿਲਾਂ ਵੱਖ – ਵੱਖ ਦੇਸ਼ਾਂ ਵਿਚ ਗਏ 335 ਪੰਜਾਬੀ ਭਾਰਤ ਪਰਤੇ ਸਨ
ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਪਹਿਲਾਂ ਵੱਖ – ਵੱਖ ਦੇਸ਼ਾਂ ਵਿਚ ਗਏ 335 ਪੰਜਾਬੀ ਭਾਰਤ ਪਰਤੇ ਸਨ ਪਰ ਬਿਨ੍ਹਾਂ ਜਾਂਚ ਕਰਵਾਏ ਹੀ ਸਾਰੇ ਪੰਜਾਬੀ ਲਾਪਤਾ ਹੋ ਗਏ ਹਨ। ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿਛਲੇ ਦੋ ਦਿਨ ਤੋਂ 57 ਲੋਕ ਹੋਰ ਲਾਪਤਾ ਹੋ ਗਏ ਹਨ। ਕਰੋਨਾ ਵਾਇਰਸ ਦੇ ਕਾਰਨ ਸਰਕਾਰ ਦਾ ਇਹ ਉਪਰਾਲਾ ਹੈ ਕਿ ਇਨ੍ਹਾਂ ਦੀ ਸਕਰੀਨਿੰਗ ਕਰਾਈ ਜਾਏ ਤਾਂ ਜੇ ਕਿਸੇ ਨੂੰ ਕਰੋਨਾ ਦੀ ਸ਼ਿਕਾਇਤ ਹੋਵੇ ਤਾਂ ਉਸ ਦਾ ਇਲਾਜ ਹੋ ਸਕੇ।
Corona Virus
ਇਸ ਦੇ ਚਲਦਿਆਂ ਸਿਹਤ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਨੂੰ ਲੱਭ ਕੇ ਉਨ੍ਹਾਂ ਦੀ ਕਰੋਨਾ ਵਾਇਰਸ ਦੀ ਜਾਂਚ ਕੀਤੀ ਜਾਵੇ । ਜਿੱਥੇ ਪੰਜਾਬ ਸਰਕਾਰ ਵੱਲੋਂ ਇਸ ਵਾਇਰਸ ਨੂੰ ਰੋਕਣ ਲਈ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀ ਸਕਰੀਨਿੰਗ ਕਰ ਰਹੀ ਹੈ ਉਥੇ ਹੀ ਲਾਪਤਾ ਲੋਕ ਜਾਂਚ ਦੇ ਘੇਰੇ ਵਿਚ ਨਹੀ ਆ ਰਹੇ। ਇਸ ਲਈ ਇਹ ਵੀ ਨਹੀ ਪਤਾ ਲੱਗ ਸਕਿਆ ਕਿ ਇਨ੍ਹਾਂ ਵਿਚ ਕਰੋਨਾ ਵਾਇਰਸ ਦੇ ਲੱਛਣ ਹੈ ਵੀ ਜਾਂ ਨਹੀਂ।
Corona Virus
ਫਿਲਹਾਲ ਪੁਲਿਸ ਇਨ੍ਹਾਂ ਲੋਕਾਂ ਦੇ ਟਿਕਾਣਿਆਂ ਤੇ ਜਾ ਕੇ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਵਾਇਰਸ ਤੋ ਪ੍ਰਭਾਵਿਤ ਲੋਕਾਂ ਦਾ ਪਤਾ ਲੱਗ ਸਕੇ। ਦੱਸ ਦੱਈਏ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਲਾਪਤਾ ਲੋਕਾਂ ਬਾਰੇ ਕੇਂਦਰ ਸਰਕਾਰ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਸੋ ਕੇਂਦਰ ਸਰਕਾਰ ਵੀ ਵੱਖ-ਵੱਖ ਰਾਜਾਂ ਵਿਚ ਇਨ੍ਹਾਂ ਲਾਪਤਾ ਲੋਕਾਂ ਬਾਰੇ ਪਤਾ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋ ਤੱਕ ਇਹ ਲੋਕ ਸਰਕਾਰ ਦੀ ਨਜ਼ਰ ਹੇਠ ਆਉਂਦੇ ਹਨ।