ਜਾਣੋ ਭਾਰਤ 'ਚ ਕਿਉਂ ਮਨਾਇਆ ਜਾਂਦਾ ਹੈ 'ਫ਼ੌਜ ਦਿਵਸ' 
Published : Jan 15, 2019, 1:03 pm IST
Updated : Jan 15, 2019, 1:03 pm IST
SHARE ARTICLE
Army Day
Army Day

ਭਾਰਤੀ ਫੌਜ ਨੇ ਆਜ਼ਾਦੀ ਤੋਂ ਬਾਅਦ ਤੋਂ ਹੁਣ ਤੱਕ ਵੱਡੇ ਪੱਧਰ 'ਤੇ ਪੰਜ ਲੜਾਈਆਂ ਲੜੀਆਂ ਹਨ, ਜਿਸ ਵਿਚ ਚਾਰ ਪਾਕਿਸਤਾਨ ਦੇ ਵਿਰੁੱਧ ਅਤੇ ਇਕ ਚੀਨ ਦੇ ਵਿਰੁੱਧ ਰਹੀ ਹੈ। ...

ਨਵੀਂ ਦਿੱਲੀ : ਭਾਰਤੀ ਫੌਜ ਨੇ ਆਜ਼ਾਦੀ ਤੋਂ ਬਾਅਦ ਤੋਂ ਹੁਣ ਤੱਕ ਵੱਡੇ ਪੱਧਰ 'ਤੇ ਪੰਜ ਲੜਾਈਆਂ ਲੜੀਆਂ ਹਨ, ਜਿਸ ਵਿਚ ਚਾਰ ਪਾਕਿਸਤਾਨ ਦੇ ਵਿਰੁੱਧ ਅਤੇ ਇਕ ਚੀਨ ਦੇ ਵਿਰੁੱਧ ਰਹੀ ਹੈ।

Lieutenant Bhavana KasturiLieutenant Bhavana Kasturi

ਪਾਕਿਸਤਾਨ ਦੇ ਵਿਰੁੱਧ ਹਰ ਲੜਾਈ ਵਿਚ ਭਾਰਤ ਦਾ ਪੱਲੜਾ ਜਾਂ ਤਾਂ ਹਾਵੀ ਰਿਹਾ ਹੈ ਜਾਂ ਉਸ ਨੇ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਛੋਟੇ ਮੌਟੇ ਤੌਰ 'ਤੇ ਭਾਰਤੀ ਫੌਜ ਨੇ ਕਈ ਆਪਰੇਸ਼ਨ ਵਿਚ ਵੀ ਸ਼ਾਮਿਲ ਹੋਏ। ਇਸ ਵਿਚ ਦੋ ਆਪਰੇਸ਼ਨ ਅਜਿਹੇ ਵੀ ਹਨ ਜਦੋਂ ਭਾਰਤ ਨੇ ਹੈਦਰਾਬਾਦ ਅਤੇ ਗੋਵਾ ਨੂੰ ਭਾਰਤ ਰਾਸ਼ਟਰ ਵਿਚ ਰਲੇਵਾਂ ਕਰਾ ਲਿਆ।

Soldiers Soldiers

ਅੱਜ ਆਰਮੀ ਡੇ ਹੈ। ਹਰ ਸਾਲ 15 ਜਨਵਰੀ ਨੂੰ ਆਰਮੀ ਡੇ ਮਨਾਇਆ ਜਾਂਦਾ ਹੈ। ਅੱਜ ਹੀ ਦੇ ਦਿਨ 1949 ਵਿਚ ਫੀਲਡ ਮਾਰਸ਼ਲ ਕੇਐਮ ਕਰਿਅੱਪਾ ਨੇ ਜਨਰਲ ਫਰਾਂਸਿਸ ਬੁਚਰ ਤੋਂ ਭਾਰਤੀ ਫੌਜ ਦੀ ਕਮਾਨ ਲਈ ਸੀ। ਜਨਰਲ ਫਰਾਂਸਿਸ ਬੁਚਰ ਭਾਰਤ ਦੇ ਆਖਰੀ ਬ੍ਰਿਟਿਸ਼ ਕਮਾਂਡਰ ਇਨ ਚੀਫ ਸਨ। ਫੀਲਡ ਮਾਰਸ਼ਲ ਕੇਐਮ ਕਰਿਅੱਪਾ ਭਾਰਤੀ ਆਰਮੀ ਦੇ ਪਹਿਲੇ ਕਮਾਂਡਰ ਇਨ ਚੀਫ ਬਣੇ ਸਨ। ਇੰਡੀਅਨ ਆਰਮੀ ਇਸ ਸਾਲ ਅਪਣਾ 71ਵਾਂ ਆਰਮੀ ਡੇ ਮਨਾਵੇਗੀ।

Army SoldiersArmy Soldiers

ਆਰਮੀ ਡੇ ਦੇ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁੱਝ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਜਾਣ ਕੇ ਤੁਹਾਨੂੰ ਗਰਵ ਮਹਿਸੂਸ ਹੋਵੇਗਾ। 15 ਜਨਵਰੀ 1949 ਵਿਚ ਫੀਲਡ ਮਾਰਸ਼ਲ ਕੇਐਮ ਕਰਿਅੱਪਾ ਨੇ ਜਨਰਲ ਫਰਾਂਸਿਸ ਬੁਚਰ ਤੋਂ ਭਾਰਤੀ ਫੌਜ ਦੀ ਕਮਾਨ ਲਈ ਸੀ। ਇਸ ਦਿਨ ਹਰ ਸਾਲ ਆਰਮੀ ਡੇ ਮਨਾਇਆ ਜਾਂਦਾ ਹੈ। ਹਰ ਸਾਲ 15 ਜਨਵਰੀ ਨੂੰ ਜਵਾਨਾਂ ਦੇ ਦਸਤੇ ਅਤੇ ਵੱਖ - ਵੱਖ ਰੈਜੀਮੈਂਟ ਦੀ ਪਰੇਡ ਹੁੰਦੀ ਹੈ ਅਤੇ ਝਾਂਕੀਆਂ ਕੱਢੀ ਜਾਂਦੀਆਂ ਹਨ। ਕੇਐਮ ਕਰਿਅੱਪਾ ਪਹਿਲੇ ਅਜਿਹੇ ਅਫ਼ਸਰ ਸਨ ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦੀ ਰੈਂਕ ਦਿੱਤੀ ਗਈ ਸੀ।

Army SoldiersArmy Soldiers

1947 ਵਿਚ ਭਾਰਤ - ਪਾਕ ਯੁੱਧ ਵਿਚ ਇੰਡੀਅਨ ਆਰਮੀ ਨੂੰ ਕਮਾਂਡ ਕੀਤਾ ਸੀ। ਭਾਰਤੀ ਆਰਮੀ ਦਾ ਗਠਨ 1776 ਵਿਚ ਈਸਟ ਇੰਡੀਆ ਕੰਪਨੀ ਨੇ ਕੋਲਕਾਤਾ ਵਿਚ ਕੀਤਾ ਸੀ। ਅੱਜ ਭਾਰਤੀ ਆਰਮੀ ਦੇ 53 ਕੈਂਟੋਨਮੈਂਟ ਅਤੇ 9 ਆਰਮੀ ਬੇਸ ਹਨ। ਇਸ ਸਾਲ ਖਾਸ ਗੱਲ ਹੈ ਕਿ ਆਰਮੀ ਪਰੇਡ ਦੀ ਅਗਵਾਈ ਇਕ ਮਹਿਲਾ ਅਫਸਰ ਕਰੇਗੀ। ਲੈਫਟੀਨੈਂਟ ਭਾਵਨਾ ਕਸਤੂਰੀ ਆਰਮੀ ਸਰਵਿਸ ਨੂੰ ਲੀਡ ਕਰੇਗੀ। 

Field Marshal KM CariappaField Marshal KM Cariappa

ਅਜਿਹਾ ਪਹਿਲੀ ਵਾਰ ਹੋਵੇਗਾ। ਆਰਮੀ ਚੀਫ ਬਿਪਿਨ ਰਾਵਤ ਹਨ। ਜੋ ਸਲਾਮੀ ਲੈਣਗੇ। ਕੈਪਟਨ ਸ਼ਿਖਾ ਸੁਰਭੀ ਬਾਈਕ 'ਤੇ ਸਟੰਟ ਕਰਦੀ ਦਿਖੇਗੀ। ਉਹ ਪਹਿਲੀ ਮਹਿਲਾ ਆਫਿਸਰ ਹਨ ਜੋ ਆਰਮੀ ਦੀ ਡੇਅਰਡੇਵਿਲਸ ਟੀਮ ਵਿਚ ਜਗ੍ਹਾ ਬਣਾ ਪਾਈ ਹੈ। ਕੈਪਟਨ ਭਾਵਨਾ  ਸਿਆਲ ਟਰਾਂਸਪੋਰਟੇਬਲ ਸੈਟੇਲਾਈਟ ਟਰਮੀਨਲ ਦੇ ਨਾਲ ਪਰੇਡ 'ਤੇ ਭਾਰਤੀ ਫੌਜ ਦੀ ਤਾਕਤ ਦਿਖਾਉਣਗੇ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement