
ਕਿਹਾ ਕੇਂਦਰ ਸਰਕਾਰ ਸਾਡੇ ਸਰੀਰ ਨੂੰ ਤਾਂ ਤੋੜ ਸਕਦੀ ਹੈ ਪਰ ਸਾਡੀ ਅੰਦਰਲੇ ਹੌਸਲਿਆਂ ਨੂੰ ਨਹੀਂ ਤੋੜ ਸਕਦੀ ।
ਨਵੀਂ ਦਿੱਲੀ (ਲੰਕੇਸ਼ ਤ੍ਰਿਖਾ) : ਕੇਂਦਰ ਸਰਕਾਰ ਸਾਡੇ ਸਰੀਰ ਨੂੰ ਤਾਂ ਤੋੜ ਸਕਦੀ ਹੈ ਪਰ ਸਾਡੇ ਅੰਦਰਲੇ ਹੌਸਲਿਆਂ ਨੂੰ ਨਹੀਂ ਤੋੜ ਸਕਦੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਬਾਰਡਰ ‘ਤੇ ਪਹੁੰਚੇ ਇਕ ਬਿਨਾਂ ਬਾਹਾਂ ਵਾਲੇ ਬਜ਼ੁਰਗ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਮੇਰੀਆਂ ਦੋਵੇਂ ਵੱਢੀਆਂ ਗਈਆਂ ਸਨ ਪਰ ਮੇਰੇ ਅੰਦਰ ਹੌਂਸਲਾ ਪੂਰਾ ਤਰ੍ਹਾਂ ਮਜ਼ਬੂਤ ਹੈ ਅਤੇ ਕੇਂਦਰ ਸਰਕਾਰ ਸਾਡੇ ਹੌਂਸਲੇ ਨੂੰ ਤੋੜ ਨਹੀਂ ਸਕਦੀ । ਅਸੀਂ ਸੰਘਰਸ਼ ਕਰ ਰਹੇ ਹਾਂ ਅਤੇ ਸੰਘਰਸ਼ ਜਿੱਤ ਕੇ ਹੀ ਵਾਪਸ ਜਾਵਾਂਗੇ ।
photoਬਜ਼ੁਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਬਣਾਏ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਇਕੱਲੇ ਪੰਜਾਬ ਹਰਿਆਣਾ ਦੇ ਬਜ਼ੁਰਗ ਹੀ ਨਹੀਂ ਸਗੋਂ ਵੱਖ ਵੱਖ ਰਾਜਾਂ ਦੇ ਹਜ਼ਾਰਾਂ ਨੌਜਵਾਨ ਵੀ ਪਹੁੰਚੇ ਹੋਏ ਹਨ । ਉਨ੍ਹਾਂ ਕਿਹਾ ਕਿ ਮੇਰੇ ਬੇਸ਼ੱਕ ਦੀ ਦੋਵੇਂ ਬਾਹਾਂ ਨਹੀਂ ਹਨ ਪਰ ਮੈਂ ਸੰਘਰਸ਼ ਵਿੱਚ ਆਏ ਲੋਕਾਂ ਦੀ ਸੇਵਾ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ । ਸੰਘਰਸ਼ ਦੇ ਆਖਿਰ ਤੱਕ ਕਿਸਾਨਾਂ ਦੀ ਸੇਵਾ ਕਰਦਾ ਰਹਾਂਗਾ ।
photoਬਜ਼ੁਰਗ ਕਿਸਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀ ਜਿੰਨੀ ਮਰਜ਼ੀ ਪਰਖ ਲੈ ਲਵੇ ਅੰਤ ਨੂੰ ਦੇਸ਼ ਦੇ ਕਿਸਾਨ ਮੋਰਚਾ ਫਤਿਹ ਕਰਕੇ ਹੀ ਬਾਰਡਰਾਂ ਤੋਂ ਵਾਪਸ ਘਰਾਂ ਨੂੰ ਪਰਤਣਗੇ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬਿਨਾਂ ਕਾਨੂੰਨ ਰੱਦ ਕਰਵਾਏ ਵਾਪਸ ਮੁੜ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ । ਇਸੇ ਲਈ ਅਸੀਂ ਕੇਂਦਰ ਸਰਕਾਰ ਦੇ ਕਿਸੇ ਵੀ ਹੱਲੇ ਦੇ ਅੱਗੇ ਹਾਰ ਨਹੀਂ ਮੰਨਾਂਗੇ ।
photoਬਜ਼ੁਰਗ ਕਿਸਾਨ ਨੇ ਕਿਹਾ ਕਿ ਧਰਨੇ ਵਿੱਚ ਪਹੁੰਚੇ ਲੋਕਾਂ ਦੀ ਹਰ ਸਹੂਲਤ ਦਾ ਅਸੀਂ ਧਿਆਨ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂ ਕੀ ਸਾਡੀ ਸੇਵਾ ਹੀ ਸੰਘਰਸ਼ੀ ਲੋਕਾਂ ਦਾ ਧਿਆਨ ਰੱਖਣਾ ਹੈ , ਤਾਂ ਜੋ ਕਿਸਾਨ ਤੰਦਰੁਸਤ ਰਹਿਣ ਅਤੇ ਸੰਘਰਸ਼ ਵਿਚ ਡਟੇ ਰਹਿਣ । ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ ਚੱਲ ਰਹੇ ਲੰਗਰਾਂ ਵਿੱਚ ਸਾਡੇ ਛੋਟੇ ਭਰਾ ਹਰਿਆਣਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਨਾਲ-ਨਾਲ ਹੁਣ ਹੋਰ ਰਾਜਾਂ ਦੇ ਕਿਸਾਨ ਵੀ ਅੰਦੋਲਨ ਵਿਚ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਰ ਪਏ ਹਨ ।