ਮਮਤਾ ਦੀ ਸੱਟ ਵਿਵਾਦ ‘ਤੇ ਬੋਲੇ ਅਮਿਤ ਸ਼ਾਹ, ਜਿਹੜੇ ਭਾਜਪਾ ਵਰਕਰ ਮਰਗੇ ਉਨ੍ਹਾਂ ਦਾ ਕੀ...
Published : Mar 15, 2021, 3:55 pm IST
Updated : Mar 15, 2021, 4:38 pm IST
SHARE ARTICLE
Amit Shah and Mamta Banerjee
Amit Shah and Mamta Banerjee

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਬਾਂਕੁਰਾ ਵਿਚ ਰੈਲੀ...

ਕੋਲਕਾਤਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਬਾਂਕੁਰਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਬੈਨਰਜੀ ਦੀ ਸੱਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਨੂੰ ਲੱਗੀ ਸੱਟ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

Mamta banerjeeMamta banerjee

ਟੀਐਮਸੀ ਜਿੱਥੇ ਇਸਨੂੰ ਸਾਜਿਸ਼ ਕਰਾਰ ਦੇ ਰਹੀ ਹੈ ਤਾਂ ਉਥੇ ਚੋਣ ਕਮਿਸ਼ਨ ਇਸਨੂੰ ਸਾਜਿਸ਼ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਉਨ੍ਹਾਂ ਵਰਕਰਾਂ ਦਾ ਕੀ ਕਰੀਏ, ਜਿਨ੍ਹਾਂ ਦੀ ਜਾਨ ਚਲੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਤੁਹਾਡੀ ਸੱਟ ਦੇ ਠੀਕ ਹੋਣ ਦੀ ਮੈਂ ਕਾਮਨਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਤੁਸੀਂ ਵੀ ਬੀਜੇਪੀ ਦੇ ਉਨ੍ਹਾਂ ਵਰਕਰਾਂ ਦੇ ਬਾਰੇ 'ਚ ਸੋਚਦੇ ਜਿਨ੍ਹਾਂ ਦੀ ਮੌਤ ਹੋ ਗਈ ਹੈ।

BJP workers, carrying a march in support of Farm Laws were attackedBJP workers

ਵੀਡੀਓ ਕਾਂਨਫਰੰਸਿੰਗ ਦੇ ਮਾਧਿਅਮ ਰਾਹੀਂ ਪੱਛਮੀ ਬੰਗਾਲ ਦੇ ਝਾਰਗ੍ਰਾਮ ਵਿਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਬੰਗਾਲ ਵਿਚ 10 ਸਾਲ ਤੋਂ ਟੀਐਮਸੀ ਦੀ ਸਰਕਾਰ ਨੇ ਬੰਗਾਲ ਨੂੰ ਪਾਤਾਲ ਤੱਕ ਹੇਠ ਲੈ ਜਾਣ ਦਾ ਕੰਮ ਕੀਤਾ ਹੈ। ਹਰ ਚੀਜ ਵਿਚ ਭ੍ਰਿਸ਼ਟਾਚਾਰ, ਟੋਲਬਾਜੀ, ਰਾਜਨੀਤਕ ਹਿੰਸਾ, ਅਤਿਵਾਦ ਨੇ ਪੂਰੇ ਬੰਗਾਲ ਦੇ ਵਿਕਾਸ ਨੂੰ ਤਹਿਤ-ਨਹਿਸ ਕਰਕੇ ਰੱਖ ਦਿੱਤਾ ਹੈ।

Amit ShahAmit Shah

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲ ਦੇ ਦੀਦੀ ਦੇ ਰਾਜ ਵਿਚ 115 ਤੋਂ ਜ਼ਿਆਦਾ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਹ ਯੋਜਨਵਾਂ ਤੁਹਾਡੇ ਤੱਕ ਨਹੀਂ ਪਹੁੰਚੀਆਂ। ਇਸਦਾ ਸਭ ਤੋਂ ਵੱਡਾ ਰੋੜਾ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement