ਹਿੰਦੂਆਂ ਨੂੰ ਡਰਾਉਣ ਅਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ 'ਫੇਕ ਨਿਊਜ਼ ਫੈਕਟਰੀ'
Published : Jul 15, 2018, 3:22 pm IST
Updated : Jul 15, 2018, 3:25 pm IST
SHARE ARTICLE
Fake News Factory
Fake News Factory

ਸੋਸ਼ਲ ਮੀਡੀਆ ਗ਼ਲਤ ਜਾਣਕਾਰੀ ਫੈਲਾਉਣ ਲਈ ਇਕ ਸੁਵਿਧਾਜਨਕ ਜ਼ਰੀਆ ਬਣ ਗਿਆ ਹੈ। ਫ਼ਰਜ਼ੀ ਖ਼ਬਰਾਂ ਦੀ ਤਾਦਾਤ ਕਈ ਗੁਣਾ ਵਧ ਗਈ ਹੈ, ਜੋ ਸੰਪਰਦਾਇਕਤਾ...

ਨਵੀਂ ਦਿੱਲੀ : ਸੋਸ਼ਲ ਮੀਡੀਆ ਗ਼ਲਤ ਜਾਣਕਾਰੀ ਫੈਲਾਉਣ ਲਈ ਇਕ ਸੁਵਿਧਾਜਨਕ ਜ਼ਰੀਆ ਬਣ ਗਿਆ ਹੈ। ਫ਼ਰਜ਼ੀ ਖ਼ਬਰਾਂ ਦੀ ਤਾਦਾਤ ਕਈ ਗੁਣਾ ਵਧ ਗਈ ਹੈ, ਜੋ ਸੰਪਰਦਾਇਕਤਾ ਅਤੇ ਧਰਮ ਦੇ ਆਧਾਰ 'ਤੇ ਵੰਡਣ ਲਈ ਭੜਕਾਉਂਦੀਆਂ ਹਨ। 'ਆਲਟ ਨਿਊਜ਼' ਨੇ ਤੱਥਾਂ ਦੀ ਜਾਂਚ ਕੀਤੀ ਹੈ, ਜਿਸ ਵਿਚ ਉਸ ਨੇ ਪਾਇਆ ਹੈ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਮੁਸਲਮਾਨਾਂ ਅਤੇ ਇਸਾਈਆਂ ਨੂੰ ਨਿਸ਼ਾਨਾ ਬਣਾਉਣ ਲਈ ਤੈਅਸ਼ੁਦਾ, ਸਿੰਕ੍ਰਨਾਈਜ਼ ਅਤੇ ਸਮੂਹਕ ਯਤਨ ਚੱਲ ਰਿਹਾ ਹੈ, ਜਦਕਿ ਲਗਾਤਾਰ ਹਿੰਦੂ ਸਮਾਜ ਨੂੰ ਸ਼ਿਕਾਰ ਦੇ ਰੂਪ ਵਿਚ ਦਿਖਾਇਆ ਜਾਂਦਾ ਹੈ।

Fake News Rape ShamliFake News Rape Shamli9 ਸਾਲ ਦੀ ਬੱਚੀ ਨੂੰ ਭਗਵਾਧਾਰੀ ਗੁੰਡਿਆਂ ਨੇ ਬਚਾ ਲਿਆ ਸਾਜਿਦ ਨਾਮੀ ਵਹਿਸ਼ੀ ਦਰਿੰਦੇ ਤੋਂ। ਇਸ ਸੰਦੇਸ਼ ਦੇ ਨਾਲ ਵੀਡੀਓ ਵਾਇਰਲ ਕੀਤਾ ਗਿਆ ਹੈ, ਜਿਸ ਵਿਚ ਇਕ ਬੱਚੀ ਰੋਂਦੀ ਹੋਈ ਦੇਖੀ ਜਾ ਸਕਦੀ ਹੈ ਅਤੇ ਇਕ ਨੌਜਵਾਨ ਨੂੰ ਕੁੱਝ ਲੋਕ ਕੁੱਟ ਰਹੇ ਹਨ। ਇਹ ਵੀਡੀਓ ਜੋ ਲੋਕ ਸ਼ੇਅਰ ਕਰ ਰਹੇ ਹਨ, ਉਹ ਇਹ ਦਾਅਵਾ ਕਰ ਰਹੇ ਹਨ ਕਿ ਇਸ ਬੱਚੀ ਦਾ ਯੌਨ ਸੋਸ਼ਣ ਸਾਜਿਦ ਨਾਮ ਦਾ ਇਕ ਲੜਕਾ ਕਰਨ ਹੀ ਵਾਲਾ ਸੀ ਤਾਂ ਮੌਕੇ 'ਤੇ ਕੁੱਝ ਲੋਕਾਂ ਨੇ ਬਚਾ ਲਿਆ। ਇਹ ਵੀਡੀਓ ਕੁੰਵਰ ਅਜੈ ਪ੍ਰਤਾਪ (0sengarajay235) ਨਾਮ ਦੇ ਯੂਜ਼ਰ ਨੇ ਟਵੀਟ ਕੀਤਾ ਹੈ, ਜਿਨ੍ਹਾਂ ਨੂੰ ਪੀਐਮ ਮੋਦੀ ਫਾਲੋ ਕਰਦੇ ਹਨ। ਇਸ ਟਵੀਟ ਨੂੰ 1200 ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਗਿਆ ਸੀ ਪਰ ਅਜੇ ਸਿੰਘ ਨੇ ਇਸ ਵੀਡੀਓ ਦਾ ਕ੍ਰੈਡਿਟ ਸੁਰੇਸ਼ ਪਟੈਲ ਨੂੰ ਦਿਤਾ ਹੈ। 

Fake News Rape ShamliFake News Rape Shamliਸੋਸ਼ਲ ਮੀਡੀਆ 'ਤੇ ਸਭ ਤੋਂ ਪਹਿਲਾਂ ਇਹ ਵੀਡੀਓ ਇਸ ਦਾਅਵੇ ਦੇ ਨਾਲ ਪੋਸਟ ਕਰਨ ਵਾਲਿਆਂ ਵਿਚੋਂ ਸ਼ਾਇਦ ਇਕ ਸੁਰੇਸ਼ ਪਟੇਲ ਹਨ, ਜਿਨ੍ਹਾਂ ਵਲੋਂ ਪੋਸਟ ਕੀਤੇ ਗਏ ਵੀਡੀਓ ਨੂੰ 77000 ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਇਕ ਹੋਰ ਟਵੀਟ 0goyalsanjeev  ਨਾਮ ਦੇ ਯੂਜ਼ਰ ਨੇ ਕੀਤਾ ਹੈ, ਜਿਸ ਨੂੰ ਪਿਊਸ਼ ਗੋਇਲ ਦੇ ਅਧਿਕਾਰਕ ਟਵਿੱਟਰ ਅਕਾਊਂਟ ਦੁਆਰਾ ਫਾਲੋ ਕੀਤਾ ਜਾਂਦਾ ਹੈ। ਇਸ ਵੀਡੀਓ ਨੂੰ ਯੂਜ਼ਰ ਸਵਾਮੀ ਨਿਸ਼ਚਲਾਨੰਦ ਨੇ ਵੀ ਟਵੀਟ ਕੀਤਾ ਹੈ। ਵੀਡੀਓ ਵਿਚ ਦਿਸ ਰਹੀ ਨੰਬਰ ਪਲੇਟ ਦੇ ਅਨੁਸਾਰ ਯੂਪੀ-19 ਸ਼ਾਮਲੀ ਜ਼ਿਲ੍ਹੇ ਵਿਚ ਰਜਿਸਟ੍ਰਡ ਵਾਹਨ ਦਾ ਨੰਬਰ ਪਲੇਟ ਹੈ।

'ਆਲਟ ਨਿਊਜ਼' ਨੇ ਸ਼ਾਮਲੀ ਜ਼ਿਲ੍ਹਾ ਪੁਲਿਸ ਨਾਲ ਸੰਪਰਕ ਕੀਤਾ ਅਤੇ ਇਸ ਵੀਡੀਓ ਦਾ ਪਤਾ ਲਗਾਇਆ, ਤਾਂ ਇਸ ਨੂੰ ਝਿੰਜਾਨਾ ਪੁਲਿਸ ਸਟੇਸ਼ਨ ਵਿਚ ਰਜਿਸਟ੍ਰਡ ਇਕ ਘਟਨਾ ਦੇ ਰੂਪ ਵਿਚ ਪਛਾਣਿਆ ਗਿਆ। 'ਆਲਟ ਨਿਊਜ਼' ਦੇ ਨਾਲ ਗੱਲਬਾਤ ਵਿਚ ਝਿੰਜਾਨਾ ਸਟੇਸ਼ਨ ਦੇ ਪੁਲਿਸ ਅਧਿਕਾਰੀ ਐਮ ਐਸ ਗਿੱਲ ਨੇ ਕਿਹਾ ਕਿ ''ਹਾਂ, ਇਹ ਵੀਡੀਓ ਸਾਡੇ ਪੁਲਿਸ ਸਟੇਸ਼ਨ ਵਿਚ ਰਜਿਸਟ੍ਰਡ ਇਕ ਘਟਨਾ ਨਾਲ ਸਬੰਧਤ ਹੈ। ਦੋਸ਼ੀ ਗੋਕੁਲ ਰਾਮਦਾਸ ਗੜ੍ਹੀ ਪੁਖ਼ਤਾ ਦੇ ਤਾਣਾ ਪਿੰਡ ਰਹਿਣ ਵਾਲਾ ਹੈ, ਗੋਕੁਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'' ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਦੋਸ਼ੀ ਦਾ ਨਾਮ ਗੋਕੁਲ ਰਾਮਦਾਸ ਹੈ, ਨਾ ਕਿ ਸਾਜਿਦ। 

Fake NewsFake Postਭਾਰਤ ਦੇ ਮੁਸਲਿਮ ਸਮਾਜ ਨੂੰ ਅਕਸਰ ਫ਼ਰਜ਼ੀ ਖ਼ਬਰਾਂ ਬਣਾਉਣ ਵਾਲਿਆਂ ਵਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ। ਹਾਲ ਹੀ ਵਿਚ, ਸੋਸ਼ਲ ਮੀਡੀਆ 'ਤੇ ਇਕ ਦਾਅਵਾ ਵਿਆਪਕ ਰੂਪ ਨਾਲ ਫੈਲਾਇਆ ਗਿਆ ਸੀ, ਜਿਸ ਦੇ ਅਨੁਸਾਰ 2016 ਵਿਚ ਬਲਾਤਕਾਰ ਦੇ 95 ਫ਼ੀਸਦੀ ਅਪਰਾਧੀ ਮੁਸਲਿਮ ਸਨ। ਇਹ ਵੀ ਪੂਰੀ ਤਰ੍ਹਾਂ ਝੂਠਾ ਪ੍ਰਚਾਰ ਸੀ। ਇਸ ਤਰ੍ਹਾਂ ਦੀ ਗ਼ਲਤ ਜਾਣਕਾਰੀ ਹੁਣ ਆਮ ਹੋ ਗਈ ਹੈ ਕਿਉਂਕਿ ਨਕਲੀ ਖ਼ਬਰਾਂ (ਫੇਕ ਨਿਊਜ਼) ਫੈਲਾਉਣ ਵਾਲੇ ਅਪਣੇ ਸੰਪਰਦਾਇਕ ਵੰਡ ਦੇ ਏਜੰਡੇ ਨੂੰ ਵਧਾਉਣ ਦਾ ਯਤਨ ਲਗਾਤਾਰ ਕਰਦੇ ਰਹਿੰਦੇ ਹਨ। 

NCRB NCRBਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਭਾਰਤ ਵਿਚ ਅਪਰਾਧ 'ਤੇ ਅੰਕੜਿਆਂ ਨੂੰ ਇਕੱਠਾ ਕਰਨ ਦੀ ਪ੍ਰਮੁੱਖ ਸੰਸਥਾ ਹੈ। ਭਾਰਤ ਵਿਚ ਅਪਰਾਧ (ਕ੍ਰਾਈਮ ਇਨ ਇੰਡੀਆ) 'ਤੇ ਐਨਸੀਆਰਬੀ ਡੇਟਾ ਦੀ ਆਖ਼ਰੀ ਰਿਪੋਰਟ 2016 ਵਿਚ ਕੀਤੇ ਗਏ ਅਪਰਾਧ ਦੀਆਂ ਘਟਨਾਵਾਂ ਦੀ ਇਕ ਸੂਚੀ ਹੈ। 2016 ਵਿਚ ਅਪਰਾਧਾਂ ਨੂੰ ਦਰਜਨ ਕਰਨ ਦੇ ਤਰੀਕਿਆਂ ਦੇ ਅਨੁਸਾਰ ਇਹ 'ਆਬਾਦੀ' ਸੇਗਮੈਂਟ ਹੈ ਜੋ ਦਸਤਾਵੇਜ਼ ਵਿਚ ਜਿਸ ਤਰ੍ਹਾਂ ਦੇ ਅਪਰਾਧ ਦਰਜ ਕੀਤੇ ਜਾਂਦੇ ਹਨ, ਇਸ ਆਧਾਰ 'ਤੇ ਜਨ ਅੰਕੜਿਆਂ ਨੂੰ ਪ੍ਰਭਾਸ਼ਤ ਕਰਦਾ ਹੈ। ਅਪਰਾਧ ਨੂੰ ਰਿਕਾਰਡ ਕਰਨ ਲਈ ਧਰਮ ਦਾ ਕੋਈ ਸੰਦਰਭ ਨਹੀਂ ਹੈ। 

Mandsaur Muslim Rally Real PicMandsaur Muslim Rally Real Picਮੰਦਸੌਰ, ਮੱਧ ਪ੍ਰਦੇਸ਼ ਵਿਚ ਜੂਨ 2018 ਵਿਚ 8 ਸਾਲ ਦੀ ਬੱਚੀ ਦੇ ਨਾਲ ਹੋਏ ਭਿਆਨਕ ਬਲਾਤਕਾਰ ਨੂੰ ਸੋਸ਼ਲ ਮੀਡੀਆ 'ਤੇ ਸੰਪਰਦਾਇਕ ਰੰਗ ਦਿਤਾ ਜਾ ਰਿਹਾ ਹੈ। ਹਜ਼ਾਰਾਂ ਯੂਜ਼ਰਸ ਇਕ ਸੰਦੇਸ਼ ਸ਼ੇਅਰ ਕਰ ਰਹੇ ਹਨ, ਜਿਸ ਦੇ ਅਨੁਸਾਰ ਮੁਸਲਿਮ ਸਮਾਜ ਦੇ ਲੋਕਾਂ ਨੇ ਮੰਦਸੌਰ ਦੀਆਂ ਸੜਕਾਂ 'ਤੇ ਰੈਲੀ ਕੱਢੀ ਅਤੇ ਅਪਰਾਧੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ, ਇਸ ਲਈ ਕਿਉਂਕਿ ਕੁਰਾਨ ਵਿਚ ਗ਼ੈਰ ਮੁਸਲਿਮ ਔਰਤਾਂ ਨਾਲ ਬਲਾਤਕਾਰ ਜਾਇਜ਼ ਹਨ। ਇਹ ਸੰਦੇਸ਼ ਫੇਸਬੁਕ ਅਤੇ ਟਵਿੱਟਰ 'ਤੇ ਹਜ਼ਾਰਾਂ ਯੂਜ਼ਰਸ ਨੇ ਸ਼ੇਅਰ ਕੀਤਾ ਹੈ। ਇਹ ਸੰਦੇਸ਼ ਇਕ ਵੈਬਸਾਈਟ www.indiaflare.com  ਦੇ ਲੇਖ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਲੇਖ ਦਾ ਸਿਰਲੇਖ ਹੈ, ''ਕੁਰਾਨ ਵਿਚ ਦੂਜੇ ਧਰਮ ਦੀਆਂ ਲੜਕੀਆਂ ਨਾਲ ਬਲਾਤਕਾਰ ਜਾਇਜ਼, ਇਰਫ਼ਾਨ ਖ਼ਾਨ ਨੂੰ ਰਿਹਾਅ ਕਰੋ।'' 

Mandsaur Muslim Rally Fake PicMandsaur Muslim Rally Fake Picਸ਼ਾਇਦ ਇਹੀ ਲੇਖ ਇਸ ਵਾਇਰਲ ਸੰਦੇਸ਼ ਦਾ ਸਰੋਤ ਹੋ ਸਕਦਾ ਹੈ। ਇਸ ਲੇਖ ਵਿਚ ਦਿਤੀ ਗਈ ਤਸਵੀਰ ਵਿਚ ਕੁੱਝ ਮੁਸਲਮਾਨਾਂ ਨੂੰ ਸੜਕ 'ਤੇ ਹੱਥਾਂ ਵਿਚ ਤਖ਼ਤੀਆਂ ਲਈ ਰੈਲੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ 'ਤੇ 'ਇਰਫ਼ਾਨ ਨੂੰ ਰਿਹਾਅ ਕਰੋ' ਲਿਖਿਆ ਦਿਸ ਰਿਹਾ ਹੈ। ਇਹ ਲੇਖ ਇਕ ਜੁਲਾਈ ਨੂੰ ਪੋਸਟ ਕੀਤਾ ਗਿਆ ਹੈ, ਜਿਸ ਨੂੰ ਹੁਣ ਤਕ 37000 ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਗਿਆ ਹੈ। ਪੋਸਟ ਕੀਤੀ ਗਈ ਤਸਵੀਰ ਜੋ ਦਿਖਾਉਂਦੀ ਹੈ ਕਿ ਮੁਸਲਿਮਾਂ ਨੇ ਦੋਸ਼ੀ ਦੇ ਸਮਰਥਨ ਵਿਚ ਰੈਲੀ ਕੀਤੀ ਸੀ, ਇਹ ਫੋਟੋਸ਼ਾਪ ਕੀਤੀ ਗਈ ਹੈ। 'ਆਲਟ ਨਿਊਜ਼' ਗੂਗਲ ਰਿਵਰਸ ਇਮੇਜ਼ ਖੋਜ ਕੀਤੀ ਅਤੇ ਪਾਇਆ ਕਿ ਇਹ ਪ੍ਰਦਰਸ਼ਨ ਅਸਲ ਵਿਚ ਮੰਦਸੌਰ ਵਿਚ ਹੋਇਆ ਸੀ ਪਰ ਇਹ ਪੀੜਤ ਦੇ ਸਮਰਥਨ ਵਿਚ ਅਤੇ ਦੋਸ਼ੀ ਦੇ ਵਿਰੁਧ ਸੀ। ਅਸਲੀ ਤਸਵੀਰ ਹੇਠਾਂ ਪੋਸਟ ਕੀਤੀ ਗਈ ਹੈ। 

Mandsaur Muslim Rally Fake PicMandsaur Muslim Rally Fake Picਹਿੰਦੁਸਤਾਨ ਦਾ ਸ਼ੇਰ, ਜਿਸ ਨੇ ਆਸਿ*** ਦਾ ਬਦਲਾ ਲਿਆ। (8industan ka sher jisne 1s*** ka badla lia)"  ਇਹ ਸੰਪਰਦਾਇਕ ਪੋਸਟ ਰਜ਼ੀਆ ਬਾਨੋ ਨਾਮ ਦੇ ਫੇਸਬੁਕ ਅਕਾਊਂਟ ਤੋਂ ਮੰਦਸੌਰ ਬਲਾਤਕਾਰ ਮਾਮਲੇ ਵਿਚ ਦੋਸ਼ੀ ਦਾ ਸਮਰਥਨ ਕਰਦੇ ਹੋਏ ਕੀਤਾ ਗਿਆ ਹੈ ਅਤੇ ਕਿਹਾ ਹੈ ਕਿ ਇਹ ਕਠੂਆ ਬਲਾਤਕਾਰ ਪੀੜਤਾ ਦਾ ਬਦਲਾ ਹੈ। ਕਠੂਆ ਬਲਾਤਕਾਰ ਮਾਮਲੇ ਨੇ ਕੁੱਝ ਹੀ ਮਹੀਨੇ ਪਹਿਲਾਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਸੀ। ਇਸ ਪੋਸਟ ਦੇ ਅਨੁਸਾਰ ਮੰਦਸੌਰ ਦੀ ਘਟਨਾ ਕਠੂਆ ਰੇਪ ਕੇਸ ਵਿਚ ਮੁਸਲਮਾਨ ਲੜਕੀ ਨਾਲ ਹਿੰਦੂ ਵਲੋਂ ਕੀਤੇ ਗਏ ਬਲਾਤਕਾਰ ਅਤੇ ਹੱਤਿਆ ਦਾ ਬਦਲਾ ਹੈ ਕਿਉਂਕਿ ਇਸ ਵਿਚ ਪੀੜਤਾ ਹਿੰਦੂ ਅਤੇ ਦੋਸ਼ੀ ਮੁਸਲਮਾਨ ਹੈ।

Rajiya Bano Fake AccountRajiya Bano Fake Accountਇੰਡੀਆਫਲੇਅਰ ਦੇ ਲੇਖ ਵਿਚ ਨਾ ਸਿਰਫ਼ ਮੁਸਲਿਮ ਸਮਾਜ ਨੂੰ ਭਿਆਨਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਬਲਕਿ ਨਕਲੀ ਤਸਵੀਰ ਅਤੇ ਗ਼ਲਤ ਜਾਣਕਾਰੀ ਦੁਆਰਾ ਇਸ ਮੰਦਸੌਰ ਬਲਾਤਕਾਰ ਮਾਮਲੇ ਦੀ ਕਠੂਆ ਮਾਮਲੇ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਜਿਥੇ ਦੋਸ਼ੀ ਦੇ ਸਮਰਥਨ ਵਿਚ ਕੁੱਝ ਲੋਕਾਂ ਨੇ ਰੈਲੀ ਕੱਢੀ ਸੀ। 'ਆਲਟ ਨਊਜ਼' ਨੇ ਦੇਖਿਆ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਕਈ ਸ਼ੱਕੀ ਵੈਬਸਾਈਟਾਂ ਵਧੀਆਂ ਹਨ ਜੋ ਸਮਾਚਾਰ ਪੋਰਟਲ ਹੋਣ ਦਾ ਦਾਅਵਾ ਕਰਦੀਆਂ ਹਨ। ਇਹ ਵੈਬਸਾਈਟਾਂ ਸਨਸਨੀਖੇਜ਼ ਸੁਰਖੀਆਂ ਦੇ ਨਾਲ ਲੇਖ ਪੋਸਟ ਕਰਦੀਆਂ ਹਨ ਅਤੇ ਗ਼ਲਤ ਜਾਣਕਾਰੀਆਂ ਫੈਲਾਉਂਦੀਆਂ ਹਨ ਜੋ ਅਕਸਰ ਸੰਪਰਦਾਇਕ ਹੁੰਦੀਆਂ ਹਨ। ਪਾਠਕਾਂ ਨੂੰ ਇਨ੍ਹਾਂ ਵੈਬਸਾਈਟਾਂ ਤੋਂ ਮਿਲਣ ਵਾਲੀ ਜਾਣਕਾਰੀ ਦੇ ਸਬੰਧ ਵਿਚ ਚੌਕਸ ਰਹਿਣ ਦੀ ਸਲਾਹ ਦਿਤੀ ਜਾਂਦੀ ਹੈ। 

Rajiya Bano Fake AccountRajiya Bano Fake Accountਇਨ੍ਹਾਂ ਸੂਰਾਂ ਦੁਆਰਾ ਇਹ ਸਿੱਖਿਆ ਦਿਤੀ ਜਾਂਦੀ ਹੈ ਮਦੱਰਸਿਆਂ ਵਿਚ...ਫਿਰ ਕਹਿੰਦੇ ਹਨ ਕਿ ਹਿੰਦੂ ਭਾਈਚਾਰਾ ਨਹੀਂ ਰੱਖਦੇ 8induism -੦ and 9slam -੩  (ਹਿੰਦੂ ਧਰਮ-0 ਅਤੇ ਇਸਲਾਮ-3)  ਇਹ ਪੋਸਟ ਇਕ ਫੇਸਬੁਕ ਗਰੁੱਪ ਵੀ ਸੁਪੋਰਟ ਨਰਿੰਦਰ ਮੋਦੀ (W5 S”PPOR“ N1R5N4R1 MO49)  ਵਿਚ ਪੋਸਟ ਕੀਤੀ ਗਈ ਸੀ, ਜਿਸ ਵਿਚ 28 ਲੱਖ ਤੋਂ ਜ਼ਿਆਦਾ ਮੈਂਬਰ ਹਨ। ਇਸ ਪੋਸਟ ਵਿਚ ਮਦੱਰਸੇ ਦੇ ਅਧਿਆਪਕ ਦੁਆਰਾ ਇਸਲਾਮ ਨੂੰ ਹਿੰਦੂ ਧਰਮ ਦੀ ਤੁਲਨਾ ਵਿਚ ਇਕ ਬਿਹਤਰ ਧਰਮ ਹੋਣ ਦਾ ਦਾਅਵਾ ਕਰਦੇ ਹੋਏ ਦਿਖਾਇਆ ਜਾ ਰਿਹਾ ਹੈ। ਇਸ ਪੋਸਟ ਨੂੰ ਕਈ ਫੇਸਬੁਕ ਪੇਜ਼ ਨੇ ਪੋਸਟ ਕੀਤਾ ਹੈ।

Madarssa Teaching Fake PhotoMadarssa Teaching Fake Photoਇਸ ਵਿਚ ਇਕ ਮੁਸਲਿਮ ਅਧਿਆਪਕ ਬਲੈਕ ਬੋਰਡ 'ਤੇ ਮੁਸਲਿਮ ਧਰਮ ਨੂੰ ਹਿੰਦੂ ਧਰਮ ਤੋਂ ਬਿਹਤਰ ਪੜ੍ਹਾਉਂਦੇ ਹੋਏ ਦਿਖਾਇਆ ਗਿਆ ਹੈ। ਇਹ ਤਸਵੀਰ ਫੋਟੋਸ਼ਾਪ ਕੀਤੀ ਗਈ ਹੈ। ਇਹ ਉਤਰ ਪ੍ਰਦੇਸ਼ ਦੇ ਗੋਰਖ਼ਪੁਰ ਵਿਚ ਦਾਰੂਲ ਉਲੂਮ ਹੁਸਨੈਨੀ ਨਾਮਕ ਮਦੱਰਸੇ ਦੀ ਤਸਵੀਰ ਹੈ। ਇਸ ਸਮਾਚਾਰ ਸੰਗਠਨਾਂ ਵਲੋਂ ਇਹ ਤਸਵੀਰ 2018 ਵਿਚ ਲਈ ਸੀ, ਜਿਸ ਵਿਚੋਂ ਆਊਟ ਲੁੱਕ ਦੇ ਇਕ ਲੇਖ ਨੇ ਦਸਿਆ ਕਿ ਇਹ ਮਦੱਰਸਾ ਆਧੁਨਿਕ ਸਿੱਖਿਆ ਦਾ ਕੇਂਦਰ ਬਣ ਗਿਆ ਹੈ, ਜਿੱਥੇ ਅਰਬੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਸੰਸਕ੍ਰਿਤ ਵੀ ਪੜ੍ਹਾਈ ਜਾਂਦੀ ਹੈ।

ਇਸ ਮਦੱਰਸੇ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਇਕ ਮੁਸਲਿਮ ਅਧਿਆਪਕ ਵਲੋਂ ਸੰਸਕ੍ਰਿਤ ਪੜ੍ਹਾਈ ਜਾਂਦੀ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸੰਸਕ੍ਰਿਤ ਨੂੰ ਮਦੱਰਸੇ ਵਿਚ ਵੀ ਪੜ੍ਹਾਇਆ ਜਾ ਰਿਹਾ ਹੈ ਪਰ ਇਸ ਤਸਵੀਰ ਨੂੰ ਫੋਟੋਸ਼ਾਪ ਕਰਕੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਆਜ਼ਾਦ ਭਾਰਤ ਨਾਮ ਦੇ ਪੇਜ਼ ਜਿਸ ਦੇ 6 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ, ਇਸ ਪੇਜ਼ ਨੇ ਵੀ ਇਸੇ ਦਾਅਵੇ ਦੇ ਨਾਲ ਇਸ ਨੂੰ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਇਹ ਫੇਸਬੁਕ ਅਤੇ ਟਵਿੱਟਰ 'ਤੇ ਵੱਖ-ਵੱਖ ਸ਼ਬਦਾਂ ਦੇ ਨਾਲ ਵਿਆਪਕ ਰੂਪ ਨਾਲ ਸਾਂਝਾ ਕੀਤਾ ਹੈ ਪਰ ਸਾਰਿਆਂ ਦਾ ਸੰਦਰਭ ਇਕ ਹੀ ਹੈ।

NCRB NCRB''ਮੁਸਲਮਾਨ 2016 ਵਿਚ 95 ਫ਼ੀਸਦੀ ਬਲਾਤਕਾਰ ਲਈ ਜ਼ਿੰਮੇਵਾਰ'' : ਪੋਸਟਕਾਰਡ ਨਿਊਜ਼ ਦੇ ਸੰਸਥਾਪਕ ਮਹੇਸ਼ ਵਿਕਰਮ ਹੇਗੜੇ ਉਨ੍ਹਾਂ ਲੋਕਾਂ ਵਿਚੋਂ ਸਨ, ਜਿਨ੍ਹਾਂ ਨੇ ਟਵੀਟ ਕੀਤਾ ਸੀ ਕਿ ਜਿਸ ਦੇ ਅਨੁਸਾਰ ਉਨ੍ਹਾਂ ਦਾਅਵਾ ਕੀਤਾ ਸੀ ਕਿ 2016 ਵਿਚ ਬਲਾਤਕਾਰ ਦੇ 95 ਫ਼ੀਸਦੀ ਅਪਰਾਧੀ ਮੁਸਲਿਮ ਸਨ ਅਤੇ 96 ਫ਼ੀਸਦੀ ਫ਼ੀਸਦੀ ਪੀੜਤ ਗ਼ੈਰ ਮੁਸਲਿਮ ਔਰਤਾਂ ਸਨ। ਹੇਗੜੇ ਦੇ ਟਵਿੱਟਰ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਫਾਲੋ ਕੀਤਾ ਜਾਂਦਾ ਹੈ। ਇਹ ਸੰਦੇਸ਼ ਮੀਡੀਆ ਪਲੇਟਫਾਰਮਾਂ 'ਤੇ ਵਿਆਪਕ ਰੂਪ ਨਾਲ ਸਾਂਝਾ ਕੀਤਾ ਗਿਆ ਸੀ।

Fake NewsFake Newsਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਜੋ ਭਾਰਤ ਵਿਚ ਅਪਰਾਧ ਰਿਕਾਰਡ ਕਰਨ ਲਈ ਨੋਡਲ ਏਜੰਸੀ ਹੈ, ਨੇ 'ਆਲਟ ਨਿਊਜ਼' ਦੇ ਨਾਲ ਗੱਲਬਾਤ ਵਿਚ ਇਸ ਦਾਅਵੇ ਨੂੰ ਝੂਠਾ ਅਤੇ ਮੰਦਭਾਗਾ ਕਿਹਾ। ਏਜੰਸੀ ਵਲੋਂ ਸਪੱਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਇਹ ਡੇਟਾ ਪੂਰੀ ਤਰ੍ਹਾਂ ਗ਼ਲਤ ਹੈ ਕਿਉਂਕਿ ਐਨਸੀਆਰਬੀ ਦੋਸ਼ੀ ਅਤੇ ਪੀੜਤਾਂ ਦੇ ਧਰਮ 'ਤੇ ਡੇਟਾ ਇਕੱਠਾ ਨਹੀਂ ਕਰਦਾ ਹੈ। ਇਹ ਮੰਦਭਾਗਾ ਪ੍ਰਚਾਰ ਹੈ, ਜਿਸ ਤੋਂ ਕਾਨੂੰਨ ਦਾ ਪਾਲਣ ਕਰਨ ਵਾਲੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਇਸ ਮਾਮਲੇ ਵਿਚ ਸਬੰਧਤ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਸਲਾਹ ਦਿਤੀ ਗਈ ਹੈ। 

ਬੁਰਕਾ ਨਾ ਪਹਿਨਣ 'ਤੇ ਔਰਤ ਦੇ ਵਾਲਾਂ ਨੂੰ ਕੱਟਣ ਦਾ ਝੂਠਾ ਦਾਅਵਾ : ਜੇਕਰ ਬੁਰਕਾ ਨਹੀਂ ਪਹਿਨਿਆ ਤਾਂ ਇਹ ਤਰੀਕਾ ਹੈ ਕਿ ਇਕ ਔਰਤ ਨੂੰ ਉਸ ਦੀ ਗੋਦ ਵਿਚ ਬੈਠੀ ਬੇਟੀ ਦੇ ਨਾਲ ਵਾਲ ਕੱਟ ਕੇ ਸਜ਼ਾ ਦਿਤੀ ਜਾਂਦੀ ਹੈ ਅਤੇ ਡਰਪੋਕ ਕਹਿੰਦੇ ਹਨ ਕਿ ਉਹ ਦੁਨੀਆ ਜਿੱਤਣਗੇ? ਇਹ ਮੋਰੋਨ ਮੁਜਾਹਿਦ ਧਰਤੀ 'ਤੇ ਸਭ ਤੋਂ ਜ਼ਿਆਦਾ ਡਰਪੋਕ ਜੀਵ ਹਨ, ਉਹ ਸਿਰਫ਼ ਕਮਜ਼ੋਰ ਇਨਸਾਨਾਂ ਨੂੰ ਸਜ਼ਾ ਦੇ ਸਕਦੇ ਹਨ। 'ਦੇ ਕਾਂਟ ਫੇਸ ਰਿਅਲ ਮੈਨ' ਨੇ 26 ਜੂਨ 2018 ਨੂੰ ਇਕ ਵੀਡੀਓ ਕੁੱਝ ਲਿਖਤ ਦੇ ਨਾਲ ਇਕ ਸੋਸ਼ਲ ਮੀਡੀਆ ਯੂਜ਼ਰ ਸਿੰਘ (08atindersinghR) ਨੂੰ ਟਵੀਟ ਕੀਤਾ।

Fake News Hair Cutting WomenFake News Hair Cutting Womenਟਵੀਟ ਵਿਚ ਦਾਅਵਾ ਕੀਤਾ ਗਿਆ ਕਿ ਇਕ ਔਰਤ ਦੇ ਵਾਲ ਕੱਟੇ ਗਏ ਕਿਉਂਕਿ ਉਸ ਨੇ ਬੁਰਕਾ ਪਹਿਨਣ ਤੋਂ ਇਨਕਾਰ ਕਰ ਦਿਤਾ ਸੀ। 'ਆਲਟ ਨਿਊਜ਼' ਨੇ ਇਸ ਦਾਅਵੇ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਪ੍ਰਮੁੱਖ ਸ਼ਬਦਾਂ ਨੂੰ ਗੂਗਲ 'ਤੇ ਖੰਗਾਲਿਆ ਤਾਂ 'ਪੁਰਸ਼ ਨੇ ਔਰਤ ਦੇ ਵਾਲ ਕੱਟ ਦਿਤੇ' ਵਰਗੇ ਲੇਖਾਂ ਦੀ ਸੂਚੀ ਕੱਢ ਦਿਤੀ, ਜਿਸ ਵਿਚੋਂ ਇਕ ਲੇਖ ਜਿਸ ਨੂੰ ਦੈਨਿਕ ਪਾਕਿਸਤਾਨ ਦੁਆਰਾ ਪੋਸਟ ਕੀਤਾ ਗਿਆ ਸੀ। ਉਸ ਵਿਚ ਇਹ ਕਿਹਾ ਗਿਆ ਹੈ ਕਿ ਔਰਤ ਦੇ ਵਾਲ ਕੱਟਣ ਦਾ ਇਹ ਵੀਡੀਓ ਕਥਿਤ ਤੌਰ 'ਤੇ ਇਕ ਪਤੀ ਦਾ ਹੈ ਜੋ ਉਸ ਦੇ ਭਤੀਜੇ ਨਾਲ ਮਿਲ ਕੇ ਉਸ ਨੂੰ ਧੋਖਾ ਦੇ ਰਹੀ ਸੀ।  

ਅੱਗੇ ਦੀ ਜਾਂਚ ਵਿਚ 'ਆਲਟ ਨਿਊਜ਼' ਨੇ ਪਾਇਆ ਕਿ ਪੁਰਤਗਾਲ ਦੀਆਂ ਕਈ ਵੈਬਸਾਈਟਾਂ ਵਲੋਂ ਇਸ ਘਟਨਾ ਦੀ ਸੂਚਨਾ ਪਾਈ ਗਈ ਸੀ। ਇਹ ਦਾਅਵਾ ਕੀਤਾ ਗਿਅ ਹੈ ਕਿ ਇਹ ਘਟਨਾ ਇਕ ਬਾਹਰੀ ਵਿਆਹੁਤਾ ਸਬੰਧ ਵਿਚ ਹੋਈ ਸੀ। ਹਾਲਾਂਕਿ ਟਵੀਟ ਵਿਚ ਕੀਤੇ ਗਏ ਦਾਅਵਿਆਂ ਦਾ ਕੋਈ ਹਵਾਲਾ ਨਹੀਂ ਹੈ ਕਿ ਇਹ ਜੋੜਾ ਇਕ ਮੁਸਲਿਮ ਜੋੜੀ ਹੈ ਅਤੇ ਉਸ ਦੇ ਵਾਲ ਬੁਰਕਾ ਨਾ ਪਹਿਨਣ ਕਾਰਨ ਕੱਟੇ ਗਏ ਸਨ।

Photo Photo ਪੱਛਮੀ ਬੰਗਾਲ 'ਚ ਮੁਸਲਿਮਾਂ ਨਾਲ ਭਰੀ ਬੱਸ 'ਤੇ ਪਾਕਿਸਤਾਨੀ ਝੰਡਾ ਲਹਿਰਾਇਆ : ਪੱਛਮੀ ਬੰਗਾਲ (ਦੀਦੀ ਦੇ ਰਾਜ) ਤੋਂ ਮੁਸਲਮਾਨਾਂ ਨਾਲ ਭਰੀ ਬੱਸ ਪਾਕਿਸਤਾਨੀ ਝੰਡੇ ਦੇ ਨਾਲ ਪੰਜਾਬ (ਕੈਪਟਨ ਅਮਰਿੰਦਰ ਸਿੰਘ ਦੇ ਰਾਜ) ਪਹੁੰਚੀ। ਪਾਕਿਸਤਾਨੀ ਝੰਡੇ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਕੀ ਕੀਤਾ ਸੁਣੋ। ਇਕ ਵੀਡੀਓ ਇਸ ਸੰਦੇਸ਼ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਸੀ। ਇਸ ਵੀਡੀਓ ਵਿਚ ਇਕ ਬਜ਼ੁਰਗ ਵਿਅਕਤੀ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਮੁਤਾਬਕ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਬੱਸ 'ਤੇ ਪਾਕਿਸਤਾਨੀ ਝੰਡਾ ਲਹਿਰਾਇਆ ਹੈ।

ਇਸ ਵੀਡੀਓ ਨੂੰ  ਨੇ ਸ਼ੇਅਰ ਕੀਤਾ ਸੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਫਾਲੋ ਕਰਦੇ ਹਨ। ਜਦਕਿ  ਵੀਡੀਓ ਵਿਚ ਝੰਡਾ ਪਾਕਿਸਤਾਨ ਦਾ ਝੰਡਾ ਨਹੀਂ ਹੈ। ਇਹ ਇਕ ਆਮ ਝੰਡਾ ਹੈ, ਜਿਸ ਨੂੰ ਉਪ ਮਹਾਂਦੀਪ ਵਿਚ ਮੁਸਲਿਮ ਸਮਾਜ ਵਲੋਂ ਧਾਰਮਿਕ ਪ੍ਰਤੀਕ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਘਟਨਾ ਹਰਿਆਣਾ ਵਿਚ ਮਾਰਚ 2018 ਵਿਚ ਹੋਈ ਸੀ। 

Photo Photoਸਟੇਸ਼ਨ 'ਤੇ ਨਮਾਜ਼ ਪੜ੍ਹਨ ਵਾਲਿਆਂ ਕਰਕੇ ਤਾਮਿਲਨਾਡੂ ਦੇ ਨੀਟ ਵਿਦਿਆਰਥੀ ਹੋਏ ਲੇਟ :  ਮਈ 2018 ਵਿਚ ਸੋਸ਼ਲ ਮੀਡੀਆ 'ਤੇ ਪ੍ਰਸਾਰਤ ਇਕ ਤਸਵੀਰ ਜਿਸ ਵਿਚ ਪੁਰਸ਼ਾਂ ਦਾ ਇਕ ਸਮੂਹ ਰੇਲਵੇ ਟ੍ਰੈਕ 'ਤੇ ਨਮਾਜ਼ ਪੜ੍ਹਦੇ ਦਿਸ ਰਹੇ ਹਨ। ਇਸ ਤਸਵੀਰ ਦੇ ਨਾਲ ਲਿਖਿਆ ਹੋਇਆ ਸੀ ਕਿ 'ਰੇਲ ਮਾਰਗ ਨਮਾਜ਼ ਲਈ ਨਹੀਂ ਹੈ। ਦੁੱਖ ਦੀ ਗੱਲ ਹੈ ਕਿ ਇਸ ਟ੍ਰੇਨ ਵਿਚ ਯਾਤਰਾ ਕਰਨ ਵਾਲੇ ਵਿਦਿਆਰਥੀ ਇਸ ਵਜ੍ਹਾ ਕਰਕੇ ਲੇਟ ਹੋ ਗਏ ਅਤੇ ਨੀਟ ਪ੍ਰੀਖਿਆਵਾਂ ਵਿਚ ਸਮੇਂ ਸਿਰ ਨਹੀਂ ਪਹੁੰਚ ਸਕੇ। ਲਿਖਤ ਤਾਮਿਲ ਭਾਸ਼ਾ ਵਿਚ ਸੀ।

Namaz On Railway LineNamaz On Railway Lineਜਦਕਿ ਇਹ ਤਸਵੀਰ ਤਾਮਿਲਨਾਡੂ ਤੋਂ ਨਹੀਂ ਹੈ ਅਤੇ ਨੀਟ ਪ੍ਰੀਖਿਆ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਨੂੰ ਜੂਨ 2017 ਵਿਚ ਨਵੀਂ ਦਿੱਲੀ ਵਿਚ ਕਲਿਕ ਕੀਤਾ ਗਿਆ ਸੀ। ਟਾਈਮਜ਼ ਆਫ਼ ਇੰਡੀਆ ਦੇ ਫੋਟੋ ਪੱਤਰਕਾਰ ਆਨੰਦ ਚਟੋਪਾਧਿਆਏ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਅਲਵਿਦਾ ਰਮਜ਼ਾਨ (ਰਮਜ਼ਾਨ ਦੀ ਆਖ਼ਰੀ ਪ੍ਰਾਰਥਨਾ) ਕਰਨ ਵਾਲੇ ਮੁਸਲਿਮਾਂ ਦੀ ਇਹ ਤਸਵੀਰ ਲਈ ਸੀ, ਜਿਸ ਨੂੰ ਟਾਈਮਜ਼ ਆਫ਼ ਇੰਡੀਆ ਵਲੋਂ 23 ਜੂਨ 2017 ਨੂੰ ਪ੍ਰਕਾਸ਼ਤ ਕੀਤਾ ਗਿਆ ਸੀ।

Namaz On Railway LineNamaz On Railway Lineਕਾਸਗੰਜ ਹਿੰਸਾ ਦੌਰਾਨ ਹਿੰਦੂ ਨੌਜਵਾਨਾਂ ਦੀ ਮੌਤ ਦੀ ਫੇਕ ਨਿਊਜ਼ : 26 ਜਨਵਰੀ 2018 ਨੂੰ ਉਤਰ ਪ੍ਰਦੇਸ਼ ਦੇ ਕਾਸਗੰਜ ਵਿਚ ਸੰਪਰਦਾਇਕ ਹਿੰਸਾ ਤੋਂ ਬਾਅਦ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤ੍ਰਿਭੁਜ ਦੇ ਅਸਫ਼ਲ ਹੋਣ 'ਤੇ ਇਕ ਝੜਪ ਤੋਂ ਬਾਅਦ ਦੋ ਸਮਾਜਾਂ ਦੇ ਵਿਚਕਾਰ ਝਗੜਾ ਹੋ ਗਿਆ ਸੀ, ਜਿਸ ਵਿਚ ਇਕ ਨੌਜਵਾਨ ਚੰਦਨ ਗੁਪਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦੁਕਾਨਾਂ ਨੂੰ ਬੰਦ ਕਰਵਾ ਦਿਤਾ ਗਿਆ, ਬੱਸਾਂ ਵਿਚ ਅੱਗ ਲਗਾਈ ਗਈ, ਸੋਸ਼ਲ ਮੀਡੀਆ 'ਤੇ ਰਿਪੋਰਟ ਫੈਲਣੀ ਸ਼ੁਰੂ ਹੋ ਗਈ ਕਿ ਗੁਪਤਾ ਤੋਂ ਇਲਾਵਾ ਇਕ ਹੋਰ ਨੌਜਵਾਨ ਰਾਹੁਲ ਉਪਾਧਿਆਏ ਹਿੰਸਾ ਵਿਚ ਮਾਰੇ ਗਏ ਸਨ।

Kasganj RiotKasganj Riotਇਸ ਨੂੰ ਪੋਸਟ ਕਰਨ ਵਾਲਿਆਂ ਵਿਚ ਮੇਲ ਟੂਡੇ ਦੇ ਤਤਕਾਲੀਨ ਪ੍ਰਬੰਧ ਸੰਪਾਦਕ ਅਭਿਜੀਤ ਮਜੂਮਦਾਰ ਸਨ। ਇਨ੍ਹਾਂ ਟਵੀਟਾਂ ਦੀ ਭਾਸ਼ਾ ਅਤੇ ਬੋਲਚਾਲ ਵਿਚ ਭੜਕਾਊ ਅਤੇ ਸੰਪਰਦਾਇਕਤਾ ਸੀ। ਇਹ ਦੱਸਦੇ ਹੋਏ ਕਿ ਮੁਸਲਮਾਨਾਂ ਦੇ ਹੱਥੋਂ ਸੰਘਰਸ਼ ਵਿਚ ਹਿੰਦੂ ਨੌਜਵਾਨਾਂ ਦੀ ਮੌਤ ਹੋ ਰਹੀ ਸੀ। ਹਾਲਾਂਕਿ ਇਹ ਰਿਪੋਰਟ ਪੂਰੀ ਤਰ੍ਹਾਂ ਝੂਠੀ ਸਾਬਤ ਹੋਈ। ਯੂਪੀ ਪੁਲਿਸ ਨੇ ਇਕ ਅਧਿਕਾਰਕ ਬਿਆਨ ਜਾਰੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਉਪਾਧਿਆÂੈ ਜਿੰਦਾ ਹੈ ਅਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਲਈ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

Kasganj RiotsKasganj Riotsਮੇਰਠ 'ਚ ਪੁਰਾਣਾ, ਝੂਠਾ ਮਾਮਲਾ ਮਦੱਰਸੇ ਦੇ ਅੰਦਰ ਬਲਾਤਕਾਰ ਦੀ ਘਟਨਾ ਦੇ ਰੂਪ ਵਿਚ ਫੈਲ ਗਿਆ : ਮਈ 2018 ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਵਾਲੀ ਇਕ ਨੌਜਵਾਨ ਔਰਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਵੀਡੀਓ ਵਿਚ ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੇ ਨਾਲ ਇਕ ਮਦੱਰਸੇ ਦੇ ਅੰਦਰ ਸਮੂਹਕ ਬਲਾਤਕਾਰ ਕੀਤਾ ਗਿਆ ਸੀ ਅਤੇ ਇਸਲਾਮ ਵਿਚ ਤਬਦੀਲ ਕਰਨ ਲਈ ਦਬਾਅ ਪਾਇਆ ਗਿਆ ਸੀ। ਇਸ ਵੀਡੀਓ ਨੂੰ ਕਈ ਪੇਜ਼ਾਂ ਨੇ ਇਹ ਲਿਖ ਕੇ ਸਾਂਝਾ ਕੀਤਾ।

Kasganj Riot TweetKasganj Riot Tweet ''ਮਦੱਰਸੇ ਵਿਚ ਰੇਪ : ਮੇਰਠ ਦੇ ਮਦੱਰਸੇ ਵਿਚ ਇਸ ਹਿੰਦੂ ਬੇਟੀ ਨਾਲ  ਕਈ ਮਹੀਨਿਆਂ ਤਕ ਹੋਇਆ ਬਲਾਤਕਾਰ ਪਰ ਸਾਡਾ ਮੀਡੀਆ ਮੌਨ, ਅਜਿਹਾ ਕਿਉਂ? ਕੋਈ ਵੀ ਇਸ 'ਤੇ ਨਹੀਂ ਬੋਲਦਾ, ਇਸ 'ਤੇ ਕੋਈ ਬਹਿਸ ਨਹੀਂ ਕਿਉਂਕਿ ਮਾਮਲਾ ਮਦੱਰਸੇ ਦਾ ਹੈ ਅਤੇ ਮੌਲਵੀ ਦਾ ਹੈ, ਜੇਕਰ ਕਿਸੇ ਮੰਦਰ ਦਾ ਹੁੰਦਾ ਹੈ ਅਤੇ ਸਾਧੂ ਸੰਤ ਦਾ ਹੁੰਦਾ ਤਾਂ ਸਾਰਾ ਮੀਡੀਆ ਅਗਲੇ 6 ਮਹੀਨੇ ਤਕ ਸਮਾਚਾਰ ਚਲਾਉਂਦਾ ਅਤੇ ਦਸਦਾ ਕਿ ਸਾਰੇ ਸਾਧੂ ਸੰਤ ਰੇਪਿਸਟ ਹਨ, ਮੰਦਰਾਂ ਨੂੰ ਬੰਦ ਕਰੋ।''

Church KarnatkaChurch Karnatkaਕਰਨਾਟਕ ਦੇ ਬਾਰੇ ਵਿਚ ਸੰਪਰਦਾਇਕ ਰੂਪ ਨਾਲ ਉਤੇਜਿਕ ਗ਼ਲਤਫ਼ਹਿਮੀ : ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਮਈ 2018 ਵਿਚ ਹੋਈਆਂ ਸਨ। ਚੋਣਾਂ ਲਈ ਚੋਣ ਵਿਚ ਗਲਤਫ਼ਹਿਮੀ ਫੈਲਾਈ ਗਈ ਜੋ ਚੋਣਾਂ ਖ਼ਤਮ ਹੋਣ ਤੋਂ ਬਾਅਦ ਲਗਾਤਾਰ ਜਾਰੀ ਰਹੀ ਅਤੇ ਨਵੀਂ ਸਰਕਾਰ ਬਣਾਈ ਗਈ। ਇਨ੍ਹਾਂ ਸਾਰੇ ਮਾਮਲਿਆਂ ਵਿਚ ਮੁਸਲਮਾਨਾਂ ਅਤੇ ਇਸਾਈਆਂ ਨੂੰ ਹਮਲਾਵਰਾਂ ਅਤੇ ਸਾਜਿਸ਼ਕਾਰਾਂ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੇ ਰਾਜ ਵਿਚ ਕਾਂਗਰਸ ਪਾਰਟੀ ਅਤੇ ਕਾਂਗਰਸ-ਜੇਡੀਐਸ ਸਰਕਾਰ ਦਾ ਸਮਰਥਨ ਕੀਤਾ ਸੀ।

ਜੇਕਰ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਕਾਂਗਰਸ ਨੇਤਾ 'ਹਿੰਦੂਆਂ ਦਾ ਖ਼ੂਨ' ਵਹਾਉਣ ਦਾ ਵਾਅਦਾ ਕਰਦਾ ਹੈ : ਬੰਗਲੁਰੂ ਕਾਂਗਰਸ ਉਮੀਦਵਾਰ (ਚਮਾਰਾਜਪੇਟ) ਜ਼ਮੀਰ ਅਹਿਮਦ ਕਾਂਗਰਸ ਦੇ ਸੱਤਾ ਵਿਚ ਆਉਣ ਮਗਰੋਂ ਮੰਤਰੀ ਬਣਦੇ ਹਨ ਤਾਂ ਉਹ ਹਿੰਦੂਆਂ ਦਾ ਖ਼ੂਨ ਵਹਾਉਣ ਦਾ ਵਾਅਦਾ ਕਰਦਾ ਹੈ। ਇਹ ਉਤੇਜਕ ਸੰਦੇਸ਼ ਇਕ ਵੀਡੀਓ ਦੇ ਨਾਲ ਜੋ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਪ੍ਰਸਾਰਤ ਕੀਤਾ ਗਿਆ ਸੀ। ਵੀਡੀਓ ਵਿਚ ਕਰਨਾਟਕ ਵਿਧਾਨ ਸਭਾ ਚੋਣ ਲਈ ਕਾਂਗਰਸ ਉਮੀਦਵਾਰ ਜ਼ਮੀਰ ਅਹਿਮਦ ਖ਼ਾਨ ਅਪਣੀ ਮੁਹਿੰਮ ਦੇ ਟੀਚੇ 'ਤੇ ਉਰਦੂ ਵਿਚ ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਦਿਸ ਰਹੇ ਹਨ।

Karnatka Muslim Congress Leader Zameer AhmedKarnatka Muslim Congress Leader Zameer Ahmedਇਸ ਸੰਦੇਸ਼ ਦੇ ਨਾਲ ਇਹ ਵੀਡੀਓ ਟਵਿਟਰ 'ਤੇ ਯੂਜ਼ਰ ਕਮਲ ਲੋਚਨ ਮਹੰਤਾ ਦੁਆਰਾ ਪੋਸਟ ਕੀਤਾ ਗਿਆ ਸੀ। ਜਨਾਬ ਅਪਣੇ ਟਵਿੱਟਰ ਪ੍ਰੋਫਾਈਲ ਅਨੁਸਾਰ ਸ਼ਿਕਾਗੋ ਵਿਚ ਰਹਿਣ ਵਾਲੇ ਇਕ ਸਵੈਘੋਸ਼ਿਤ ਹਿੰਦੂ ਰਾਸ਼ਟਰਵਾਦੀ ਹਨ, ਜਿਨ੍ਹਾਂ ਨੂੰ 'ਪ੍ਰਧਾਨ ਮੰਤਰੀ ਐਟ ਨਰਿੰਦਰ ਮੋਦੀ' ਤੋਂ ਆਸ਼ੀਰਵਾਦ ਦਿਤਾ ਜਾਂਦਾ ਹੈ। ਜਿਵੇਂ ਕਿ 00:51 ਤੋਂ 1:00 ਵਜੇ ਤਕ ਪੋਸਟ ਕੀਤੇ ਗਏ ਵੀਡੀਓ ਵਿਚ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ। ਜ਼ਮੀਰ ਅਹਿਮਦ ਖ਼ਾਨ ਕਹਿ ਰਿਹਾ ਹੈ ਕਿ ''ਲਿਖਵਾ ਲੈਣਾ, ਮੇਰੇ ਕੋ ਮਨਿਸਟਰ ਬਣਾਇਆ ਤੋ 5 ਸਾਲ ਦੇ ਅੰਦਰ ਐਸੇ-ਐਸੇ ਕਾਰਨਾਮੇ ਕਰ ਕੇ ਦਿਖਾਊਂਗਾ, ਗਿੰਨੀਜ਼ ਰਿਕਾਰਡ ਮੇਂ ਨਾਮ ਆਏਗਾ।''

Karnatka Muslim Congress Leader Zameer AhmedKarnatka Muslim Congress Leader Zameer Ahmed (ਇਸ ਨੂੰ ਲਿਖਣ ਵਿਚ, ਜੇਕਰ ਮੈਂ ਮੰਤਰੀ ਬਣ ਗਿਆ ਤਾਂ ਪੰਜ ਸਾਲ ਵਿਚ ਅਜਿਹਾ ਕੰਮ ਕਰਾਂਗਾ ਕਿ ਮੇਰਾ ਨਾਮ ਗਿੰਨੀਜ਼ ਰਿਕਾਰਡ ਵਿਚ ਦਿਖਾਈ ਦੇਵੇਗਾ-ਅਨੁਮਾਨਿਤ ਅਨੁਵਾਦ)। ਇਸ ਦੀ ਬਜਾਏ ਦਾਅਵਾ ਕੀਤਾ ਗਿਆ ਹੈ ਕਿ ਕਾਂਗਰਸ ਉਮੀਦਵਾਰ ਖ਼ੂਨ ਵਹਾਉਣ ਦਾ ਵਾਅਦਾ ਕਰ ਰਿਹਾ ਹੈ। ਇਸ ਨੂੰ ਭਾਜਪਾ ਸਮਰਥਕਾਂ ਦੁਆਰਾ ਸੋਸ਼ਲ ਮੀਡੀਆ 'ਤੇ ਵਿਆਪਕ ਰੂਪ ਨਾਲ ਸਾਂਝਾ ਕੀਤਾ ਗਿਆ ਸੀ। 

Karnatka Muslim Congress Leader Zameer AhmedKarnatka Muslim Congress Leader Zameer Ahmedਕਰਨਾਟਕ 'ਚ ਕਾਂਗਰਸ ਦੀ ਰੈਲੀ ਵਿਚ ਪਾਕਿਸਤਾਨ ਦਾ ਝੰਡਾ : ਸੋਸ਼ਲ ਮੀਡੀਆ ਇਸ ਦਾਅਵੇ ਤੋਂ ਹੈਰਾਨ ਸੀ ਕਿ ਪਾਕਿਸਤਾਨੀ ਝੰਡਾ ਉਤਰੀ ਬੇਲਗਾਮ ਵਿਚ ਕਾਂਗਰਸ ਪਾਰਟੀ ਦੁਆਰਾ ਕੀਤੀ ਗਈ ਇਕ ਰੈਲੀ ਵਿਚ ਲਹਿਰਾਇਆ ਜਾ ਰਿਹਾ ਸੀ। ਰੈਲੀ ਦੇ ਇਕ ਵੀਡੀਓ ਦੇ ਨਾਲ ਇਹ ਸੰਦੇਸ਼ ਪਾਇਆ ਗਿਆ, ਜਿਸ ਵਿਚ ਹਰੇ ਰੰਗ ਦਾ ਝੰਡਾ ਦੇਖਿਆ ਜਾ ਸਕਦਾ ਹੈ। ਇਹ ਸੰਦੇਸ਼ ਕਈ ਪਲੇਟਫਾਰਮਾਂ ਫੇਸਬੁਕ, ਟਵਿੱਟਰ ਅਤੇ ਵਾਟਸਐਪ 'ਤੇ ਫੈਲਿਆ ਸੀ।

Pak Flag in Congress RallyPak Flag in Congress Rallyਇਸ ਰੈਲੀ ਵਿਚ ਘੁਮਾਇਆ ਗਿਆ ਝੰਡਾ ਅਸਲ ਵਿਚ ਪਾਕਿਸਤਾਨੀ ਝੰਡਾ ਨਹੀਂ ਸੀ। ਇਹ ਅਸਲ ਵਿਚ ਆਈਯੂਐਮਐਲ (ਭਾਰਤੀ ਸੰਘ ਮੁਸਲਿਮ ਲੀਗ) ਦਾ ਝੰਡਾ ਹੈ, ਜੋ ਪਾਕਿਸਤਾਨ ਦੇ ਝੰਡੇ ਤੋਂ ਅਲੱਗ ਹੈ। ਵੀਡੀਓ ਵਿਚ ਪਾਕਿਸਤਾਨੀ ਝੰਡੇ ਦੇ ਖੱਬੇ ਪਾਸੇ ਇਕ ਚਿੱਟਾ ਬੈਂਡ ਹੈ। ਇਸ ਤੋਂ ਇਲਾਵਾ ਦੋਹੇ ਝੰਡਿਆਂ ਵਿਚ ਰੰਗ ਅਤੇ ਚੰਦਰਮਾ ਦੇ ਕੋਣ ਵਿਚ ਇਕ ਫ਼ਰਕ ਹੈ। ਅਕਸਰ ਪਾਕਿਸਤਾਨੀ ਝੰਡਾ ਇਸਲਾਮ ਦੇ ਬੈਨਰ ਦੇ ਨਾਲ ਵੀ ਜੋੜ ਦੇ ਦੇਖਿਆ ਜਾਂਦਾ ਹੈ। 

Pak Flag in Congress Rally KarnatakaPak Flag in Congress Rally Karnatakaਲਿੰਗਾਇਤ ਮੁੱਦੇ 'ਚ ਚਰਚ ਦੀ ਭੂਮਿਕਾ : ''ਦੇਖੋ! ਹਿੰਦੂਆਂ ਤੋਂ ਲਿੰਗਾਇਤ ਨੂੰ ਅਲੱਗ ਕਰਨ ਦੀ ਯੋਜਨਾ ਦੇ ਪਿੱਛੇ ਚਰਚ। ਮੰਨਿਆ ਜਾਂਦਾ ਹੈ ਕਿ ਸਿਕਜੇਨ ਸੀਬੀਸੀਆਈ ਦੁਆਰਾ ਆਰਕਬਿਸ਼ਪ ਬੰਗਲੁਰੂ ਨੂੰ ਭੇਜੀ ਗਈ ਈਮੇਲ ਲੀਕ...ਇਹ ਬਹੁਤ ਕੁੱਝ ਕਹਿੰਦੀ ਹੈ।'' ਇਸ ਸੰਦੇਸ਼ ਦੇ ਨਾਲ ਭਾਰਤ ਦੇ ਕੈਥੋਲਿਕ ਬਿਸ਼ਪ ਦੇ ਸੰਮੇਲਨ ਵਲੋਂ ਲਿੰਗਾਇਤਾਂ ਨੂੰ ਅਲੱਗ-ਅਲੱਗ ਧਾਰਮਿਕ ਦਰਜਾ ਦੇਣ ਦਾ ਜਸ਼ਨ ਮਨਾਉਣ ਅਤੇ ਕਰਨਾਟਕ ਵਿਚ ਆਤਮਾਵਾਂ ਦੀ ਫ਼ਸਲ ਲਈ ਸਖ਼ਤ ਮਿਹਨਤ ਕਰਨ ਲਈ ਬੇਨਤੀ ਕੀਤੀ ਗਈ। ਭਾਜਪਾ ਸਾਂਸਦ ਸੁਬਰਮਣੀਅਮ ਸਵਾਮੀ ਉਨ੍ਹਾਂ ਲੋਕਾਂ ਵਿਚੋਂ ਸਨ, ਜਿਨ੍ਹਾਂ ਨੇ ਇਸ ਸੰਦੇਸ਼ ਨੂੰ ਦੁਬਾਰਾ ਟਵੀਟ ਕੀਤਾ ਸੀ।

Fake E-Mail LatterFake E-Mail Latter 'ਆਲਟ ਨਿਊਜ਼' ਨੇ ਦਸਿਆ ਸੀ ਕਿ ਇਹ ਇਕ ਨਕਲੀ ਈਮੇਲ ਕਿਵੇਂ ਹੈ? ਭਾਰਤ ਦੇ ਕੈਥੋਲਿਕ ਬਿਸ਼ਪ ਸੰਮੇਲਨ ਦੇ ਜਨਰਲ ਸਕੱਤਰ ਬਿਸ਼ਪ ਥਿਓਡੋਰ ਨੇ ਦਾਅਵਿਆਂ ਨੂੰ ਫੇਕ ਦਸਿਆ। ਇਕ ਸਪੱਸ਼ਟੀਕਰਨ ਵਿਚ ਥਿਓਡੋਰ ਨੇ ਕਿਹਾ ਕਿ ਚੋਣਾਂ ਦੀ ਪਹਿਲੀ ਸ਼ਾਮ 'ਤੇ ਸੋਸ਼ਲ ਮੀਡੀਆ ਅਤੇ ਕਰਨਾਟਕ ਵਿਚ ਇਕ ਬਹੁਤ ਹੀ ਮੰਦਭਾਗਾ ਨਕਲੀ ਪੱਤਰ ਪ੍ਰਸਾਰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੂਠੇ ਪੱਤਰ ਲਿੰਗਾਇਤ ਮੁੱਦੇ ਵਿਚ ਚਰਚਾਂ ਦੀ ਭਾਗੀਦਾਰੀ ਸਬੰਧੀ ਜੰਗਲੀ ਦੋਸ਼ ਫੈਲਾਉਂਦੇ ਹਨ। 

ਇਨ੍ਹਾਂ ਉਪਰੋਕਤ ਘਟਨਾਵਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਗ਼ਲਤਫਹਿਮੀਆਂ ਫੈਲਾਅ ਕੇ ਮੁਸਲਿਮਾਂ ਅਤੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਗਲੇ ਕੁੱਝ ਮਹੀਨਿਆਂ ਵਿਚ ਕਈ ਜਿੱਥੇ ਕਈ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ, ਉਥੇ ਹੀ 2019 ਦੀਆਂ ਆਮ ਚੋਣਾਂ ਵੀ ਜ਼ਿਆਦਾ ਦੂਰ ਨਹੀਂ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement