
ਇੰਡੀਗੋ ਦੀ ਇਕ ਫਲਾਈਟ ਨੂੰ ਉਡਾਣ ਭਰਨ ਤੋਂ ਠੀਕ ਪਹਿਲਾਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਇੰਡੀਗੋ ਦੇ ਮੁੰਬਈ ਤੋਂ ਦਿੱਲੀ
ਨਵੀਂ ਦਿੱਲੀ (ਭਾਸ਼ਾ) : ਇੰਡੀਗੋ ਦੀ ਇਕ ਫਲਾਈਟ ਨੂੰ ਉਡਾਣ ਭਰਨ ਤੋਂ ਠੀਕ ਪਹਿਲਾਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਇੰਡੀਗੋ ਦੇ ਮੁੰਬਈ ਤੋਂ ਦਿੱਲੀ ਹੋਕੇ ਲਖਨਊ ਜਾਣ ਵਾਲੇ ਜਹਾਜ਼ ਵਿਚ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਸ਼ਨਿਚਰਵਾਰ ਨੂੰ ਉਸ ਨੂੰ ਉਡਾਣ ਭਰਨ ਤੋਂ ਰੋਕ ਦਿਤਾ ਗਿਆ। ਸੂਤਰਾਂ ਨੇ ਦੱਸਿਆ ਕਿ ਬੰਬ ਧਮਕੀ ਮੁਲਾਂਕਣ ਕਮੇਟੀ (ਬੀਟੀਏਸੀ) ਨੇ ਇਸ ਧਮਕੀ ਨੂੰ ਗੰਭੀਰਤਾ ਤੋਂ ਲਿਆ ਜਿਸ ਤੋਂ ਬਾਅਦ ਜਹਾਜ਼ ਨੂੰ ਇਕ ਖਾਲੀ ਥਾਂ ਉਤੇ ਲਜਾਇਆ ਗਿਆ।
Indigo security has received a bomb threat call at Mumbai Airport for Mumbai-Delhi flight
— ANI (@ANI) December 15, 2018
ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿਚ ਸੁਰੱਖਿਆ ਏਜੰਸੀਆਂ ਨੇ ਜਹਾਜ਼ ਨੂੰ ‘ਸੁਰੱਖਿਅਤ ਐਲਾਨ ਕਰ ਦਿਤਾ। ਇਸ ਘਟਨਾ ਉਤੇ ਇੰਡੀਗੋ ਦੀ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਜਹਾਜ਼ ਨੂੰ ਸਵੇਰੇ ਛੇ ਵਜ ਕੇ ਪੰਜ ਮਿੰਟ ਉਤੇ ਲੈਂਡ ਕਰਨਾ ਸੀ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿਚ ਕਿੰਨੇ ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ, ‘ਗੋ ਏਅਰ ਫਲਾਈਟ ਜੀ8 329 ਤੋਂ ਦਿੱਲੀ ਜਾ ਰਹੀ ਇਕ ਮਹਿਲਾ ਯਾਤਰੀ ਟੀ1 'ਤੇ ਇੰਡੀਗੋ ਦੇ ਚੈੱਕ ਇਨ ਕਾਊਂਟਰ ਉਤੇ ਗਈ ਅਤੇ ਉਥੇ ਦੱਸਿਆ ਕਿ ਇੰਡੀਗੋ ਦੀ ਫਲਾਈਟ 6ਈ 3612 ਵਿਚ ਬੰਬ ਹੈ।
#UPDATE Indigo: A passenger travelling with another private carrier told our staff at Mumbai airport that there could be a bomb on Mumbai-Delhi flight 6E 3612. The passenger was found to be mentally unsound. Operations have resumed however the flight was delayed by one hour. https://t.co/w9boiryekQ
— ANI (@ANI) December 15, 2018
ਸੂਤਰ ਨੇ ਦੱਸਿਆ ਕਿ ਮਹਿਲਾ ਯਾਤਰੀ ਨੇ ਕੁੱਝ ਲੋਕਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਅਤੇ ਦਾਅਵਾ ਕੀਤਾ ਕਿ ਉਹ ਰਾਸ਼ਟਰ ਲਈ ਖ਼ਤਰਾ ਹੈ। ਇਸ ਤੋਂ ਬਾਅਦ ਸੀਆਈਐਸਐਫ ਦੇ ਕਰਮੀ ਉਸ ਨੂੰ ਜਾਂਚ ਪੜਤਾਲ ਲਈ ਹਵਾਈ ਅੱਡੇ ਪੁਲਿਸ ਥਾਣੇ ਲੈ ਕੇ ਗਏ। ਸੂਤਰ ਨੇ ਕਿਹਾ, ‘ਸੀਆਈਐਸਐਫ ਦੇ ਸਹਾਇਕ ਕਮਾਂਡਰ ਦੇ ਦਫ਼ਤਰ ਵਿਚ ਬੀਟੀਏਸੀ ਦੀ ਬੈਠਕ ਬੁਲਾਈ ਗਈ ਜਿਸ ਵਿਚ ਧਮਕੀ ਨੂੰ ਵਿਸ਼ੇਸ਼ ਦੱਸਿਆ।