
ਹੁਣ ਰਜਿਸਟ੍ਰੇਸ਼ਨ ਕਾਰਡ ਸਵੇਰੇ 8 ਵਜੇ ਤੋਂ 11 ਵਜੇ ਤੱਕ ਬਣਾਏ ਜਾਣਗੇ। ਪਹਿਲਾਂ ਰਜਿਸਟ੍ਰੇਸ਼ਨ ਸਵੇਰੇ 10 ਵਜੇ ਤੱਕ ਹੁੰਦੀ ਸੀ।
ਚੰਡੀਗੜ੍ਹ: ਅੱਜ ਤੋਂ ਪੀਜੀਆਈ ਚੰਡੀਗੜ੍ਹ ਵਿਚ ਓਪੀਡੀ ਰਜਿਸਟ੍ਰੇਸ਼ਨ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦਰਅਸਲ ਰਜਿਸਟ੍ਰੇਸ਼ਨ ਦੇ ਸਮੇਂ ਵਿਚ ਇਕ ਘੰਟੇ ਦਾ ਵਾਧਾ ਕੀਤਾ ਗਿਆ ਹੈ। ਹੁਣ ਰਜਿਸਟ੍ਰੇਸ਼ਨ ਕਾਰਡ ਸਵੇਰੇ 8 ਵਜੇ ਤੋਂ 11 ਵਜੇ ਤੱਕ ਬਣਾਏ ਜਾਣਗੇ। ਪਹਿਲਾਂ ਰਜਿਸਟ੍ਰੇਸ਼ਨ ਸਵੇਰੇ 10 ਵਜੇ ਤੱਕ ਹੁੰਦੀ ਸੀ।
ਇਹ ਵੀ ਪੜ੍ਹੋ: ਤਲਵੰਡੀ ਸਾਬੋ ਦੇ ਪਿੰਡ ਗੁਰੂਸਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਮੰਨਾ ਗੈਂਗ ਦਾ ਮੈਂਬਰ ਬੀਨੂੰ ਸਿੰਘ ਜਖ਼ਮੀ
ਜਨਰਲ ਓਪੀਡੀ ਅਤੇ ਸਪੈਸ਼ਲਿਟੀ ਕਲੀਨਿਕਾਂ ਲਈ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ ਇਕ ਘੰਟਾ ਵਧਾ ਦਿੱਤਾ ਗਿਆ ਹੈ। ਰਜਿਸਟ੍ਰੇਸ਼ਨ ਲਈ ਨਵਾਂ ਸਮਾਂ ਸਵੇਰੇ 8 ਵਜੇ ਤੋਂ 11 ਵਜੇ (ਸੋਮਵਾਰ ਤੋਂ ਸ਼ੁੱਕਰਵਾਰ) ਅਤੇ ਸਵੇਰੇ 8 ਤੋਂ 10.30 ਵਜੇ (ਸ਼ਨੀਵਾਰ) ਹੋਵੇਗਾ।
ਇਹ ਵੀ ਪੜ੍ਹੋ: ਹਰਿਆਣਾ STF ਨੇ ਬੰਬੀਹਾ ਗੈਂਗ ਦੇ ਲੋੜੀਂਦੇ ਬਦਮਾਸ਼ ਨੂੰ ਕੀਤਾ ਗ੍ਰਿਫ਼ਤਾਰ, ਗੋਰਖਾ ਮਲਿਕ ਗੈਂਗ ਦਾ ਸਰਗਨਾ ਵੀ ਕਾਬੂ
ਸਪੈਸ਼ਲ ਕਲੀਨਿਕ ਲਈ ਦੁਪਹਿਰ 2 ਤੋਂ 3 ਵਜੇ ਤੱਕ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਪਰੋਕਤ ਤਬਦੀਲੀਆਂ ਪੀਜੀਆਈਐਮਈਆਰ ਦੀਆਂ ਵੱਖ-ਵੱਖ ਓਪੀਡੀਜ਼ ਵਿਚ ਆਉਣ ਵਾਲੇ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਕੀਤੀਆਂ ਗਈਆਂ ਹਨ।