
ਕਾਂਗਰਸ ਦੇ ਸੀਨੀਅਰ ਨੇਤਾ ਅਨੰਦ ਸ਼ਰਮਾ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦਾ ਨਾਮ ਲਏ ਬਗ਼ੈਰ ਸੋਮਵਾਰ ਨੂੰ ਕਿਹਾ........
ਪੁਣੇ (ਪੀਟੀਆਈ) : ਕਾਂਗਰਸ ਦੇ ਸੀਨੀਅਰ ਨੇਤਾ ਅਨੰਦ ਸ਼ਰਮਾ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦਾ ਨਾਮ ਲਏ ਬਗ਼ੈਰ ਸੋਮਵਾਰ ਨੂੰ ਕਿਹਾ ਕਿ ਸੰਗਠਨ ਨੂੰ ਪਾਬੰਧਿਤ ਕਰਨ ਲਈ ਸਰਦਾਰ ਵਲੱਭਭਾਈ ਪਟੇਲ ਦੇ 1948 ਦੇ ਆਦੇਸ਼ ਨੂੰ ਉਹਨਾਂ ਦੀ ਵੱਡੇ ਬੁੱਤ ‘ਸਟੈਚੂ ਆਫ਼ ਯੂਨਿਟੀ’ ਦੇ ਹੇਠ ਲਗਾਇਆ ਜਾਣਾ ਚਾਹੀਦਾ ਹੈ। ਜਿਸ ਦਾ ਖੁਲਾਸਾ ਗੁਜਰਾਤ ਦੇ ਨਰਮਦਾ ਜਿਲ੍ਹੇ ‘ਚ ਜਲਦ ਕੀਤਾ ਜਾਵੇਗਾ। ਸ਼ਰਮਾ ਨੇ ਇਹ ਗੱਲ ਮੀਡੀਆ ਨਾਲ ਗੱਲ ਕਰਦੇ ਹੋਏ ਸੁਝਾਅ ਦਿੱਤਾ ਹੈ ਕਿ ਇਹ ਕਦਮ ਲੋਕਾਂ ਨੂੰ ਦੱਸੇਗਾ ਕਿ ਦੇਸ਼ ਦੇ ਪਹਿਲਾ ਗ੍ਰਹਿ ਮੰਤਰੀ ਉਹਨਾਂ ਦੇ (ਆਰਐਸਐਸ) ਬਾਰੇ ‘ਚ ਕੀ ਸੋਚਦੇ ਸੀ।
Sardar Vallabh Bhai Patel
ਉਹਨਾਂ ਨੇ ਕਿਹਾ, ਉਹਨਾਂ ਦੇ (ਆਰਐਸਐਸ..ਭਾਜਪਾ ਦੇ) ‘ਯੂਨਿਟੀ’ ਬਣਾ ਰਹੇ ਹਨ, ਅਤੇ ਉਹ ਵੀ ਚੀਨ ‘ਚ ਨਿਰਮਾਣਤ ਹੈ। ਉਹਨਾਂ ਨੇ ਕਿਹਾ, ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਪਟੇਲ ਦਾ 1948 ‘ਚ ਲਿਖਤ ਇਕ ਆਦੇਸ਼ ਹੈ। ਉਸ ਆਦੇਸ਼ ਨੂੰ ਬੁੱਤ ਦੇ ਹੇਠ ਲਗਾਉਣਾ ਚਾਹੀਦਾ ਹੈ ਤਾਂਕਿ ਦੇਸ਼ ਨੂੰ ਉਹਨਾਂ ਬਾਰੇ ਅਤੇ ਪਟੇਲ ਦੀ ਸੋਚ ਦਾ ਪਤਾ ਚੱਲੇ। ਹਾਲਾਂਕਿ ਸੀਨੀਅਰ ਕਾਂਗਰਸ ਨੇਤਾ ਨੇ ਆਰਐਸਐਸ ਦਾ ਨਾਮ ਨਹੀਂ ਲਿਆ, ਪਰ ਉਹਨਾਂ ਦ ਇਸ਼ਾਰਾ ਅਸਿੱਧੇ ਰੂਪ ਤੋਂ ਗਾਂਧੀ ਦੀ ਹੱਤਿਆ ਦੋਂ ਬਾਅਦ ਸੰਗਠਨ ‘ਤੇ ਲਗਾਈ ਗਈ ਪਾਬੰਦੀ ਵੱਲ ਸੀ। ਜਿਸ ਤੋਂ ਬਾਅਦ ਉਸ ਨੂੰ ਹਟਾ ਲਿਆ ਗਿਆ ਸੀ।
Sardar Vallabh Bhai Patel
ਦੱਸ ਦਈਏ ਕਿ ਸਰਦਾਰ ਵਲੱਭਭਾਈ ਪਟੇਲ ਨੂੰ ਸਮਰਪਿਤ ਦੁਨੀਆਂ ਦੀ ਸਭ ਤੋਂ ਉੱਚੇ ਬੁੱਤ ‘ਸਟੈਚੂ ਆਫ਼ ਯੂਨਿਟੀ’ ਨੂੰ ਅੰਤਿਮ ਰੂਪ ਦੇਣ ਦਾ ਕੰਮ ਪੂਰੀ ਰਫ਼ਤਾਰ ਤੋਂ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਇਸ ਦੀ ਘੁੰਡ ਚੁਕਾਈ ਕਰਨਗੇ। ਨਰਮਦਾ ਨਦੀ ਨੇੜੇ ਸਾਧੂ ਦੀਪ ਦੇ ਟਾਪੂ ‘ਤੇ ਸਥਿਤ ਬੁੱਤ ਲਈ ਲਗਾਤਾਰ ਲਗਭਗ 3400 ਮਜਦੂਰ ਅਤੇ 250 ਇੰਜੀਨੀਅਰ ਕੰਮ ਕਰ ਰਹੇ ਹਨ। ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਜੈਯੰਤੀ ‘ਤੇ ਪ੍ਰਧਾਨ ਮੰਤਰੀ 182 ਮੀਟਰ ਉੱਚੇ ਬੁੱਤ ਦੀ ਘੁੰਡ ਚੁਕਾਈ ਕਰਨਗੇ। ਸਰਦਾਰ ਸਰੋਵਰ ਨਰਮਦਾ ਨਿਗਮ ਲਿਮਿਟਡ (ਐਸਐਸਐਨਐਲ) ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਐਸਐਸ ਰਾਠੌਡ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਨਰਮਦਾ ਦਰਿਆ ਦੇ ਹੇਠਲੇ ਖੇਤਰ ‘ਚ ਦੁਨੀਆਂ ਦਾ ਸਭ ਤੋਂ ਉੱਚਾ ਬੁੱਤ 2389 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ।