
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੀ ਨੀਂਹ ਰੱਖਣ ਵਾਲੇ ਤਾਰੀਕ ਅਨਵਰ ਨੇ ਪਾਰਟੀ ਨੂੰ ਅਲਵਿਦਾ...
ਨਵੀਂ ਦਿੱਲੀ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੀ ਨੀਂਹ ਰੱਖਣ ਵਾਲੇ ਤਾਰੀਕ ਅਨਵਰ ਨੇ ਪਾਰਟੀ ਨੂੰ ਅਲਵਿਦਾ ਕਿਹਾ ਹੈ, ਅਨਵਰ ਨੇ ਐੱਨ.ਸੀ.ਪੀ ਛੱਡਣ ਦੇ ਨਾਲ-ਨਾਲ ਲੋਕ ਸਭਾ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ, ਅਨਵਰ ਨੇ 1999 ਵਿਚ ਸੋਨੀਆਂ ਗਾਂਧੀ ਦੇ ਵਿਦੇਸ਼ੀ ਮੂਲ ਦੇ ਮੁੱਦੇ ਉਤੇ ਕਾਂਗਰਸ ਨਾਲ ਬਗਾਵਤ ਕਰ ਕੇ ਸ਼ਰਦ ਪਵਾਰ ਦੇ ਨਾਲ ਐੱਨ.ਸੀ.ਪੀ. ਬਣਾਈ ਸੀ। ਮੀਡੀਆ ਵਿਚ ਤਾਰੀਕ ਅਨਵਰ ਨੇ ਅਸਤੀਫ਼ਾ ਦੇਣ ਦੀ ਗੱਲ ਨੂੰ ਮੰਨਿਆ ਅਤੇ ਕਿਹਾ, ‘ਮੈਂ ਐੱਨ.ਸੀ.ਪੀ. ਛੱਡ ਦਿੱਤੀ ਹੈ ਅਤੇ ਲੋਕ ਸਭਾ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ।’
Tariq Anwar Resign from NCPਤਾਰੀਕ ਅਨਵਰ ਨੇ ਕਿਹਾ, ਪਵਾਰ ਸਾਹਿਬ ਦਾ ਰਾਫੇਲ ਉਤੇ ਬਿਆਨ ਮੈਨੂੰ ਠੀਕ ਨਹੀਂ ਲੱਗਾ, ਐੱਨ.ਸੀ.ਪੀ. ਵੱਲੋਂ ਸਫ਼ਾਈ ਆਈ, ਪਰ ਉਹ ਸਹੀ ਨਹੀਂ ਹੈ, ਪਵਾਰ ਸਾਹਿਬ ਨੇ ਜਦੋਂ ਬਿਆਨ ਦਿੱਤਾ ਸੀ ਤਾਂ ਖ਼ੁਦ ਉਹਨਾਂ ਨੂੰ ਸਫ਼ਾਈ ਦੇਣੀ ਚਾਹੀਦੀ ਸੀ, ਹਾਲਾਂਕਿ ਉਹਨਾਂ ਦੇ ਖ਼ੁਦ ਵੱਲੋਂ ਕੋਈ ਸਫ਼ਾਈ ਨਹੀਂ ਆਈ, ਇਸ ਕਰਕੇ ਮੈਂ ਅਸਤੀਫ਼ਾ ਦੇ ਦਿੱਤਾ। ਐੱਨ.ਸੀ.ਪੀ. ਛੱਡਣ ਦੇ ਬਾਅਦ ਕਿਸ ਪਾਰਟੀ ਵਿਚ ਜਾਣਗੇ ਇਸ ਸਵਾਲ ਉਤੇ ਤਾਰੀਕ ਅਨਵਰ ਨੇ ਕਿਹਾ ਕਿ ਇਹ ਹੁਣ ਤੱਕ ਨਿਰਣਾ ਨਹੀਂ ਕੀਤਾ, ਸਮਰਥਕਾਂ ਨਾਲ ਗੱਲ ਕਰਨ ਤੋਂ ਬਾਅਦ ਨਿਸ਼ਚਿਤ ਕਰੂੰਗਾ, ਉਸ ਤੋਂ ਬਾਅਦ ਦੱਸੂੰਗਾ।
Sharad Pawarਸੂਤਰਾਂ ਦਾ ਕਹਿਣਾ ਹੈ ਕਿ ਤਾਰੀਕ ਅਨਵਰ ਐਨ.ਸੀ.ਪੀ. ਨੂੰ ਅਸਤੀਫ਼ਾ ਦੇਣ ਤੋਂ ਬਾਅਦ ਇਕ ਵਾਰ ਫਿਰ ਕਾਂਗਰਸ ਵਿਚ ਵਾਪਸੀ ਕਰ ਸਕਦੇ ਹਨ, 2014 ਦੇ ਲੋਕ ਸਭਾ ਚੋਣਾਂ ਵਿਚ ਤਾਰੀਕ ਅਨਵਰ ਨੇ ਬਿਹਾਰ ਦੇ ਕਟਿਹਾਰ ਤੋਂ ਜਿੱਤ ਹਾਸਲ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਵੀਰਵਾਰ ਨੂੰ ਰਾਫੇਲ ਮਾਮਲੇ ਉਤੇ ਐੱਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਦਾ ਮੋਦੀ ਸਰਕਾਰ ਦਾ ਸਮਰਥਨ ਕਰਨ ਦੀ ਖ਼ਬਰ ਆਈ ਸੀ, ਜਿਸ ਉਤੇ ਬਾਅਦ ਵਿਚ ਐੱਨ.ਸੀ.ਪੀ ਨੇ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਇਹੋ ਜਿਹੀ ਕੋਈ ਗੱਲ ਨਹੀਂ ਕਹੀ ਗਈ।
Tarik Anwar1999 ਵਿਚ ਕਾਂਗਰਸ ਦੀ ਵਾਂਗਡੋਰ ਜਦੋਂ ਸੋਨੀਆਂ ਗਾਂਧੀ ਨੇ ਸੰਭਾਲੀ ਤਾਂ ਸ਼ਰਦ ਪਵਾਰ, ਤਾਰੀਕ ਅਨਵਰ ਅਤੇ ਪੀ.ਏ. ਸੰਗਮਾ ਨੇ ਪਾਰਟੀ ਨਾਲ ਬਗਾਵਤ ਕਰ ਦਿੱਤੀ ਸੀ, ਇਹਨਾਂ ਤਿੰਨਾਂ ਨੇਤਾਵਾਂ ਨੇ ਸੋਨੀਆਂ ਗਾਂਧੀ ਦੇ ਵਿਦੇਸ਼ ਮੂਲ ਦਾ ਮੁੱਦਾ ਬਣਾਇਆ ਸੀ, ਇਸ ਤੋਂ ਬਾਅਦ ਤਿੰਨਾਂ ਨੇਤਾਵਾਂ ਨੇ ਮਿਲ ਕੇ ਐੱਨ.ਸੀ.ਪੀ. ਦਾ ਗਠਨ ਕੀਤਾ ਸੀ, ਹਾਲਾਂਕਿ, ਬਾਅਦ ਵਿਚ ਯੂਪੀ.ਏ. ਦੀ ਜਦੋਂ ਕੇਂਦਰ ਸਰਕਾਰ ਬਣੀ ਤਾਂ ਐੱਨ.ਸੀ.ਪੀ. ਕਾਂਗਰਸ ਦੇ ਨਾਲ ਮਿਲ ਗਈ ਸੀ।