ਗ਼ੈਰ-ਲੜਾਕੂ ਭੂਮਿਕਾਵਾਂ ਵਿਚ ਫ਼ੌਜ ਵਧਾਏਗੀ ਔਰਤਾਂ ਦੀ ਗਿਣਤੀ : ਫ਼ੌਜ ਚੀਫ਼
Published : Dec 16, 2018, 1:43 pm IST
Updated : Dec 16, 2018, 1:43 pm IST
SHARE ARTICLE
Rawat
Rawat

ਫ਼ੌਜਚੀਫ਼ ਜਨਰਲ ਬਿਪਨ ਰਾਵਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਫੌਜ ਵਿਚ ਟਰਾਂਲੇਟਰ ਅਤੇ ਸਾਇਬਰ ਐਕਸਪਰਟ ਵਰਗੀ ਗੈਰ ਲੜਾਕੂ ਭੂਮਿਕਾਵਾਂ ਵਿਚ ਔਰਤਾਂ ਦੀ

ਹੈਦਰਾਬਾਦ (ਭਾਸ਼ਾ) : ਫ਼ੌਜਚੀਫ਼ ਜਨਰਲ ਬਿਪਨ ਰਾਵਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਫੌਜ ਵਿਚ ਟਰਾਂਲੇਟਰ ਅਤੇ ਸਾਇਬਰ ਐਕਸਪਰਟ ਵਰਗੀ ਗੈਰ ਲੜਾਕੂ ਭੂਮਿਕਾਵਾਂ ਵਿਚ ਔਰਤਾਂ ਦੀ ਗਿਣਤੀ ਵਧਾਈ ਜਾਵੇਗੀ। ਉਹਨ੍ਹਾਂ ਡੁੰਡੀਗਲ ਸਥਿਤ ਹਵਾਈ ਫ਼ੌਜ ਅਕੈਡਮੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਫ਼ੌਜ ਪੁਲਿਸ ਵਿਚ ਔਰਤਾਂ ਦੀ ਭਰਤੀ ਉਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। 

Bipin RawatBipin Rawat

ਉਨ੍ਹਾਂ ਨੇ ਕਿਹਾ ਕਿ ਅਸੀ ਗਿਣਤੀ ਵਧਾਉਣ ਜਾ ਰਹੇ ਹਾਂ। ਔਰਤਾਂ ਪਹਿਲਾਂ ਤੋਂ ਹੀ ਫ਼ੌਜ ਵਿਚ ਹਨ ਹੁਣ ਅਸੀ ਹੌਲੀ-ਹੌਲੀ ਉਨ੍ਹਾਂ ਨੂੰ ਹੋਰ ਕਾਡਰਾਂ ਵਿਚ ਵੀ ਲੈਣ ਜਾ ਰਹੇ ਹਾਂ। ਅਸੀ ਭਾਰਤੀ ਫ਼ੌਜ ਵਿਚ ਮਹਿਲਾ ਅਧਿਕਾਰੀਆਂ ਦੀ ਗਿਣਤੀ ਵਧਾ ਰਹੇ ਹਾਂ। ਉਨ੍ਹਾਂ ਨੇ ਇਸ ਸਬੰਧ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਫ਼ੌਜ ਵਿਚ ਔਰਤਾਂ ਕਾਨੂੰਨ ਅਤੇ ਸਿੱਖਿਆ ਦੇ ਖੇਤਰਾਂ ਵਿਚ ਪਹਿਲਾਂ ਤੋਂ ਹੀ ਹਨ।

ARMYArmy

ਫ਼ੌਜ ਦੇ  ਚੀਫ਼ ਨੇ ਕਿਹਾ ਕਿ ਮੈਂ ਮਿਲਟਰੀ ਪੁਲਿਸ ਵਿਚ ਵੀ ਮਹਿਲਾ ਜਵਾਨ ਚਾਹੁੰਦਾ ਹਾਂ।  ਫ਼ੌਜੀ ਪੁਲਿਸ ਸੇਵਾ ਵਿਚ ਫ਼ੌਜੀ ਦੇ ਰੂਪ ਵਿਚ ਔਰਤਾਂ ਦੀ ਭਰਤੀ ਅਤੇ ਫਿਰ ਇਸ ਤੋਂ ਬਾਅਦ ਵੇਖਿਆ ਜਾਵੇਗਾ ਕਿ ਕੀ ਭੂਮਿਕਾ ਵਿਸਥਾਰ ਦੀ ਕੋਈ ਗੁੰਜਾਇਸ਼ ਹੈ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਪੁਨੇ ਵਿਚ ਨੈਸ਼ਨਲ ਡੀਫੈਂਸ ਅਕੈਡਮੀ ਵਿਚ 135ਵੇਂ ਕੋਰਸ ਦੀ ਪਾਸਿੰਗ ਆਉਟ ਪਰੇਡ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਫ਼ੌਜ ਹੁਣ ਲੜਾਕੂ ਭੂਮਿਕਾਵਾਂ ਵਿਚ ਔਰਤਾਂ ਨੂੰ ਲੈਣ ਲਈ ਤਿਆਰ ਨਹੀਂ ਹੈ।  

Fighter plane womanFighter plane woman

ਗਰੈਜੁਏਟ ਅਧਿਕਾਰੀਆਂ ਵਿਚ ਲੜਾਕੂ ਪਾਇਲਟ ਪਿ੍ਰਯਾ ਸ਼ਰਮਾ ਵੀ ਸ਼ਾਮਿਲ ਸਨ ਜੋ ਭਾਰਤੀ ਹਵਾਈ ਫ਼ੌਜ ਦੀ ਸੱਤਵੀਂ ਮਹਿਲਾ ਲੜਾਕੂ ਪਾਇਲਟ ਅਤੇ ਰਾਜਸਥਾਨ  ਦੇ ਝੁਨਝੁਨ ਜ਼ਿਲ੍ਹੇ ਨਾਲ ਸਬੰਧ ਰਖਣ ਵਾਲੀ ਤੀਜੀ ਮਹਿਲਾ ਲੜਾਕੂ ਪਾਇਲਟ ਹੈ।

Location: India, Telangana, Hyderabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement