ਖੁਸ਼ਖ਼ਬਰੀ ! ਵੱਡੀਆਂ ਮੁੱਛਾਂ ਰੱਖਣ ਵਾਲੇ ਜਵਾਨਾਂ ਨੂੰ ਮਿਲਣ ਵਾਲੇ ਮੁੱਛ ਭੱਤੇ 'ਚ ਪੰਜ ਗੁਣਾ ਵਾਧਾ
Published : Jan 17, 2019, 2:02 pm IST
Updated : Jan 17, 2019, 2:03 pm IST
SHARE ARTICLE
ADG PAC Vinod Kumar Singh with a PAC personnel
ADG PAC Vinod Kumar Singh with a PAC personnel

ਏਡੀਜੀ ਵਿਨੋਦ ਕੁਮਾਰ ਸਿੰਘ ਨੇ ਮੁੱਛ ਭੱਤੇ ਨੂੰ ਵਧਾ ਕੇ 250 ਰੁਪਏ ਪ੍ਰਤੀ ਮਹੀਨਾ ਕਰਨ ਦਾ ਫ਼ੈਸਲਾ ਕਰ ਲਿਆ।

ਲਖਨਊ : ਪੀਏਸੀ ਵਿਚ ਵੱਡੀਆਂ ਮੁੱਛਾਂ ਰੱਖਣ ਵਾਲੇ ਜਵਾਨਾਂ ਲਈ ਚੰਗੀ ਖ਼ਬਰ ਹੈ। ਹੁਣ ਉਹਨਾਂ ਦਾ ਮੁੱਛ ਭੱਤਾ ਪੰਜ ਗੁਣਾ ਵਧਾ ਕੇ 250 ਰੁਪਏ ਪ੍ਰਤਿ ਮਹੀਨਾ ਕਰ ਦਿਤਾ ਗਿਆ ਹੈ। ਇਹ ਵਾਧਾ ਪੀਏਸੀ ਮੁਖੀ ਏਡੀਜੀ ਦੀ ਪਹਿਲ 'ਤੇ ਹੋਇਆ ਹੈ। 11 ਜਨਵਰੀ ਨੂੰ ਪੀਏਸੀ ਦੇ ਏਡੀਜੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਿਨੋਦ ਕੁਮਾਰ ਸਿੰਘ ਕੁੰਭ ਦੇ ਦੌਰੇ 'ਤੇ ਗਏ। ਇਸ ਦੌਰਾਨ ਪੀਏਸੀ ਦੇ ਕਮਾਂਡਰ ਅਤੇ ਜਵਾਨਾਂ ਨਾਲ ਗੱਲਬਾਤ ਦੌਰਾਨ ਓਹਨਾ ਨੂੰ ਪੰਜ ਅਜਿਹੇ ਜਵਾਨ ਮਿਲੇ ਜਿਹਨਾਂ ਨੇ ਲੰਮੀਆਂ ਮੁੱਛਾਂ ਰੱਖੀਆਂ ਹੋਈਆਂ ਸਨ।

PAC jawans with big mustachePAC jawans with big mustache

ਏਡੀਜੀ ਨੇ ਇਹਨਾਂ ਜਵਾਨਾਂ ਨੂੰ ਓਹਨਾ ਦੀਆਂ ਸ਼ਾਨਦਾਰ ਮੁੱਛਾਂ ਦਾ ਰਾਜ਼ ਪੁੱਛਿਆ ਅਤੇ ਇਹ ਵੀ ਸਵਾਲ ਕੀਤਾ ਕਿ ਉਹ ਇਹਨਾਂ ਦੀ ਦੇਖਭਾਲ ਕਿਵੇਂ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਪੁੱਛਿਆ ਕਿ ਇਹਨਾਂ ਦੀ ਦੇਖਭਾਲ 'ਤੇ ਕਿੰਨਾ ਖਰਚ ਆਉਂਦਾ ਹੈ। ਇਸ 'ਤੇ ਇਕ ਜਵਾਨ ਨੇ ਕਿਹਾ ਕਿ ਕਈ ਸਾਲਾਂ ਤੋਂ ਮੁੱਛਾਂ ਦੇ ਲਈ ਸਰਕਾਰੀ ਭੱਤਾ ਸਿਰਫ 50 ਰੁਪਏ ਪ੍ਰਤੀ ਮਹੀਨਾ ਹੀ ਮਿਲ ਰਿਹਾ ਹੈ। ਇਸ ਤੋਂ ਬਾਅਦ ਏਡੀਜੀ ਨੇ ਇਸ ਨੂੰ ਵਧਾ ਕੇ 250 ਰੁਪਏ ਪ੍ਰਤੀ ਮਹੀਨਾ ਕਰਨ ਦਾ ਫ਼ੈਸਲਾ ਕਰ ਲਿਆ।

Big MoustacheBig Moustache

ਯੂਪੀ ਪੁਲਿਸ ਵਿਚ 1982 ਵਿਚ ਲਖਨਊ ਦੇ ਉਸ ਵੇਲ੍ਹੇ ਦੇ ਮੋਜੂਦਾ ਐਸਐਸਪੀ ਬੀਐਸ ਬੇਦੀ ਨੇ ਸੱਭ ਤੋਂ ਪਹਿਲਾਂ ਨਿਜੀ ਫੰਡ ਤੋਂ 20 ਰੁਪਏ ਮੁੱਛ ਭੱਤਾ ਦਿਤਾ ਸੀ। ਇਹ ਭੱਤਾ ਕੁਝ ਸਾਲ ਰਿਹਾ, ਪਰ ਬਾਅਦ ਵਿਚ ਮਿਲਣਾ ਬੰਦ ਹੋ ਗਿਆ। ਹੁਣ ਇਹ ਵਾਧਾ ਪੀਏਸੀ ਦੇ ਏਡੀਜੀ ਵਿਨੇਦ ਕੁਮਾਰ ਸਿੰਘ ਦੀ ਪਹਿਲ 'ਤੇ ਹੋਇਆ। ਕੁੰਭ ਦੌਰਾਨ ਏਡੀਜੀ ਨੇ ਮੁੱਛਾਂ ਰੱਖਣ ਵਾਲੇ ਜਵਾਨਾਂ ਨਾਲ ਗੱਲਬਾਤ ਕੀਤੀ 'ਤੇ ਮੁੱਛ ਭੱਤੇ ਵਿਚ ਵਾਧੇ ਦਾ ਫ਼ੈਸਲਾ ਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement