
ਭਾਰਤ ਨੇ ਦੁਸ਼ਮਣ ਦੀਆਂ ਨਿਊਕਲੀਅਰ ਮਿਜ਼ਾਈਲਾਂ ਨੂੰ ਟ੍ਰੈਕ ਕਰਨ ਦੇ ਲਈÎ ਇਕ ਬੇਹੱਦ ਖ਼ੁਫ਼ੀਆ ਸ਼ਿਪ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੀਐਮ ਮੋਦੀ ...
ਵਿਸਾਖਾਪਟਨਮ : ਭਾਰਤ ਨੇ ਦੁਸ਼ਮਣ ਦੀਆਂ ਨਿਊਕਲੀਅਰ ਮਿਜ਼ਾਈਲਾਂ ਨੂੰ ਟ੍ਰੈਕ ਕਰਨ ਦੇ ਲਈÎ ਇਕ ਬੇਹੱਦ ਖ਼ੁਫ਼ੀਆ ਸ਼ਿਪ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੀਐਮ ਮੋਦੀ ਨੇ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਵਿਚ ਨਿਊਕਲੀਅਰ ਮਿਜ਼ਾਈਲ ਸ਼ੀਲਡ ਬਣਾਉਣ ਲਈ ਮੇਕ ਇਨ ਇੰਡੀਆ ਤਹਿਤ ਇਸ ਸ਼ਿਪ ਦੇ ਨਿਰਮਾਣ ਦੇ ਆਦੇਸ਼ ਦਿਤਾ ਸੀ। ਦੇਸ਼ ਵਿਚ ਤਿਆਰ ਕੀਤੇ ਗਏ ਹੁਣ ਤਕ ਦੇ ਸਭ ਤੋਂ ਵੱਡੇ ਸ਼ਿਪ ਦੇ ਨਾਲ ਹੀ ਭਾਰਤ ਨੇ ਦੁਸ਼ਮਣ ਦੀ ਬਲਿਸਟਿਕ ਮਿਜ਼ਾਈਲਾਂ ਨੂੰ ਮਾਰ ਸੁੱਟਣ ਦੀ ਦਿਸ਼ਾ ਵਿਚ ਇਕ ਹੋਰ ਜ਼ਰੂਰੀ ਸਮਰੱਥਾ ਹਾਸਲ ਕਰ ਲਈ ਹੈ।
Indian Shipਇਸ ਯੋਜਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਇਸ ਸਾਲ ਦਸੰਬਰ ਮਹੀਨੇ ਤਕ ਇਸ ਨੂੰ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ ਨੂੰ ਸੌਂਪ ਦਿਤਾ ਜਾਵੇਗਾ। ਇਸ ਸਮੁੰਦਰੀ ਨਿਗਰਾਨੀ ਸ਼ਿਪ ਨੂੰ ਫਿਲਹਾਲ ਵੀਸੀ11184 ਨਾਮ ਦਿਤਾ ਗਿਆ ਹੈ। ਇਸ ਸ਼ਿਪ ਦਾ ਅਜੇ ਪ੍ਰੀਖਣ ਚੱਲ ਰਿਹਾ ਹੈ। ਜਲਦ ਹੀ ਇੰਡੀਅਨ ਨੇਵੀ ਅਤੇ ਐਨਟੀਆਰਓ ਦੀ ਸਾਂਝੀ ਟੀਮ ਸਮੁੰਦਰ ਵਿਚ ਇਸ ਸ਼ਿਪ ਦਾ ਪ੍ਰੀਖਣ ਕਰੇਗੀ।
Indian Shipਦੇਸ਼ ਵਿਚ ਨਿਗਰਾਨੀ ਦੇ ਕੰਮ ਵਿਚ ਐਨਟੀਆਰਓ ਨੂੰ ਮੁਹਾਰਤ ਹਾਸਲ ਹੈ। ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਦੇ ਐਮਡੀ ਐਲਵੀ ਸਰਤ ਬਾਬੂ ਨੇ ਕਿਹਾ ਕਿ ਅਸੀਂ ਬੇਸਿਨ ਟ੍ਰਾਇਲ ਪੂਰਾ ਕਰ ਲਿਆ ਹੇ ਅਤੇ ਇਸ ਨੂੰ ਸੌਂਪਣ ਤੋਂ ਪਹਿਲਾਂ ਕਈ ਹੋਰ ਪ੍ਰੀਖਣ ਕੀਤੇ ਜਾਣਗੇ।ੇ ਸਾਨੂੰ ਉਮੀਦ ਹੈ ਕਿ ਇਸ ਸਾਲ ਦਸੰਬਰ ਮਹੀਨੇ ਤਕ ਇਸ ਸ਼ਿਪ ਨੂੰ ਸੌਂਪ ਦਿਤਾ ਜਾਵੇਗਾ। ਇਹ ਨਿਗਰਾਨੀ ਸ਼ਿਪ ਬੇਹੱਦ ਖ਼ਾਸ ਹੈ।
Indian Shipਇਸ ਵਿਚ ਗੁੰਬਦ ਦੇ ਅਕਾਰ ਦੇ ਤਿੰਨ ਏਂਟੀਨਾ ਅਤੇ ਸੈਂਸਰ ਲੱਗੇ ਹਨ। ਇਹ ਸ਼ਿਪ 14 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ, ਜਿਸ ਨਾਲ ਟ੍ਰੈਕਿੰਗ ਰਾਡਾਰ ਨੂੰ ਬਿਜਲੀ ਮਿਲਦੀ ਹੈ। ਮਾਹਿਰਾਂ ਦੀ ਮੰਨੀਏ ਤਾਂ ਭਾਰਤ ਨੂੰ ਇਸ ਸ਼ਿਪ ਨਾਲ ਕਈ ਫ਼ਾਇਦੇ ਹੋਣਗੇ। ਭਾਰਤ ਨਾ ਸਿਰਫ਼ ਦੁਸ਼ਮਣ ਦੀਆਂ ਨਿਊਕਲੀਅਰ ਮਿਜ਼ਾਈਲਾਂ ਨੂੰ ਟ੍ਰੈਕ ਕਰ ਸਕੇਗਾ ਬਲਕਿ ਅਪਣੀਆਂ ਦੇਸ਼ ਵਿਚ ਹੀ ਤਿਆਰ ਕੀਤੀਆਂ ਮਿਜ਼ਾਈਲਾਂ ਨੂੰ ਵੀ ਪ੍ਰੀਖਣ ਦੌਰਾਨ ਆਸਾਨੀ ਨਾਲ ਟ੍ਰੈਕ ਕਰ ਸਕੇਗਾ।
Indian Shipਇਸ ਸ਼ਿਪ ਨੂੰ ਬਣਾਉਣ ਵਿਚ 725 ਕਰੋੜ ਰੁਪਏ ਦਾ ਖ਼ਰਚ ਆਇਆ ਹੈ। ਇਸ ਨੂੰ ਮੇਕ ਇਨ ਇੰੰਡੀਆ ਪ੍ਰਾਜੈਕਟ ਤਹਿਤ ਬਣਾਇਆ ਗਿਆ ਹੈ। ਇਸ ਦਾ ਵਜ਼ਨ ਕਰੀਬ 15 ਹਜ਼ਾਰ ਟਨ ਹੈ ਜੋ ਦੇਸ਼ ਵਿਚ ਤਿਆਰ ਸ਼ਿਪਾਂ ਵਿਚੋਂ ਸਭ ਤੋਂ ਜ਼ਿਆਦਾ ਹੈ। ਇਸ ਪੂਰੀ ਯੋਜਨਾ ਨੂੰ ਬੇਹੱਦ ਗੁਪਤ ਰਖਿਆ ਗਿਆ ਸੀ। ਆਲਮ ਇਹ ਸੀ ਕਿ ਜਿੱਥੇ ਇਸ ਸ਼ਿਪ ਦਾ ਨਿਰਮਾਣ ਹੋÎÂਆ, ਉਸ ਨੂੰ ਉਪਰ ਤੋਂ ਪੂਰੀ ਤਰ੍ਹਾਂ ਢਕ ਦਿਤਾ ਗਿਆ ਸੀ ਤਾਕਿ ਆਕਾਸ਼ ਵਿਚ ਮੰਡਰਾਉਂਦੇ ਦੁਸ਼ਮਣ ਦੇ ਉਪਗ੍ਰਹਿ ਉਸ ਨੂੰ ਦੇਖ ਨਾ ਸਕਣ।
Indian Shipਹੁਣ ਬਣ ਜਾਣ ਤੋਂ ਬਾਅਦ ਕੁੱਝ ਮਹੀਨੇ ਪਹਿਲਾਂ ਹੀ ਇਸ ਸ਼ਿਪ ਨੂੰ ਬਾਹਰ ਕੱਢਿਆ ਗਿਆ ਹੈ। ਹਾਲਾਂਕਿ ਅਜੇ ਵੀ ਇਸ ਦੀਆਂ ਖ਼ੂਬੀਆਂ ਦੇ ਬਾਰੇ ਵਿਚ ਕਿਸੇ ਨੂੰ ਨਹੀਂ ਦਸਿਆ ਗਿਆ ਹੈ। ਹਿੰਦੁਸਤਾਨ ਸ਼ਿਪਯਾਰਡ ਦੇ ਐਮਡੀ ਸਰਤ ਬਾਬੂ ਨੇ ਕਿਹਾ ਕਿ ਜੂਨ 2014 ਵਿਚ ਇਸ ਸ਼ਿਪ ਦਾ ਨਿਰਮਾਣ ਸ਼ੁਰੂ ਹੋਇਆ ਸੀ ਅਤੇ ਅਸੀਂ ਇਸ ਨੂੰ ਪੰਜ ਸਾਲ ਤੋਂ ਘੱਟ ਸਮੇਂ ਵਿਚ ਪੂਰਾ ਕਰ ਲਿਆ ਹੈ।