ਖ਼ਬਰਾਂ |

ਤਾਜ਼ਾ |

ਰਾਮਪਾਲ ਨੂੰ ਦੋਸ਼ੀ ਸਾਬਤ ਕਰਨ ਲਈ ਗਵਾਹ ਹੀ ਨਾ ਮਿਲੇ?
Published : Aug 31, 2017, 11:16 pm IST
Updated : Aug 31, 2017, 5:46 pm IST
SHARE ARTICLE


ਅਪਣੇ ਆਪ ਨੂੰ ਰੱਬ ਕਹਾਉਣ ਵਾਲੇ ਬਾਬਿਆਂ ਵਿਚੋਂ ਇਕ ਵੱਡੇ ਅਪਰਾਧੀ ਰਾਮਪਾਲ ਵਿਰੁਧ ਆਇਆ ਫ਼ੈਸਲਾ ਹੈਰਾਨੀਜਨਕ ਹੈ, ਭਾਵੇਂ ਕਿ ਇਨ੍ਹਾਂ ਦੋ ਇਲਜ਼ਾਮਾਂ ਤੋਂ ਬਰੀ ਹੋਣ ਦੇ ਬਾਵਜੂਦ ਵੀ ਰਾਮਪਾਲ ਜੇਲ 'ਚੋਂ ਬਾਹਰ ਨਹੀਂ ਆਉਣ ਵਾਲਾ। ਰਾਮਪਾਲ ਨੇ ਅਦਾਲਤ ਵਿਚ ਸੱਦੇ ਜਾਣ ਦੇ ਬਾਵਜੂਦ ਅਪਣੇ 11 ਏਕੜ ਦੇ ਡੇਰੇ ਵਿਚੋਂ ਬਾਹਰ ਆਉਣ ਤੋਂ ਇਨਕਾਰ ਕਰ ਦਿਤਾ ਸੀ। ਅਖ਼ੀਰ ਵਿਚ ਰਾਮਪਾਲ ਦੇ ਡੇਰੇ ਦੀ ਇਕ ਹਥਿਆਰਬੰਦ ਖ਼ਤਰਨਾਕ ਟੋਲੀ ਅਤੇ 2000 ਪੁਲਿਸ ਮੁਲਾਜ਼ਮਾਂ ਵਿਚਕਾਰ ਇਕ ਛੋਟੀ ਜਿਹੀ ਜੰਗ ਛਿੜ ਗਈ ਜਿਸ ਵਿਚ 28 ਪੁਲਿਸ ਅਫ਼ਸਰ ਜ਼ਖ਼ਮੀ ਹੋਏ ਤੇ 5 ਔਰਤਾਂ ਅਤੇ 18 ਮਹੀਨੇ ਦੀ ਇਕ ਬੱਚੀ ਦੀ ਮੌਤ ਹੋ ਗਈ। ਗਵਾਹਾਂ ਦੀ ਕਮੀ ਕਾਰਨ, ਜਬਰਨ ਲੋਕਾਂ ਨੂੰ ਹਿਰਾਸਤ ਵਿਚ ਰੱਖਣ, ਗ਼ੈਰਕਾਨੂੰਨੀ ਤੌਰ ਤੇ ਇਕੱਠ ਕਰਨ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦੇ ਅਪਰਾਧ ਤੋਂ ਰਾਮਪਾਲ ਨੂੰ ਬਰੀ ਕੀਤਾ ਗਿਆ ਹੈ। ਹੈਰਾਨੀ ਇਸ ਕਾਰਨ ਹੈ ਕਿਉਂਕਿ ਇਸ ਲੜਾਈ ਦਾ ਟੀ.ਵੀ. ਚੈਨਲਾਂ ਵਲੋਂ ਸਿੱਧਾ ਪ੍ਰਸਾਰਣ ਚਲਦਾ ਰਿਹਾ ਹੈ। ਰਾਮਪਾਲ ਅਦਾਲਤ ਦੇ ਕਹਿਣ ਦੇ ਬਾਵਜੂਦ ਪੇਸ਼ੀ ਤੇ ਨਾ ਆਇਆ ਅਤੇ ਉਸ ਨੂੰ ਕੈਦ ਵਿਚ ਲੈਣ ਵਾਸਤੇ 2000 ਪੁਲਿਸ ਅਫ਼ਸਰਾਂ ਨੂੰ ਜੰਗ ਲੜਨੀ ਪਈ ਪਰ ਕਮਾਲ ਦੀ ਗੱਲ ਹੈ ਕਿ ਸਰਕਾਰੀ ਵਕੀਲ ਨੂੰ ਗਵਾਹ ਹੀ ਨਾ ਮਿਲੇ! ਹੁਣ ਜੇ ਰਾਮ ਰਹੀਮ ਨੂੰ ਅਪਣੇ ਬਚਾਅ ਵਾਸਤੇ ਪੰਚਕੂਲਾ ਵਿਚ ਦਹਿਸ਼ਤਗਰਦੀ ਦੀ ਯੋਜਨਾ ਬਣਾਉਣ ਤੋਂ ਬਰੀ ਕਰ ਦਿਤਾ ਜਾਵੇ ਤਾਂ ਕੀ ਉਹ ਨਿਆਂ ਹੋਵੇਗਾ? ਭਾਵੇਂ ਇਹ ਦੋਵੇਂ ਸ਼ਾਇਦ ਕਦੇ ਵੀ ਆਜ਼ਾਦੀ ਨਾ ਪ੍ਰਾਪਤ ਕਰ ਸਕਣ, ਨਿਆਂ ਮੰਗਦਾ ਹੈ ਕਿ ਇਨ੍ਹਾਂ ਦੇ ਹਰ ਜੁਰਮ ਦੀ ਸਜ਼ਾ ਪੂਰੀ ਤਰ੍ਹਾਂ ਸਖ਼ਤ ਹੋਣੀ ਚਾਹੀਦੀ ਹੈ ਤਾਕਿ ਬਾਕੀ ਲੋਕ ਸਮਝ ਜਾਣ ਕਿ ਭਾਰਤੀ ਨਿਆਂ ਹਰ ਇਕ ਵਾਸਤੇ ਬਰਾਬਰ ਹੈ।  -ਨਿਮਰਤ ਕੌਰ

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement