
ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਾਈਂ ਬਾਬਾ ਦੇ ਭਗਤ ਦਰਸ਼ਨ ਲਈ ਪਹੁੰਚਦੇ ਹਨ ਪਰ ਹੁਣ ਇਸ ਸ਼ਹਿਰ ਦੇ ਅਣਮਿੱਥੇ ਸਮੇਂ ਦੇ ਲਈ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ
ਮੁੰਬਈ : ਸ਼ਿਰਡੀ ਸ਼ਹਿਰ ਭਲਕੇ (ਐਤਵਾਰ) ਤੋਂ ਅਣਮਿੱਥੇ ਸਮੇਂ ਦੇ ਲਈ ਬੰਦ ਹੋ ਸਕਦਾ ਹੈ ਜਿਸ ਦੇ ਕਾਰਨ ਸਾਈਂ ਮੰਦਰ ਵਿਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਪਰੇਸ਼ਾਨੀ ਦੇ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਿਰਡੀ ਦਾ ਸਾਈਂ ਮੰਦਰ ਹਿੰਦੂ ਅਤੇ ਮੁਸਲਮਾਨਾਂ ਦੋਵਾਂ ਦੇ ਲਈ ਆਸਥਾ ਦਾ ਪ੍ਰਤੀਕ ਹੈ।
File Photo
ਮੀਡੀਆ ਰਿਪੋਰਟਾ ਅਨੁਸਾਰ ਸ਼ਿਰਡੀ ਸ਼ਹਿਰ ਬੰਦ ਹੋਣ ਦੇ ਪਿੱਛੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦਾ ਇਕ ਬਿਆਨ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ''ਪਰਭਣੀ ਜਿਲ੍ਹੇ ਦੇ ਨੇੜੇ ਪਾਥਰੀ ਪਿੰਡ ਵਿਚ ਸਾਈਂ ਬਾਬਾ ਦੇ ਜਨਮ ਸਥਾਨ 'ਤੇ 100 ਕਰੋੜ ਦੇ ਵਿਕਾਸ ਕਾਰਜਾ ਦਾ ਕੰਮ ਕਰਵਾਇਆ ਜਾਵੇਗਾ। ਪਾਥਰੀ ਪਿੰਡ ਵਿਚ ਇਸ ਪ੍ਰੋਜੈਕਟ 'ਤੇ ਕੰਮ ਕੀਤਾ ਜਾਵੇਗਾ''। ਮੁੱਖ ਮੰਤਰੀ ਠਾਕਰੇ ਦੇ ਇਸ ਐਲਾਨ ਤੋਂ ਬਾਅਦ ਸ਼ਿਰਡੀ ਦੇ ਲੋਕ ਨਿਰਾਸ਼ ਹਨ।
File Photo
ਰਿਪੋਰਟਾ ਅਨੁਸਾਰ ਸ਼ਿਰਡੀ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਸਾਫ਼ ਕਰੇ ਕਿ ਪਾਥਰੀ ਵਿਚ ਵਿਕਾਸ ਦਾ ਕੰਮ ਇਸ ਲਈ ਨਹੀਂ ਹੋਵੇਗਾ ਕਿ ਉੱਥੇ ਸਾਈਂ ਦਾ ਜਨਮ ਹੋਇਆ ਹੈ। ਸਾਈਂ ਬਾਬਾ ਦੇ ਜਨਮ ਸਥਾਨ 'ਤੇ ਹੋਏ ਵਿਵਾਦ ਨੂੰ ਲੈ ਕੇ ਸ਼ਿਵਸੈਨਾ ਦੇ ਮੰਤਰੀ ਅਬਦੁਲ ਸਤਾਰ ਦਾ ਇਕ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਈਂ ਬਾਬਾ ਦੇ ਜਨਮ ਸਥਾਨ ਪਾਥਰੀ ਨੂੰ ਸਰਕਾਰ ਵੱਲੋਂ ਜੋ ਫੰਡ ਦੇਣ ਦੀ ਗੱਲ ਹੋਈ ਉਸ 'ਤੇ ਬਕਾਇਦਾ ਮੀਟਿੰਗ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕਾਗਜ਼ਪੱਤਰਾ ਦੇ ਨਾਲ ਦੱਸਿਆ ਗਿਆ ਸੀ ਕਿ ਸਾਈਂ ਬਾਬਾ ਦਾ ਜਨਮ ਪਰਭਣੀ ਦੇ ਪਾਥਰੀ ਪਿੰਡ ਵਿਚ ਹੀ ਹੋਇਆ ਸੀ। ਇਸੇ ਦੇ ਅਧਾਰ 'ਤੇ ਉਸ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ।
File Photo
ਉਨ੍ਹਾਂ ਨੇ ਕਿਹਾ ਕਿ ਇਹ ਵਿਵਾਦ ਪੁਰਾਣਾ ਹੈ ਅਤੇ ਪਾਥਰੀ ਦੇ ਵਿਕਾਸ ਨਾਲ ਸ਼ਿਰਡੀ ਦੇ ਸਾਈਂ ਬਾਬਾ ਦੇ ਮੰਦਰ 'ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਨੇ ਮੰਦਰ ਨੂੰ ਬੰਦ ਰੱਖਣ ਦੇ ਬਾਰੇ ਵਿਚ ਕਿਹਾ ਕਿ ਸ਼ਿਰਡੀ ਦੇ ਲੋਕਾਂ ਦਾ ਇਹ ਸਹੀ ਫੈਸਲਾ ਨਹੀਂ ਹੈ।ਉੱਥੇ ਹੀ ਸ਼ਿਰਡੀ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਈਂ ਬਾਬਾ ਦਾ ਜਨਮ ਪਾਥਰੀ ਵਿਚ ਨਹੀਂ ਬਲਕਿ ਸ਼ਿਰਡੀ ਵਿਚ ਹੋਇਆ ਹੈ।
File Photo
ਦੱਸ ਦਈਏ ਕਿ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਾਈਂ ਬਾਬਾ ਦੇ ਭਗਤ ਦਰਸ਼ਨ ਲਈ ਪਹੁੰਚਦੇ ਹਨ ਪਰ ਹੁਣ ਇਸ ਸ਼ਹਿਰ ਦੇ ਅਣਮਿੱਥੇ ਸਮੇਂ ਦੇ ਲਈ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਜਿਸ ਦੇ ਚੱਲਦੇ ਸ਼ਿਰਡੀ ਵਿਚ ਸਾਈਂ ਬਾਬਾ ਦੇ ਦਰਸ਼ਨਾ ਦੇ ਲਈ ਜਾਣ ਵਾਲੇ ਭਗਤਾ ਨੂੰ ਆਪਣੇ ਬਾਬਾ ਦੇ ਦਰਸ਼ਨ ਤਾਂ ਮਿਲਣਗੇ ਪਰ ਸ਼ਿਰਡੀ ਸ਼ਹਿਰ ਵਿਚ ਖਾਣਾ,ਪਾਣੀ ਅਤੇ ਰਹਿਣ ਦੀ ਸਹੂਲਤ ਨਹੀਂ ਮਿਲੇਗੀ।