
ਸੁਸਾਇਟੀ ਵਾਸੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਤਿੰਨ ਸਾਲਾਂ ਤੋਂ ਲੋਕ ਇਹਨਾਂ ਕੁੱਤਿਆਂ ਤੋਂ ਪ੍ਰੇਸ਼ਾਨ ਹਨ।
ਨੋਇਡਾ: ਨੋਇਡਾ ਦੀ ਲੋਟਸ ਬੁਲੇਵਾਰਡ ਸੁਸਾਇਟੀ 'ਚ ਸੋਮਵਾਰ ਸ਼ਾਮ ਨੂੰ ਕੁੱਤਿਆਂ ਨੇ ਅਰਵਿੰਦ ਨਾਂਅ ਦੇ ਇਕ ਸਾਲ ਦੇ ਬੱਚੇ 'ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਬੱਚੇ ’ਤੇ ਇੰਨੇ ਭਿਆਨਕ ਤਰੀਕੇ ਨਾਲ ਹਮਲਾ ਕੀਤਾ ਕਿ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ ਸਨ। ਸੁਸਾਇਟੀ ਦੇ ਲੋਕਾਂ ਨੇ ਬੱਚੇ ਨੂੰ ਨੋਇਡਾ ਦੇ ਰਿਐਲਿਟੀ ਹਸਪਤਾਲ 'ਚ ਦਾਖਲ ਕਰਵਾਇਆ। ਹਾਲਾਂਕਿ ਸਰਜਰੀ ਦੇ ਬਾਵਜੂਦ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।
ਸੁਸਾਇਟੀ ਦੇ ਧਰਮਵੀਰ ਯਾਦਵ ਨੇ ਦੱਸਿਆ ਕਿ ਰਾਜੇਸ਼ ਆਪਣੀ ਪਤਨੀ ਸਪਨਾ ਨਾਲ ਸੈਕਟਰ-110 ਵਿਚ ਰਹਿੰਦਾ ਹੈ। ਜੋੜੇ ਦਾ ਇਕ ਸਾਲ ਦਾ ਬੱਚਾ ਸੀ। ਸੋਮਵਾਰ ਨੂੰ ਸਪਨਾ ਬੱਚੇ ਨੂੰ ਲੈ ਕੇ ਲੋਟਸ ਬੁਲੇਵਾਰਡ ਸੁਸਾਇਟੀ ਦੇ ਗਾਰਡਨ ਆਈ ਸੀ। ਇਸ ਦੌਰਾਨ ਟਾਵਰ 30 ਨੇੜੇ 3 ਕੁੱਤਿਆਂ ਨੇ ਬੱਚੇ ਨੂੰ ਘੇਰ ਲਿਆ।
ਜਦੋਂ ਬੱਚੇ ਨੂੰ ਕੁੱਤੇ ਨੇ ਕੱਟਿਆ ਤਾਂ ਸਪਨਾ ਉੱਥੇ ਮੌਜੂਦ ਸੀ। ਬੱਚੇ ਦੀ ਚੀਕ ਸੁਣ ਕੇ ਉਹ ਉਸ ਵੱਲ ਭੱਜੀ। ਉਦੋਂ ਤੱਕ ਕੁੱਤਿਆਂ ਨੇ ਬੱਚੇ ਨੂੰ ਨੋਚ ਲਿਆ ਸੀ। ਉਸ ਦੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਸੀ।
ਸੁਸਾਇਟੀ ਵਾਸੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਤਿੰਨ ਸਾਲਾਂ ਤੋਂ ਲੋਕ ਇਹਨਾਂ ਕੁੱਤਿਆਂ ਤੋਂ ਪ੍ਰੇਸ਼ਾਨ ਹਨ। ਕੁਝ ਦਿਨ ਪਹਿਲਾਂ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ। ਇਸ ਤੋਂ ਬਾਅਦ ਇਸਨੂੰ ਦੁਬਾਰਾ ਛੱਡ ਦਿੱਤਾ ਗਿਆ। ਘਟਨਾ ਤੋਂ ਬਾਅਦ ਸੁਸਾਇਟੀ ਦੇ ਲੋਕ ਇਕੱਠੇ ਹੋ ਗਏ, ਉਹਨਾਂ ਕਹਾ ਕਿ ਸੁਸਾਇਟੀ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ। ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।