
ਅਧਾਰ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਦੇ ਚੋਣ ਕਮਿਸ਼ਨ ਦੇ ਪ੍ਰਸਤਾਵ ‘ਤੇ ਕਾਨੂੰਨ ਮੰਤਰਾਲੇ ਵਿਚਾਰ ਕਰ ਰਿਹਾ ਹੈ।
ਨਵੀਂ ਦਿੱਲੀ: ਅਧਾਰ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਦੇ ਚੋਣ ਕਮਿਸ਼ਨ ਦੇ ਪ੍ਰਸਤਾਵ ‘ਤੇ ਕਾਨੂੰਨ ਮੰਤਰਾਲੇ ਵਿਚਾਰ ਕਰ ਰਿਹਾ ਹੈ। ਇਸ ਨਾਲ ਅਪਣੇ ਚੋਣ ਖੇਤਰ ਤੋਂ ਬਾਹਰ ਰਹਿੰਦੇ ਹੋਏ ਵੀ ਵੋਟਰ ਅਪਣੀ ਵੋਟ ਪਾ ਸਕਦੇ ਹਨ। ਮੰਤਰਾਲੇ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਸੁਨਿਲ ਅਰੋੜਾ, ਚੋਣ ਕਮਿਸ਼ਨਰ ਸੁਸ਼ੀਲ ਚੰਦਰ ਅਤੇ ਅਸ਼ੋਕ ਲਵਾਸਾ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਗੱਲ ਕਹੀ।
ਬੈਠਕ ਵਿਚ ਸੀਈਸੀ ਨੇ ਕਾਨੂੰਨ ਮੰਤਰਾਲੇ ਨੂੰ ਚੋਣ ਸੁਧਾਰਾਂ ਲਈ ਲੰਬਿਤ 40 ਪ੍ਰਸਤਾਵਾਂ ਨੂੰ ਟਰੈਕ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਹੈ। ਚੁਣਾਵੀ ਸੂਚੀ ਨੂੰ ਲੋਕਾਂ ਦੇ ਅਧਾਰ ਨਾਲ ਜੋੜਨ ਨੂੰ ਲੈ ਕੇ ਮੰਤਰਾਲੇ ਸਕੱਤਰ ਨੇ ਸਕਾਰਾਤਮਕ ਰਵੱਈਆ ਦਿਖਾਇਆ ਅਤੇ ਚੋਣ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਇਸ ਲਈ ਕੈਬਨਿਟ ਨੋਟ ਤਿਆਰ ਕੀਤਾ ਜਾਵੇਗਾ। ਹਾਲਾਂਕਿ ਇਸ ਦੇ ਲਈ ਕੋਈ ਸਮਾਂ ਨਹੀਂ ਦਿੱਤਾ ਗਆ ਹੈ।
ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਲਿੰਕਿੰਗ ਪ੍ਰਕਿਰਿਆ ਪੂਰੀ ਹੋਣ ‘ਤੇ ਮੰਤਰਾਲੇ ਚੋਣ ਖੇਤਰ ਤੋਂ ਬਾਹਰ ਰਹਿ ਕੇ ਵੋਟ ਪਾਉਣ ਦੀ ਤਕਨੀਕ ‘ਤੇ ਕੰਮ ਕਰੇਗਾ।ਚੋਣ ਕਮਿਸ਼ਨ ਨੇ ਇਸ ਬਦਲਾਅ ਲਈ 2015 ਵਿਚ ਪ੍ਰਸਤਾਵ ਦਿੱਤਾ ਸੀ ਤਾਂ ਜੋ ਲੋਕ ਦੂਰ ਰਹਿ ਕੇ ਵੀ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਮੌਜੂਦਾ ਸਮੇਂ ਵਿਚ ਅਪਣੇ ਘਰ ਤੋਂ ਦੂਰ ਰਹਿਣ ਵਾਲੇ ਲੋਕ ਵੋਟ ਕਰਨ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਂਦੇ ਹਨ।