
ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦੀ ਕਿਸਾਨ ਇਕਜੁੱਟ ਹੋ ਕੇ ਸੰਘਰਸ਼ ਕਰ ਰਹੇ ਹਨ
ਚੰਡੀਗੜ੍ਹ ,ਗੁਰਪ੍ਰੀਤ ਸਿੰਘ ਔਲਖ : ਨੌਜਵਾਨਾਂ ਨੇ ਦੇਸੀ ਘਿਉ ਅਤੇ ਖੋਏ ਦੀਆਂ ਪਿੰਨੀਆਂ ਦਿੱਲੀ ਭੇਜ ਕੇ ਕੀਤੀ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਿਹਾ ਸੰਘਰਸ਼ ਜਿੱਤ ਕੇ ਹੀ ਵਾਪਸ ਮੁੜਾਂਗੇ। ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦੀ ਕਿਸਾਨ ਇਕਜੁੱਟ ਹੋ ਕੇ ਸੰਘਰਸ਼ ਕਰ ਰਹੇ ਹਨ ,ਇਸ ਵਿੱਚ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਕਿਸਾਨਾਂ ਲਈ ਕੁਝ ਕਰੀਏ । ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਦਰੇ ਕਿਸਾਨਾਂ ਦੀ ਸੇਵਾ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।
FARMER PROTEST and PM Modiਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਸੰਘਰਸ਼ ਕਰਨ ਲਈ ਕਿਸਾਨਾਂ ਲਈ ਖੋਏ ਦੀਆਂ ਪਿੰਨੀਆਂ ਵਰਦਾਨ ਸਾਬਤ ਹੋਣਗੀਆਂ, ਕਿਉਕਿ ਠੰਡ ਵਿਚ ਸਰਕਾਰ ਖਿਲਾਫ ਲੜ ਰਹੇ ਕਿਸਾਨ ਭਰਾ ਸਾਡੇ ਪਰਿਵਾਰਾਂ ਵਿਚੋਂ ਹੀ ਹਨ। ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਸਾਬੋਤਾਜ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ, ਸਰਕਾਰ ਦੀਆਂ ਇਨ੍ਹਾਂ ਚਾਲਾਂ ਦਾ ਕਿਸਾਨ ਮੂੰਹ ਤੋੜਵਾਂ ਜਵਾਬ ਦੇਣਗੇ। ਕਿਸਾਨੀ ਸੰਘਰਸ਼ ਕਿਸੇ ਇੱਕ ਧਰਮ ਵਿਸ਼ੇਸ਼ ਦਾ ਨਹੀਂ ਸਗੋਂ ਦੇਸ਼ ਦੀ ਸਮੁੱਚੀ ਕਿਸਾਨੀ ਦੀ ਹੋਦ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ।
photo ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇੜੀ ਕਹਿਣ ਵਾਲਿਆਂ ਦੇ ਮੂੰਹ ‘ਤੇ ਇਸ ਸੰਘਰਸ਼ ਨੇ ਕਰਾਰੀ ਚਪੇੜ ਮਾਰੀ ਹੈ , ਉਨ੍ਹਾਂ ਕਿਹਾ ਕਿ ਸਾਡੇ ਹੀ ਕਿਸਾਨ ਭਰਾ ਦਿੱਲੀ ਬਾਡਰਾਂ ‘ਤੇ ਬੈਠੇ ਹਨ, ਉਨ੍ਹਾਂ ਦੀ ਸਹਾਇਤਾ ਲਈ ਅਸੀਂ ਇੱਥੋਂ ਪਿੰਨੀਆਂ ਤੇ ਹੋਰ ਸਾਮਾਨ ਲਗਾਤਾਰ ਭੇਜਦੇ ਰਹਾਂਗੇ ਤਾਂ ਜੋ ਉਹ ਚੜ੍ਹਦੀ ਕਲਾ ਵਿੱਚ ਰਹਿ ਕੇ ਸੰਘਰਸ਼ ਕਰਨ। ਨੌਜਵਾਨ ਨੇ ਕਿਹਾ ਕਿ ਸੰਘਰਸ਼ ਕਰਨਾ ਤਾਂ ਪੰਜਾਬੀਆਂ ਦੇ ਖ਼ੂਨ ਵਿੱਚ ਹੈ, ਇਹ ਸਾਨੁੰ ਸਾਡੇ ਵਿਰਸੇ ਵਿਚੋਂ ਪ੍ਰਾਪਤ ਹੋਇਆ ਹੈ। ਮੋਦੀ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਤੋੜ ਨਹੀਂ ਸਕਦੀ, ਜਿੱਤ ਸਾਡੀ ਯਕੀਨੀ ਹੈ ਅਸੀਂ ਜਿੱਤ ਕੇ ਹੀ ਮੁੜਾਂਗੇ।