
ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਮਹਾਨ ਅਤੇ ਪਵਿੱਤਰ ਹੈ ਇਸ ਅੰਦੋਲਨ ਵਿੱਚ ਪਹੁੰਚਦਿਆਂ ਹੀ ਹਰ ਵਿਅਕਤੀ ਆਪਣੀ ਜ਼ਾਤ ਧਰਮ ਸਭ ਕੁਝ ਭੁੱਲ ਜਾਂਦਾ ।
ਨਵੀਂ ਦਿੱਲੀ,( ਮਨੀਸ਼ਾ ) : ਹਿੰਦੂ ਸਿੱਖ ਈਸਾਈ ਸਭ ਅੰਦੋਲਨ ‘ਚ ਪਹੁੰਚਦਿਆਂ ਹੀ ਭੁੱਲ ਜਾਂਦੇ ਨੇ ਆਪਣੀ ਹੋਂਦ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਤੋਂ ਪਹੁੰਚੇ ਨੌਜੁਆਨਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਮਹਾਨ ਅਤੇ ਪਵਿੱਤਰ ਹੈ ਇਸ ਅੰਦੋਲਨ ਵਿੱਚ ਪਹੁੰਚਦਿਆਂ ਹੀ ਹਰ ਵਿਅਕਤੀ ਆਪਣੀ ਜ਼ਾਤ ਧਰਮ ਸਭ ਕੁਝ ਭੁੱਲ ਜਾਂਦਾ ।
ਨੌਜਵਾਨਾਂ ਨੇ ਕਿਹਾ ਕਿ ਕਿਸਾਨੀ photoਅੰਦੋਲਨ ਸਾਰੀਆਂ ਸਰਹੱਦਾਂ ਨੂੰ ਪਾਰ ਕਰ ਕੇ ਵਿਸ਼ਵ ਵਿਆਪੀ ਬਣ ਚੁੱਕਾ ਹੈ । ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਲੱਖਾਂ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਹੈ । ਨੌਜਵਾਨ ਨੇ ਕਿਹਾ ਕਿ ਮੇਰੇ ਕੋਲ ਨਾ ਤਾਂ ਜ਼ਮੀਨ ਹੈ, ਨਾ ਹੀ ਮੈਂ ਕਿਸਾਨ ਪਰਿਵਾਰ ਵਿੱਚੋਂ ਹਾਂ, ਮੈਂ ਤਾਂ ਇਸ ਅੰਦੋਲਨ ਵਿੱਚ ਇੱਕ ਮਨੁੱਖ ਤੌਰ ‘ਤੇ ਪਹੁੰਚਿਆ ਹਾਂ । ਕਿਸਾਨੀ ਅੰਦੋਲਨ ਵਿਚ ਸੇਵਾ ਕਰਨ ਦੇ ਮਕਸਦ ਨਾਲ ਇੱਥੇ ਪਹੁੰਚਿਆ ਹਾਂ ।
photoਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨੀ ਅੰਦੋਲਨ ਇਕੱਲੇ ਹਰਿਆਣਾ ਪੰਜਾਬ ਦੇ ਕਿਸਾਨਾਂ ਦਾ ਨਹੀਂ, ਦੇਸ਼ ਦੀ ਹਰ ਉਸ ਵਰਗ ਦਾ ਬਣ ਚੁੱਕਿਆ ਹੈ ਜੋ ਅਨਾਜ ਖਾਂਦਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਵੱਲੋਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਅਤਿਵਾਦੀ, ਵੱਖਵਾਦੀ ਅਤੇ ਨਕਸਲੀ ਕਹਿ ਕੇ ਭੰਡਿਆ ਜਾ ਰਿਹਾ ਹੈ । ਜਿਸ ਨੂੰ ਦੇਸ਼ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਸੰਘਰਸ਼ ਤਾਂ ਜਿੱਤ ਚੁੱਕੇ ਹਨ ਬਸ ਹੁਣ ਐਲਾਨ ਹੋਣਾ ਹੀ ਬਾਕੀ ਹੈ ।