ਜਲਦ ਮੀਟਿੰਗ ਕਰਕੇ ਲਿਆ ਜਾਵੇਗਾ ਫੈਸਲਾ
ਚੰਡੀਗੜ੍ਹ: ਹਿਮਾਚਲ ਸਰਕਾਰ ਆਲ ਇੰਡੀਆ ਪਰਮਿਟ ਵਾਲੇ ਵਾਹਨਾਂ 'ਤੇ ਲਗਾਏ ਗਏ ਸਟੇਟ ਰੋਡ ਟੈਕਸ (ਐਸ.ਆਰ.ਟੀ.) ਨੂੰ ਘਟਾਏਗੀ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸ਼ੁੱਰਵਾਰ ਦੇਰ ਸ਼ਾਮ ਤਕ ਚੰਡੀਗੜ੍ਹ-ਪੰਜਾਬ ਟੈਕਸੀ ਯੂਨੀਅਨ ਨਾਲ ਹੋਈ ਮੀਟਿੰਗ ਦੌਰਾਨ ਇਹ ਭਰੋਸਾ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਬਾਹਰੀ ਸੂਬਿਆਂ ਤੋਂ ਵਾਹਨਾਂ 'ਤੇ ਟੈਕਸ ਘਟਾਉਣ ਦੀ ਫਾਈਲ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਕੋਲ ਪਹੁੰਚ ਗਈ ਹੈ। ਇਸ ਸਬੰਧੀ ਜਲਦੀ ਹੀ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ: ਅਦਾਲਤ ਨੇ ਜੱਜਾਂ ਦੀ ਨਿਯੁਕਤੀ ਅਤੇ ਤਬਾਦਲੇ ਲਈ ਲਟਕਦੇ 21 ਨਾਵਾਂ ’ਤੇ ਇਤਰਾਜ਼ ਜਤਾਇਆ
ਇਸ ਤੋਂ ਪਹਿਲਾਂ ਆਜ਼ਾਦ ਟੈਕਸੀ ਯੂਨੀਅਨ ਚੰਡੀਗੜ੍ਹ-ਪੰਜਾਬ ਦੇ ਅਧਿਕਾਰੀਆਂ ਨੇ ਆਲ ਇੰਡੀਆ ਪਰਮਿਟ ਵਾਲੇ ਵਾਹਨਾਂ 'ਤੇ ਲਗਾਏ ਗਏ ਟੈਕਸ ਨੂੰ ਖਤਮ ਕਰਨ ਦੀ ਮੰਗ ਉਠਾਈ। ਯੂਨੀਅਨ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨੇ ਕਿਹਾ ਕਿ ਬਿਨਾਂ ਸ਼ੱਕ 50 ਰੁਪਏ ਜਾਂ 100 ਰੁਪਏ ਸਟੇਟ ਟੈਕਸ ਲਗਾਇਆ ਜਾਣਾ ਚਾਹੀਦਾ ਹੈ ਪਰ ਜਿਸ ਤਰ੍ਹਾਂ ਸਰਕਾਰ ਨੇ ਕਮਰਸ਼ੀਅਲ ਵਾਹਨਾਂ 'ਤੇ 3500 ਤੋਂ 6000 ਰੁਪਏ ਦਾ ਟੈਕਸ ਲਗਾਇਆ ਹੈ। ਉਹ ਨਾਜਾਇਜ਼ ਹੈ।
ਇਹ ਵੀ ਪੜ੍ਹੋ: ਭਾਰਤ ’ਚ ਕੈਨੇਡੀਅਨ ਸਫ਼ੀਰਾਂ ਦੀ ਬਰਾਬਰ ਗਿਣਤੀ ਯਕੀਨੀ ਬਣਾਉਣਾ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਨਹੀਂ: ਵਿਦੇਸ਼ ਮੰਤਰਾਲਾ
ਦਰਅਸਲ, ਅਪਣੀ ਆਮਦਨ ਵਧਾਉਣ ਲਈ ਹਿਮਾਚਲ ਸਰਕਾਰ ਨੇ ਬਾਹਰਲੇ ਸੂਬਿਆਂ ਦੀਆਂ ਟੈਕਸੀਆਂ, ਟੈਂਪੂਆਂ ਅਤੇ ਬੱਸਾਂ 'ਤੇ ਭਾਰੀ ਟੈਕਸ ਲਗਾ ਦਿਤਾ ਹੈ। ਇਸ ਤੋਂ ਬਾਅਦ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ ਦੇ ਟਰੈਵਲ ਏਜੰਟਾਂ ਨੇ ਹਿਮਾਚਲ ਵਿਚ ਸੈਲਾਨੀਆਂ ਨੂੰ ਭੇਜਣਾ ਬੰਦ ਕਰ ਦਿਤਾ ਹੈ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਅਤੇ ਉਤਰਾਖੰਡ ਭੇਜ ਰਹੇ ਹਨ। ਗੁਆਂਢੀ ਸੂਬਿਆਂ ਪੰਜਾਬ ਅਤੇ ਚੰਡੀਗੜ੍ਹ ਦੇ ਟੈਕਸੀ, ਟੈਂਪੂ ਅਤੇ ਬੱਸ ਅਪਰੇਟਰਾਂ ਨੇ ਵੀ ਹਿਮਾਚਲ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਨੇ 15 ਅਕਤੂਬਰ ਤੋਂ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਨੂੰ ਬਾਰਡਰ 'ਤੇ ਰੋਕਣ ਦੀ ਚਿਤਾਵਨੀ ਵੀ ਦਿਤੀ ਸੀ। ਹਾਲਾਂਕਿ 13 ਅਕਤੂਬਰ ਨੂੰ ਐਚਆਰਟੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ (ਬੀਓਡੀ) ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ 23 ਅਕਤੂਬਰ ਤਕ ਪੂਰਾ ਕਰਨ ਦਾ ਭਰੋਸਾ ਦਿਤਾ ਗਿਆ ਸੀ। ਇਸ ਮਗਰੋਂ ਉਨ੍ਹਾਂ ਸਰਹੱਦ ’ਤੇ ਵਾਹਨਾਂ ਨੂੰ ਰੋਕਣ ਦਾ ਫੈਸਲਾ ਟਾਲ ਦਿਤਾ।
ਇਹ ਵੀ ਪੜ੍ਹੋ: Swiggy-Zomato ਦਾ ਫਰਜ਼ੀ ਮੈਨੇਜਰ ਗ੍ਰਿਫਤਾਰ, 65 ਰੈਸਟੋਰੈਂਟ ਅਤੇ ਢਾਬਾ ਮਾਲਕਾਂ ਕੋਲੋਂ ਠੱਗੇ 4.5 ਲੱਖ ਰੁਪਏ
ਬੀਤੇ ਕੱਲ੍ਹ ਸ਼ਿਮਲਾ ਦੇ ਹੋਟਲ ਕਾਰੋਬਾਰੀਆਂ ਨੇ ਵੀ ਮੁੱਖ ਮੰਤਰੀ ਸੁੱਖੂ ਨਾਲ ਮੁਲਾਕਾਤ ਕਰਕੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ 'ਤੇ ਟੈਕਸ ਹਟਾਉਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਟੈਕਸ ਘਟਾਉਣ ਦਾ ਭਰੋਸਾ ਵੀ ਦਿਤਾ ਸੀ। ਚੰਡੀਗੜ੍ਹ-ਪੰਜਾਬ ਆਜ਼ਾਦ ਟੈਕਸੀ ਯੂਨੀਅਨ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਵਾਹਰ ਸਿੰਘ ਮੱਲੀ, ਮੁਹਾਲੀ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਅਤੇ ਚੰਡੀਗੜ੍ਹ ਟੈਕਸੀ ਯੂਨੀਅਨ ਦੇ ਪ੍ਰਧਾਨ ਪ੍ਰਿੰਸ ਗਿੱਲ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਹਾਜ਼ਰ ਸਨ। ਦੱਸ ਦੇਈਏ ਕਿ ਬਾਹਰਲੇ ਸੂਬਿਆਂ ਦੇ ਆਪ੍ਰੇਟਰਾਂ ਅਤੇ ਟਰੈਵਲ ਏਜੰਟਾਂ ਦੇ ਬਾਈਕਾਟ ਕਾਰਨ ਹਿਮਾਚਲ ਦੀ ਸੈਰ ਸਪਾਟਾ ਸਨਅਤ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪਹਾੜਾਂ 'ਤੇ ਸਿਰਫ਼ ਉਹੀ ਸੈਲਾਨੀ ਹੀ ਪਹੁੰਚ ਰਹੇ ਹਨ, ਜੋ ਅਪਣੇ ਨਿੱਜੀ ਵਾਹਨਾਂ 'ਚ ਆ ਰਹੇ ਹਨ। ਟੈਕਸੀ, ਟੈਂਪੋ ਅਤੇ ਬੱਸਾਂ ਵਿਚ ਆਉਣ ਵਾਲੇ ਸੈਲਾਨੀ ਟੈਕਸ ਦੇ ਡਰ ਕਾਰਨ ਨਹੀਂ ਆ ਰਹੇ ਹਨ।