
ਇਨ੍ਹਾਂ 12 ਸੂਬਿਆਂ ਦੇ ਜਨਤਕ ਵੰਡ ਪ੍ਰਣਾਲੀ ਦੇ ਲਾਭਪਾਤਰੀ ਹੁਣ...
ਨਵੀਂ ਦਿੱਲੀ: 1 ਜੂਨ 2020 ਤੋਂ ਤੁਸੀਂ ਦੇਸ਼ 'ਚ ਕਿਸੇ ਵੀ ਜਗ੍ਹਾ 'ਤੇ ਸਰਕਾਰੀ ਸਬਸਿਡੀ 'ਤੇ ਮਿਲਦਾ ਰਾਸ਼ਨ ਲੈ ਸਕੋਗੇ। 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਯੋਜਨਾ 1 ਜੂਨ ਤੋਂ ਲਾਗੂ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਖਪਤਕਾਰ ਇਕ ਹੀ ਰਾਸ਼ਨ ਕਾਰਡ ਦਾ ਇਸਤੇਮਾਲ ਦੇਸ਼ 'ਚ ਕਿਤੇ ਵੀ ਕਰ ਸਕਣਗੇ।
Photo
ਪਿਛਲੇ ਸਾਲ ਦੇ ਸ਼ੁਰੂ 'ਚ 4 ਰਾਜਾਂ 'ਚ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਯੋਜਨਾ ਦੇ ਪਾਇਲਟ ਪ੍ਰਾਜੈਕਟ ਨੂੰ ਲਾਗੂ ਕੀਤਾ ਗਿਆ ਸੀ। ਇਸ ਤਹਿਤ ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਗੁਜਰਾਤ, ਮਹਾਰਾਸ਼ਟਰ ਵਿਚਕਾਰ ਕਾਰਡ ਪੋਰਟੇਬਿਲਟੀ ਦੀ ਸੁਵਿਧਾ ਦਿੱਤੀ ਗਈ ਸੀ। 'ਇਕ ਰਾਸ਼ਟਰ ਇਕ, ਰਾਸ਼ਨ ਕਾਰਡ' ਨਾਲ ਕਿਸੇ ਵੀ ਸੂਬੇ ਦਾ ਰਾਸ਼ਨ ਕਾਰਡ ਧਾਰਕ ਕਿਸੇ ਵੀ ਹੋਰ ਸੂਬੇ ਦੀਆਂ ਰਾਸ਼ਨ ਦੁਕਾਨਾਂ ਤੋਂ ਸਸਤੇ ਮੁੱਲ 'ਤੇ ਚਾਵਲ ਅਤੇ ਕਣਕ ਖਰੀਦ ਸਕਣਗੇ।
Photo
ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਨਾ ਸਿਰਫ ਭ੍ਰਿਸ਼ਟਾਚਾਰ 'ਤੇ ਲਗਾਮ ਲੱਗੇਗੀ ਸਗੋਂ ਗਰੀਬਾਂ ਨੂੰ ਰੋਜ਼ਗਾਰ ਦੀ ਤਲਾਸ਼ ਜਾਂ ਹੋਰ ਕਾਰਨਾਂ ਕਰਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ 'ਤੇ ਸਬਸਿਡੀ ਵਾਲੇ ਰਾਸ਼ਨ ਤੋਂ ਵਾਂਝੇ ਨਹੀਂ ਰਹਿਣਾ ਪਵੇਗਾ। ਇਸ ਤਬਦੀਲੀ ਨਾਲ ਇਕ ਤੋਂ ਵੱਧ ਕਾਰਡ ਰੱਖਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ।
Photo
ਦਸ ਦਈਏ ਕਿ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਦੇ ਤਹਿਤ ਮੋਦੀ ਸਰਕਾਰ ਨੇ 1 ਜਨਵਰੀ 2020 ਤੋਂ ਦੇਸ਼ ਦੇ ਕੁਲ 12 ਸੂਬੇ ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਗੋਆ, ਝਾਰਖੰਡ ਅਤੇ ਤ੍ਰਿਪੁਰਾ 'ਚ ਇਕ ਰਾਸ਼ਟਰ ਇਕ ਰਾਸ਼ਨਕਾਰਡ ਦੀ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਹੈ।
Photo
ਇਨ੍ਹਾਂ 12 ਸੂਬਿਆਂ ਦੇ ਜਨਤਕ ਵੰਡ ਪ੍ਰਣਾਲੀ ਦੇ ਲਾਭਪਾਤਰੀ ਹੁਣ ਇਨ੍ਹਾਂ ਕਿਸੇ ਵੀ ਸੂਬੇ 'ਚ ਨਿਵਾਸ ਕਰਦੇ ਹੋਏ ਆਪਣੇ ਰਾਸ਼ਨ ਕਾਰਡ ਤੋਂ ਹੀ ਆਪਣੇ ਹਿੱਸੇ ਦਾ ਰਾਸ਼ਨ ਹਾਸਲ ਕਰ ਸਕਦੇ ਹਨ। ਕੇਂਦਰੀ ਖਾਦ ਅਤੇ ਖਪਤਕਾਰ ਮੰਤਰੀ ਰਾਮਵਿਲਾਸ ਪਾਸਵਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਕ ਰਾਸ਼ਟਰ ਇਕ ਕਾਰਡ ਦੇ ਤਹਿਤ ਅਅਜ ਤੋਂ ਦੇਸ਼ ਦੇ 12 ਸੂਬਿਆਂ 'ਚ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜੂਨ 2020 ਤਕ ਦੇਸ਼ ਦੇ ਸਾਰੇ ਸੂਬੇ ਇਸ ਨਾਲ ਜੁੜੇ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।