
ਆਨੰਦ ਵਿਹਾਰ ਸਟੇਸ਼ਨ ‘ਤੇ ਇਕ ਅਜਿਹੀ ਮਸ਼ੀਨ ਲਗਾਈ ਗਈ ਹੈ, ਜਿਸ ਦੇ ਸਾਹਮਣੇ 180 ਸੈਕਿੰਡ ਵਿਚ 30 ਡੰਡ ਬੈਠਕ ਕੱਢਣ ‘ਤੇ ਤੁਹਾਨੂੰ ਪਲੈਟਫਾਰਮ ਟਿਕਟ ਮੁਫ਼ਤ ਵਿਚ ਮਿਲੇਗੀ।
ਨਵੀਂ ਦਿੱਲੀ: ਕੀ ਤੁਸੀਂ 10 ਰੁਪਏ ਦਾ ਪਲੈਟਫਾਰਮ ਟਿਕਟ ਮੁਫ਼ਤ ਵਿਚ ਲੈਣਾ ਚਾਹੁੰਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਇਕ ਛੋਟੀ ਜਿਹੀ ਸ਼ਰਤ ਪੂਰੀ ਕਰਨੀ ਹੋਵੇਗੀ, ਜੋ ਤੁਹਾਡੀ ਸਿਹਤ ਲਈ ਵੀ ਚੰਗੀ ਹੈ। ਇਹ ਸ਼ਰਤ ਹੈ, 30 ਡੰਡ ਬੈਠਕ ਕਰੋ ਅਤੇ ਪਲੈਟਫਾਰਮ ਟਿਕਟ ਮੁਫਤ ਵਿਚ ਲੈ ਜਾਓ।
Photo
ਇਹ ਸੇਵਾ ਹਾਲ ਹੀ ਵਿਚ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਸ਼ੁਰੂ ਕੀਤੀ ਗਈ ਹੈ। ਦਰਅਸਲ ਆਨੰਦ ਵਿਹਾਰ ਸਟੇਸ਼ਨ ‘ਤੇ ਇਕ ਅਜਿਹੀ ਮਸ਼ੀਨ ਲਗਾਈ ਗਈ ਹੈ, ਜਿਸ ਦੇ ਸਾਹਮਣੇ 180 ਸੈਕਿੰਡ ਵਿਚ 30 ਡੰਡ ਬੈਠਕ ਕੱਢਣ ‘ਤੇ ਤੁਹਾਨੂੰ ਪਲੈਟਫਾਰਮ ਟਿਕਟ ਮੁਫ਼ਤ ਵਿਚ ਮਿਲੇਗੀ।
Photo
ਦੱਸਿਆ ਗਿਆ ਹੈ ਕਿ ਇਹ ਭਾਰਤ ਦੀ ਪਹਿਲੀ ਡੰਡ ਬੈਠਕ ਮਸ਼ੀਨ ਹੈ। ਇਸ ਨੂੰ ‘ਫਿਟ ਇੰਡੀਆ ਡੰਡ ਬੈਠਕ ਮਸ਼ੀਨ’ ਨਾਂਅ ਦਿੱਤਾ ਗਿਆ ਹੈ। ਇਸ ਮਸ਼ੀਨ ਦੀ ਵੀਡੀਓ ਰੇਲ ਮੰਤਰੀ ਪੀਊਸ਼ ਗੋਇਲ ਨੇ ਅਪਣੇ ਟਵਿਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ। ਪੀਊਸ਼ ਗੋਇਲ ਦੇ ਇਸ ਟਵੀਟ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
फिटनेस के साथ बचत भी: दिल्ली के आनंद विहार रेलवे स्टेशन पर फिटनेस को प्रोत्साहित करने के लिए अनूठा प्रयोग किया गया है।
— Piyush Goyal (@PiyushGoyal) February 21, 2020
यहां लगाई गई मशीन के सामने एक्सरसाइज करने पर प्लेटफार्म टिकट निशुल्क लिया जा सकता है। pic.twitter.com/RL79nKEJBp
ਕਿਵੇਂ ਕੰਮ ਕਰੇਗੀ ਮਸ਼ੀਨ
ਇਸ ਮਸ਼ੀਨ ਦਾ ਕੰਮ ਕਰਨ ਦਾ ਤਰੀਕਾ ਬੇਹੱਦ ਅਸਾਨ ਹੈ। ਮਸ਼ੀਨ ਦੇ ਸਾਹਮਣੇ ਦੋ ਚਿੰਨ੍ਹ ਬਣਾਏ ਗਏ ਹਨ। ਇਹਨਾਂ ਚਿੰਨ੍ਹਾਂ ‘ਤੇ ਖੜ੍ਹੇ ਹੋ ਜਾਓ ਅਤੇ ਡੰਡ ਬੈਠਕ ਸ਼ੁਰੂ ਕਰੋ। 180 ਸੈਕਿਡ ਵਿਚ ਤੁਹਾਨੂੰ 30 ਡੰਡ ਬੈਠਕ ਕਰਨੇ ਹੋਣਗੇ।
Photo
ਮਸ਼ੀਨ ਵਿਚ ਲੱਗੇ ਡਿਸਪਲੇ ’ਤੇ ਤੁਹਾਨੂੰ ਪੁਆਇੰਟ ਦਿਖਾਈ ਦੇਣਗੇ। ਹਰ ਇਕ ਡੰਡ ਲਈ ਇਕ ਪੁਆਇੰਟ ਮਿਲੇਗਾ। ਜੇਕਰ ਤੁਸੀਂ ਨਿਰਧਾਰਤ ਸਮੇਂ ਵਿਚ 30 ਪੁਆਇੰਟ ਹਾਸਲ ਕਰ ਲਏ ਤਾਂ ਤੁਹਾਨੂੰ ਮੁਫਤ ਟਿਕਟ ਮਿਲ ਜਾਵੇਗੀ। ਇਸ ਦੇ ਨਾਲ ਹੀ ਪੈਰਾਂ ਦੀ ਕਸਰਤ ਵੀ ਹੋ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।