
ਹਾਦਸੇ 'ਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਤੀਜੇ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ ਜਦਕਿ ਚੌਥੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਨਵੀਂ ਦਿੱਲੀ: ਦਿੱਲੀ ਦੇ ਸੀਮਾਪੁਰੀ 'ਚ ਦੁਪਹਿਰ 2 ਵਜੇ ਦੇ ਕਰੀਬ ਇਕ ਟਰੱਕ ਨੇ ਡਿਵਾਈਡਰ 'ਤੇ ਸੁੱਤੇ ਹੋਏ 4 ਲੋਕਾਂ ਨੂੰ ਕੁਚਲ ਦਿੱਤਾ ਅਤੇ 2 ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੱਕ ਡੀਟੀਸੀ ਡਿਪੂ ਦੀ ਲਾਲ ਬੱਤੀ ਪਾਰ ਕਰ ਰਿਹਾ ਸੀ।
ਹਾਦਸੇ 'ਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਤੀਜੇ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ ਜਦਕਿ ਚੌਥੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਹੋ ਗਈ ਹੈ, ਚਾਰੋਂ ਦਿੱਲੀ ਦੇ ਸੀਮਾਪੁਰੀ ਦੇ ਰਹਿਣ ਵਾਲੇ ਹਨ।
ਇਹਨਾਂ ਵਿਚ ਕਰੀਮ (52), ਛੋਟੇ ਖਾਨ (25), ਸ਼ਾਹ ਆਲਮ (38) ਵਾਸੀ ਨਿਊ ਸੀਮਾਪੁਰੀ, ਰਾਹੁਲ (45) ਵਾਸੀ ਸਾਹਿਬਾਬਾਦ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਖ਼ਮੀਆਂ ਵਿਚ ਸਾਹਿਬਾਬਾਦ ਦਾ ਮਨੀਸ਼ (16) ਅਤੇ ਦਿੱਲੀ ਦੇ ਤਾਹਿਰਪੁਰ ਦਾ ਪ੍ਰਦੀਪ (30) ਸ਼ਾਮਲ ਹੈ। ਘਟਨਾ 'ਚ ਸ਼ਾਮਲ ਵਾਹਨ ਦਾ ਪਤਾ ਲਗਾਉਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।