ਕਠੂਆ ਬਲਾਤਕਾਰ ਵਿਰੋਧੀ ਰੈਲੀ ਦੌਰਾਨ ਭੜਕੀ ਹਿੰਸਾ 'ਚ ਪੁਲਿਸ ਨੇ ਵਿਖਾਈ ਸਖ਼ਤੀ
Published : Apr 22, 2018, 2:07 pm IST
Updated : Apr 22, 2018, 3:31 pm IST
SHARE ARTICLE
Police Booked FIR for Violence in Rally For Kathua case in MP
Police Booked FIR for Violence in Rally For Kathua case in MP

ਮੱਧ ਪ੍ਰਦੇਸ਼ ਪੁਲਿਸ ਨੇ ਐਤਵਾਰ ਨੂੰ ਉਨ੍ਹਾਂ ਲੋਕਾਂ ਵਿਰੁਧ ਸਖ਼ਤੀ ਵਿਖਾਉਂਦਿਆਂ ਸ਼ਿਕਾਇਤ ਦਰਜ ਕੀਤੀ ਹੈ

ਭੋਪਾਲ : ਮੱਧ ਪ੍ਰਦੇਸ਼ ਪੁਲਿਸ ਨੇ ਐਤਵਾਰ ਨੂੰ ਉਨ੍ਹਾਂ ਲੋਕਾਂ ਵਿਰੁਧ ਸਖ਼ਤੀ ਵਿਖਾਉਂਦਿਆਂ ਸ਼ਿਕਾਇਤ ਦਰਜ ਕੀਤੀ ਹੈ, ਜਿਨ੍ਹਾਂ ਨੇ ਬੀਤੀ ਦਿਨੀਂ ਸ਼ੁੱਕਰਵਾਰ ਨੂੰ ਬੁਰਹਾਨਪੁਰ ਵਿਚ ਇਕਬਾਲ ਚੌਕ 'ਤੇ ਦੁਪਹਿਰ ਦੀ ਨਮਾਜ਼ ਦੀ ਅਦਾਇਗੀ ਤੋਂ ਬਾਅਦ ਕਠੂਆ ਬਲਾਤਕਾਰ ਮਾਮਲੇ ਨੂੰ ਲੈ ਕੇ ਹਿੰਸਾ ਕੀਤੀ ਸੀ। ਦਰਅਸਲ ਇਥੇ ਹਜ਼ਾਰਾਂ ਦੀ ਤਾਦਾਦ ਵਿਚ ਪ੍ਰਦਰਸ਼ਨਕਾਰੀ ਰੈਲੀ 'ਚ ਪਹੁੰਚੇ ਸਨ ਤਾਂ ਰੈਲੀ ਵਿਚ ਸ਼ਾਮਲ ਕੁੱਝ ਨੌਜਵਾਨ ਗੁੱਸੇ 'ਚ ਨਾਅਰੇਬਾਜ਼ੀ ਕਰਨ ਲੱਗੇ। ਹੌਲੀ-ਹੌਲੀ ਭੀੜ ਹਿੰਸਕ ਹੋ ਗਈ, ਹਾਈਵੇ ਜਾਮ ਕਰ ਦਿਤਾ ਗਿਆ, ਗੱਡੀਆਂ ਵਿਚ ਅੱਗ ਲਗਾਈ ਗਈ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਥਰਾਅ ਸ਼ੁਰੂ ਹੋ ਗਿਆ। ਇਸ ਵਿਚ ਤਿੰਨ ਪੁਲਿਸ ਕਰਮੀ ਜਖ਼ਮੀ ਹੋਏ। ਮੀਡੀਆ ਕਰਮੀ ਵੀ ਹਿੰਸਾ ਦਾ ਸ਼ਿਕਾਰ ਹੋਏ ਸਨ। 

Police Booked FIR for Violence in Rally For Kathua case in MPPolice Booked FIR for Violence in Rally For Kathua case in MPਪੁਲਿਸ ਨੇ ਹੁਣ ਅਰਾਜਕਤਾ ਫ਼ੈਲਾਉਣ ਦੇ ਮਾਮਲੇ ਵਿਚ 50 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਰ 30 ਨੂੰ ਬਗਾਵਤ, ਸ਼ਾਂਤੀ ਭੰਗ ਕਰਨ ਅਤੇ ਸਰਕਾਰ ਦੇ ਕੰਮ ਵਿਚ ਅੜਚਣ ਪਾਉਣ ਵਰਗੀਆਂ ਧਾਰਾਵਾਂ ਤਹਿਤ ਜ਼ੇਲ੍ਹ ਭੇਜ ਦਿਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਪੋਸਟ ਕਰ ਸ਼ੇਅਰ ਅਤੇ ਲਾਈਕ ਕਰਨ ਵਾਲੇ ਅੱਧਾ ਦਰਜਨ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement