
ਕੋਈ ਹੋਰ ਦੂਜਾ ਪ੍ਰਾਈਵੇਟ ਸਕੂਲ ਅਜਿਹੇ ਬੱਚਿਆਂ ਦਾ ਦਾਖਲਾ...
ਨਵੀਂ ਦਿੱਲੀ: ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ 10 ਜੁਲਾਈ ਤਕ ਮਾਸਿਕ ਫੀਸ ਨਹੀਂ ਮਿਲੀ ਤਾਂ ਉਹਨਾਂ ਦੀਆਂ ਆਨਲਾਈਨ ਕਲਾਸਾਂ ਬੰਦ ਕਰ ਦਿੱਤੀਆਂ ਜਾਣਗੀਆਂ। ਨਾਲ ਹੀ ਅਜਿਹੇ ਬੱਚਿਆਂ ਦਾ ਨਾਮ ਵੀ ਸਕੂਲ ਤੋਂ ਕੱਟ ਦਿੱਤਾ ਜਾਵੇਗਾ।
Online Class
ਕੋਈ ਹੋਰ ਦੂਜਾ ਪ੍ਰਾਈਵੇਟ ਸਕੂਲ ਅਜਿਹੇ ਬੱਚਿਆਂ ਦਾ ਦਾਖਲਾ ਨਹੀਂ ਕਰੇਗਾ ਅਤੇ ਜੇ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇੱਥੇ ਫ਼ੈਸਲਾ ਨਿਜੀ ਸਕੂਲ ਸੰਚਾਲਕਾਂ ਦੀ ਦਾਦਰੀ ਵਿਚ ਹੋਈ ਮੀਟਿੰਗ ਵਿਚ ਲਿਆ ਗਿਆ ਹੈ।
Online Class
ਦਾਦਰੀ ਦੇ ਇਕ ਨਿਜੀ ਸਕੂਲ ਵਿਚ ਪ੍ਰਾਈਵੇਟ ਸਕੂਲ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਫੋਗਾਟ ਦੀ ਪ੍ਰਧਾਨਗੀ ਵਿਚ ਕਾਰਜਕਾਰੀ ਮੀਟਿੰਗ ਕੀਤੀ ਗਈ। ਇਸ ਬੈਠਕ ਵਿਚ ਪ੍ਰਾਈਵੇਟ ਸਕੂਲ ਸੰਚਾਲਕਾਂ ਨੇ ਮਾਪਿਆਂ ਤੋਂ ਬੱਚਿਆਂ ਦੀ ਟਿਊਸ਼ਨ ਫੀਸ ਦੇਣ ਲਈ ਕਿਹਾ ਹੈ।
Online Class
ਨਾਲ ਹੀ ਸਰਕਾਰ ਤੋਂ ਵੀ ਮੰਗ ਕੀਤੀ ਕਿ ਅਜਿਹਾ ਆਦੇਸ਼ ਜਾਰੀ ਕਰਨ ਤਾਂ ਕਿ ਬੱਚਿਆਂ ਦੀ ਟਿਊਸ਼ਨ ਫੀਸ ਸਮੇਂ ਤੇ ਮਿਲ ਸਕੇ। ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹੀ ਸਕੂਲ ਸੰਚਾਲਕ ਲਗਾਤਾਰ ਹੋ ਰਹੇ ਖਰਚ ਅਤੇ ਟੀਚਰ ਦੀ ਸੈਲਰੀ ਸਮੇਤ ਹੋਰ ਭੁਗਤਾਨ ਕਰ ਸਕਣਗੇ।
Online Class
ਪ੍ਰਾਈਵੇਟ ਸਕੂਲ ਦੇ ਸੰਚਾਲਕਾਂ ਨੇ ਕਿਹਾ ਕਿ ਸਰਕਾਰ ਜੇ ਪ੍ਰਾਈਵੇਟ ਸਕੂਲਾਂ ਦਾ ਸਹਿਯੋਗ ਨਾ ਕਰਦੇ ਹੋਏ ਮਾਪਿਆਂ ਨੂੰ ਮਹੀਨਾਵਾਰ ਫੀਸ ਜਮ੍ਹਾਂ ਕਰਵਾਉਣ ਦਾ ਸਪਸ਼ਟ ਆਦੇਸ਼ ਨਹੀਂ ਦਿੰਦੀ ਹੈ ਤਾਂ ਸਾਰੇ ਸਕੂਲ ਮਿਲ ਕੇ 10 ਜੁਲਾਈ ਤੋਂ ਬਾਅਦ ਫੀਸ ਜਮ੍ਹਾਂ ਨਾ ਕਰਵਾਉਣ ਵਾਲੇ ਬੱਚਿਆਂ ਦੀ ਆਨਲਾਈਨ ਕਲਾਸ ਪੂਰੀ ਤਰ੍ਹਾਂ ਬੰਦ ਕਰ ਦੇਣਗੇ।
Student
ਇਸ ਮਿਆਦ ਤਕ ਜੇ ਮਾਪੇ ਫੀਸ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਸਾਰੇ ਸਕੂਲ ਅਜਿਹੇ ਬੱਚਿਆਂ ਦਾ ਸਮੂਹਿਕ ਰੂਪ ਤੋਂ ਸਕੂਲਾਂ ’ਚੋਂ ਨਾਮ ਕੱਟ ਦੇਣਗੇ। ਪ੍ਰਾਈਵੇਟ ਸਕੂਲਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ 10 ਜੁਲਾਈ ਤੋਂ ਬਾਅਦ ਪ੍ਰਦੇਸ਼ ਭਰ ਤੋਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।