UNESCO awards: ਰਾਮਬਾਗ ਗੇਟ ਅਤੇ ਫਸੀਲਬੰਦੀ ਨੂੰ ਮਿਲਿਆ ਯੂਨੈਸਕੋ ਦਾ ਸਿਖਰਲਾ ਸਨਮਾਨ
Published : Dec 22, 2023, 4:12 pm IST
Updated : Dec 22, 2023, 4:29 pm IST
SHARE ARTICLE
Rambagh Gate and Ramparts wins top award from Unesco
Rambagh Gate and Ramparts wins top award from Unesco

ਚੀਨ, ਭਾਰਤ ਅਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਸਭਿਆਚਾਰਕ ਵਿਰਾਸਤ ਸੰਭਾਲ ਲਈ ਇਸ ਸਾਲ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰਾਂ ਲਈ ਚੁਣਿਆ ਗਿਆ ਸੀ।

UNESCO awards: ਪੰਜਾਬ ਦੇ ਰਾਮਬਾਗ ਗੇਟ ਅਤੇ ਫਸੀਲਬੰਦੀ ਦੇ ਮਜ਼ਬੂਤ ਸ਼ਹਿਰੀ ਨਵੀਨੀਕਰਨ, ਹਰਿਆਣਾ ਦੇ ‘ਚਰਚ ਆਫ਼ ਐਪੀਫਨੀ’ ਨਾਲ ਜੁੜੇ ਵਿਰਾਸਤੀ ਸੰਭਾਲ ਪ੍ਰਾਜੈਕਟ ਅਤੇ ਦਿੱਲੀ ਦੇ ਬੀਕਾਨੇਰ ਹਾਊਸ ਨੂੰ ਯੂਨੈਸਕੋ ਦੀਆਂ ਵੱਖ-ਵੱਖ ਸ਼੍ਰੇਣੀਆਂ ਤਹਿਤ ਪੁਰਸਕਾਰ ਦਿਤਾ ਗਿਆ।

ਚੀਨ, ਭਾਰਤ ਅਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਸਭਿਆਚਾਰਕ ਵਿਰਾਸਤ ਸੰਭਾਲ ਲਈ ਇਸ ਸਾਲ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰਾਂ ਲਈ ਚੁਣਿਆ ਗਿਆ ਸੀ। ਯੂਨੈਸਕੋ ਬੈਂਕਾਕ ਨੇ ਇਕ ਬਿਆਨ ਵਿਚ ਕਿਹਾ, ‘‘ਲੋਕਾਂ, ਵਿਰਾਸਤ ਅਤੇ ਸਿਰਜਣਾਤਮਕਤਾ ਨੂੰ ਅਪਣੇ ਕੇਂਦਰ ਵਿਚ ਰਖਦੇ ਹੋਏ ਭਾਰਤ ਦੇ ਪੰਜਾਬ ਵਿਚ ਰਾਮਬਾਗ ਗੇਟ ਅਤੇ ਫਸੀਲਬੰਦੀ ਦੇ ਸ਼ਹਿਰੀ ਨਵੀਨੀਕਰਨ ਨੂੰ ‘ਐਵਾਰਡ ਆਫ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ ਗਿਆ ਹੈ।’’

ਪੰਜ ਪ੍ਰਾਜੈਕਟਾਂ-ਚੀਨ ਦੇ ਬੀਜਿੰਗ ਦੀ ਪੇਕਿੰਗ ਯੂਨੀਵਰਸਿਟੀ ਵਿਚ ਯਾਨ ਨਾਨ ਯੁਆਨ, ਚੀਨ ਦੇ ਸੂਝੋਊ ਵਿਚ ਪੈਨ ਫੈਮਿਲੀ ਰੈਜ਼ੀਡੈਂਸ ਵਿਚ ਪੈਨ ਫੈਮਿਲੀ ਰੈਜ਼ੀਡੈਂਸ, ਭਾਰਤ ਦੇ ਹਿਰਆਣਾ ’ਚ ਚਰਚ ਆਫ ਐਪੀਫਨੀ, ਭਾਰਤ ਦੇ ਮੁੰਬਈ ਵਿਚ ਡੇਵਿਡ ਸਸੂਨ ਲਾਇਬ੍ਰੇਰੀ ਅਤੇ ਰੀਡਿੰਗ ਰੂਮ ਅਤੇ ਦਿੱਲੀ ਵਿਚ ਬੀਕਾਨੇਰ ਹਾਊਸ ਨੂੰ ‘ਐਵਾਰਡ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਗਿਆ।

ਬਿਆਨ ’ਚ ਕਿਹਾ ਗਿਆ ਹੈ ਕਿ ਕੇਰਲ ਦੇ ਕੁੰਨਮੰਗਲਮ ਭਗਵਤੀ ਮੰਦਰ, ਪੰਜਾਬ ’ਚ ਪੀਪਲ ਹਵੇਲੀ ਅਤੇ ਨੇਪਾਲ ਦੇ ਕਾਠਮੰਡੂ ’ਚ ਸਿਕਾਮੀ ਚੇਨ ਨੂੰ ਉਨ੍ਹਾਂ ਦੇ ਪਰਿਵਰਤਨਕਾਰੀ ਵਿਰਾਸਤ ਪ੍ਰਥਾਵਾਂ ਲਈ ‘ਟਿਕਾਊ ਵਿਕਾਸ ਲਈ ਵਿਸ਼ੇਸ਼ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ।

(For more news apart from Rambagh Gate and Ramparts wins top award from Unesco, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement